ਮਨੁਪਾਲ ਸ਼ਰਮਾ, ਜਲੰਧਰ : ਜੀਐੱਸਟੀ ਚੋਰੀ ਕਰਨ ਲਈ ਸਿਰਫ਼ ਬਿੱਲ ਕੱਟਣ ਦਾ ਗੋਰਖ ਧੰਦਾ ਸਕ੍ਰੈਪ ਦੇ ਕਾਰੋਬਾਰੀਆਂ ਨੂੰ ਸੋਨੇ ਦੇ ਬਿਸਕੁਟਾਂ ਤੱਕ ਦਾ ਖ਼ਰੀਦਦਾਰ ਬਣਾ ਰਿਹਾ ਹੈ। ਜੀਐੱਸਟੀ ਵਿਭਾਗ ਵੱਲੋਂ ਜਿਨ੍ਹਾਂ 12 ਫਰਮਾਂ ਨੂੰ ਟੈਕਸ ਚੋਰੀ ਕਰਦਿਆਂ ਫੜਿਆ ਗਿਆ ਹੈ ਤੇ 50 ਕਰੋੜ ਤੋਂ ਜ਼ਿਆਦਾ ਦਾ ਜੁਰਮਾਨਾ ਕੀਤਾ ਗਿਆ ਹੈ, ਉਨ੍ਹਾਂ 'ਚ ਜ਼ਿਆਦਾਤਰ ਫਰਮਾਂ ਦੇ ਮਾਲਕ ਸੋਨੇ ਦਾ ਕਾਰੋਬਾਰ ਕਰਨ ਵਾਲੇ ਸੋਨੂੰ ਧਰਮਕੰਡਾ ਨੂੰ ਬੈਂਕ ਰਾਹੀਂ ਕਰੋੜਾਂ ਰੁਪਏ ਦੀ ਅਦਾਇਗੀ ਕਰ ਚੁੱਕੇ ਸਨ ਤੇ ਉਨ੍ਹਾਂ ਨੂੰ ਸੋਨੇ ਦੀ ਖਰੀਦ ਦੇ ਬਿੱਲ ਦੇ ਦਿੱਤੇ ਗਏ ਸਨ।

ਮਨੁਪਾਲ ਸ਼ਰਮਾ, ਜਲੰਧਰ : ਜੀਐੱਸਟੀ ਚੋਰੀ ਕਰਨ ਲਈ ਸਿਰਫ਼ ਬਿੱਲ ਕੱਟਣ ਦਾ ਗੋਰਖ ਧੰਦਾ ਸਕ੍ਰੈਪ ਦੇ ਕਾਰੋਬਾਰੀਆਂ ਨੂੰ ਸੋਨੇ ਦੇ ਬਿਸਕੁਟਾਂ ਤੱਕ ਦਾ ਖ਼ਰੀਦਦਾਰ ਬਣਾ ਰਿਹਾ ਹੈ। ਜੀਐੱਸਟੀ ਵਿਭਾਗ ਵੱਲੋਂ ਜਿਨ੍ਹਾਂ 12 ਫਰਮਾਂ ਨੂੰ ਟੈਕਸ ਚੋਰੀ ਕਰਦਿਆਂ ਫੜਿਆ ਗਿਆ ਹੈ ਤੇ 50 ਕਰੋੜ ਤੋਂ ਜ਼ਿਆਦਾ ਦਾ ਜੁਰਮਾਨਾ ਕੀਤਾ ਗਿਆ ਹੈ, ਉਨ੍ਹਾਂ 'ਚ ਜ਼ਿਆਦਾਤਰ ਫਰਮਾਂ ਦੇ ਮਾਲਕ ਸੋਨੇ ਦਾ ਕਾਰੋਬਾਰ ਕਰਨ ਵਾਲੇ ਸੋਨੂੰ ਧਰਮਕੰਡਾ ਨੂੰ ਬੈਂਕ ਰਾਹੀਂ ਕਰੋੜਾਂ ਰੁਪਏ ਦੀ ਅਦਾਇਗੀ ਕਰ ਚੁੱਕੇ ਸਨ ਤੇ ਉਨ੍ਹਾਂ ਨੂੰ ਸੋਨੇ ਦੀ ਖਰੀਦ ਦੇ ਬਿੱਲ ਦੇ ਦਿੱਤੇ ਗਏ ਸਨ। ਹਾਲਾਂਕਿ ਇਸ ਅਦਾਇਗੀ ਨਾਲ ਸੋਨੇ ਦੀ ਖਰੀਦ ਅਸਲ 'ਚ ਕੀਤੀ ਨਹੀਂ ਗਈ ਸਿਰਫ ਬਿੱਲ ਹੀ ਕਟਵਾਏ ਗਏ ਸਨ। ਇਸ ਨੂੰ ਲੈ ਕੇ ਜੀਐੱਸਟੀ ਵਿਭਾਗ ਹੁਣ ਡੂੰਘਾਈ ਨਾਲ ਜਾਂਚ ਕਰਨ 'ਚ ਜੁੱਟਿਆ ਹੋਇਆ ਹੈ, ਜਿਸ ਫਰਮ ਤੋਂ ਸੋਨੇ ਦੀ ਖਰੀਦ ਦੇ ਬਿੱਲ ਕੱਟੇ ਗਏ ਹਨ, ਉਹ ਗਹਿਣੇ ਬਣਾਉਣ ਦੀ ਬਜਾਏ ਸੋਨੇ ਦੇ ਬਿਸਕੁਟ ਤੇ ਛੜਾਂ ਆਦਿ ਵੇਚਣ ਦਾ ਕਾਰੋਬਾਰ ਕਰਦੀ ਹੈ।
---
50 ਕਰੋੜ ਤੋਂ ਵੱਧ ਦਾ ਹੋਇਆ ਘਾਲ਼ਾ-ਮਾਲ਼ਾ ਤਾਂ ਹੋ ਸਕਦੀਆਂ ਹਨ ਗਿ੍ਫ਼ਤਾਰੀਆਂ
ਟੈਕਸੀ ਚੋਰੀ ਤੋਂ ਕਮਾਏ ਗਏ ਪੈਸਿਆਂ ਨੂੰ ਬੈਂਕਾਂ ਰਾਹੀਂ ਟਰਾਂਸਫਰ ਕਰ ਕੇ ਸੋਨੇ ਦੀ ਖ਼ਰੀਦ ਕਰਨ ਦਾ ਘਾਲ਼ਾ-ਮਾਲ਼ਾ ਨਜ਼ਰ ਆਉਣ ਤੋਂ ਬਾਅਦ ਹੁਣ ਆਉਣ ਵਾਲੇ ਦਿਨਾਂ 'ਚ ਕੁਝ ਸੋਨੇ ਦਾ ਕਾਰੋਬਾਰ ਕਰਨ ਵਾਲੇ ਜੀਐੱਸਟੀ ਵਿਭਾਗ ਦੇ ਰਾਡਾਰ 'ਤੇ ਹੋਣਗੇ। ਪ੍ਰਰਾਪਤ ਜਾਣਕਾਰੀ ਅਨੁਸਾਰ ਜੀਐੱਸਟੀ ਵਿਭਾਗ ਸੋਨੇ ਦੇ ਉਕਤ ਕਾਰੋਬਾਰੀ 'ਤੇ ਵੱਡੀ ਕਾਰਵਾਈ ਵੀ ਕਰ ਸਕਦਾ ਹੈ। ਜੇ ਜਾਅਲੀ ਬਿੱਲਾਂ ਦਾ ਘਾਲ਼ਾ-ਮਾਲ਼ਾ 50 ਕਰੋੜ ਤੋਂ ਜ਼ਿਆਦਾ ਦਾ ਨਿਕਲਦਾ ਹੈ ਤਾਂ ਇਸ 'ਚ ਗਿ੍ਫ਼ਤਾਰੀਆਂ ਵੀ ਹੋ ਸਕਦੀਆਂ ਹਨ। ਜਾਅਲੀ ਬਿੱਲ ਕੱਟਣ ਦੇ ਘਪਲੇ ਤੇ ਸੋਨੇ ਦੇ ਕਾਰੋਬਾਰੀਆਂ ਦੇ ਇਸ 'ਚ ਸ਼ਾਮਲ ਹੋਣ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਸਟੇਟ ਟੈਕਸ ਸ਼ਾਲੀਨ ਆਹਲੂਵਾਲੀਆ ਨੇ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਜਾਂਚ ਨੂੰ ਲਗਾਤਾਰ ਜਾਰੀ ਰੱਖਿਆ ਗਿਆ ਹੈ।
---
ਛੇ ਫਰਮਾਂ ਦਾ ਇਕੋ ਮਾਲਕ
ਜੀਐੱਸਟੀ ਵਿਭਾਗ ਤੋਂ ਪ੍ਰਰਾਪਤ ਜਾਣਕਾਰੀ ਮੁਤਾਬਕ ਜਿਨ੍ਹਾਂ 12 ਫਰਮਾਂ ਨੂੰ ਜੁਰਮਾਨਾ ਕੀਤਾ ਗਿਆ ਹੈ। ਉਨ੍ਹਾਂ 'ਚੋਂ ਛੇ ਫਰਮਾਂ ਇਕ ਹੀ ਆਦਮੀ ਚਲਾ ਰਿਹਾ ਸੀ। ਇਸ ਇਕ ਹੀ ਆਦਮੀ ਦੇ ਨਾਂ 'ਤੇ ਦੋ ਪੈਨ ਕਾਰਡ ਜਾਰੀ ਹੋਏ ਹਨ ਤੇ ਉਸੇ ਦੀ ਆੜ 'ਚ ਜੀਐੱਸਟੀ ਚੋਰੀ ਕਰਨ ਦਾ ਗੋਰਖ ਧੰਦਾ ਚੱਲ ਰਿਹਾ ਹੈ।
---
ਇਨਕਮ ਟੈਕਸ ਵਿਭਾਗ ਵੀ ਕਰ ਸਕਦਾ ਹੈ ਕਾਰਵਾਈ
ਕਰੋੜਾਂ ਦੇ ਜਾਅਲੀ ਬਿੱਲ ਤੇ ਉਸ ਤੋਂ ਬਾਅਦ ਸੋਨੇ ਦੀ ਖ਼ਰੀਦ ਦਾ ਗੋਰਖ ਧੰਦਾ ਸਾਹਮਣੇ ਆਉਣ ਤੋਂ ਬਾਅਦ ਹੁਣ ਇਸ ਗੱਲ ਦੀ ਵੀ ਜ਼ਿਆਦਾ ਸੰਭਾਵਨਾ ਹੈ ਕਿ ਇਨਕਮ ਟੈਕਸ ਵਿਭਾਗ ਵੀ ਇਸ 'ਚ ਕਾਰਵਾਈ ਕਰ ਸਕਦਾ ਹੈ। ਟੈਕਸ ਚੋਰੀ ਕਰਨ ਤੋਂ ਬਾਅਦ ਬੈਂਕਾਂ ਰਾਹੀਂ ਹੀ ਸੋਨੇ ਦੇ ਕਾਰੋਬਾਰੀਆਂ ਨੂੰ ਅਦਾਇਗੀ ਕੀਤੀ ਗਈ ਹੈ ਤੇ ਇਨਕਮ ਟੈਕਸ ਵਿਭਾਗ ਦੀ ਕਾਰਵਾਈ 'ਚ ਇਨਕਮ ਟੈਕਸ ਦੇ ਚੋਰ ਵੀ ਗਿ੍ਫ਼ਤ 'ਚ ਆ ਸਕਦੇ ਹਨ।