ਭੋਗਪੁਰ ਤੋਂ ਬੁਲੋਵਾਲ ਤਕ ਪੁੱਟੀ ਸੜਕ ਹਾਦਸਿਆਂ ਨੂੰ ਦੇ ਰਹੀ ਸੱਦਾ ਭੋਗਪੁਰ-ਬੁਲੋਵਾਲ ਸੜਕ ’ਤੇ ਪੁੱਟੀਆਂ ਸਾਈਡਾਂ ਬਣੀਆਂ ਹਾਦਸਿਆਂ ਦਾ ਕਾਰਨ
Publish Date: Wed, 23 Sep 2026 08:03 PM (IST)
Updated Date: Wed, 23 Sep 2026 08:06 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ ਭੋਗਪੁਰ : ਭੋਗਪੁਰ ਤੋਂ ਬੁਲੋਵਾਲ ਨੂੰ ਜਾਣ ਵਾਲੀ ਸੜਕ ਦੀਆਂ ਸਾਈਡਾਂ ਸੜਕ ਚੌੜੀ ਕਰਨ ਵਾਸਤੇ ਕਾਫੀ ਸਮਾਂ ਪੁੱਟੀਆਂ ਗਈਆਂ ਸਨ ਪਰ ਠੇਕੇਦਾਰ ਵੱਲੋਂ ਪਹਿਲਾ ਬਣੀ ਸੜਕ ਤੇ ਤਾ ਲੁੱਕ ਬਜਰੀ ਪਾ ਦਿਤੀ ਪਰ ਸਾਈਡਾ ਪੁਟੀਆਂ ਨਹੀ ਬਣਾਇਆ ਸਾਈਡਾ ਪੁਟੀਆਂ ਹੋਣ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਵੱਡਾ ਖਤਰਾ ਬਣਿਆ ਹੋਇਆ ਹੈ। ਸੜਕ ਦੇ ਕਿਨਾਰਿਆਂ ’ਤੇ ਪਈਆਂ ਡੂੰਘੀਆਂ ਥਾਵਾਂ ਅਤੇ ਟੁੱਟੀਆਂ ਸਾਈਡਾਂ ਕਾਰਨ ਵਾਹਨਾਂ ਨੂੰ ਸੜਕ ਤੋਂ ਲੰਘਦੇ ਸਮੇਂ ਸਾਈਡ ਦੇਣ ਵਿੱਚ ਮੁਸ਼ਕਲ ਆ ਰਹੀ ਹੈ, ਜਿਸ ਕਾਰਨ ਹਾਦਸਿਆਂ ਦਾ ਖਦਸ਼ਾ ਲਗਾਤਾਰ ਬਣਿਆ ਰਹਿੰਦਾ ਹੈ। ਇਸ ਸੜਕ ਤੇ ਭਾਰੀ ਵਾਹਨ ਟਰੱਕ ਟਿੱਪਰ ਪਰਾਲੀ ਨਾਲ ਭਰੀਆਂ ਟਰਾਲੀਆਂ ਆਦਿ ਲੰਘਦੇ ਜਿਸ ਕਾਰਨ ਰੋਡ ਘੱਟ ਚੌੜੀ ਹੋਣ ਨਿੱਤ ਹੀ ਹਾਦਸੇ ਹੁੰਦੇ ਬੀਤੀ ਦੇਰ ਰਾਤ ਇੱਕ ਟਿੱਪਰ ਫਿਰ ਸਾਈਡ ਦੇਣ ਸਮੇਂ ਰੋਡ ਤੋਂ ਹੇਠਾਂ ਉਤਰ ਗਿਆ ਪਰ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਸਬੰਧੀ ਇਲਾਕਾ ਵਾਸੀਆਂ ਵੱਲੋਂ ਪਹਿਲਾਂ ਵੀ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਜਾ ਚੁੱਕਾ ਹੈ। ਇਸ ਦੇ ਬਾਵਜੂਦ ਸੜਕ ਦੀਆਂ ਸਾਈਡਾਂ ਨੂੰ ਠੀਕ ਕਰਨ ਜਾਂ ਹਾਦਸਿਆਂ ਤੋਂ ਬਚਾਅ ਲਈ ਕੋਈ ਠੋਸ ਕਾਰਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ। ਲੋਕਾਂ ਨੇ ਪੰਜਾਬ ਸਰਕਾਰ ਅਤੇ ਸਬੰਧਤ ਸੜਕ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਭੋਗਪੁਰ-ਬੁਲੋਵਾਲ ਰੋਡ ਦਾ ਤੁਰੰਤ ਮੌਕਾ ਮੁਆਇਨਾ ਕਰਵਾਇਆ ਜਾਵੇ, ਸੜਕ ਦੀਆਂ ਪੁੱਟੀਆਂ ਹੋਈਆਂ ਸਾਈਡਾਂ ਨੂੰ ਤੁਰੰਤ ਭਰਿਆ ਜਾਵੇ ਅਤੇ ਜਿੱਥੇ ਲੋੜ ਹੈ ਉੱਥੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ।