ਸਾਬਕਾ ਚੇਅਰਮੈਨ ਰੌਂਤ ਦੀ ਪਤਨੀ ਨਮਿਤ ਪਾਠ ਦਾ ਭੋਗ 30 ਨੂੰ ਸਾਬਕਾ ਚੇਅਰਮੈਨ ਤਰਸਿੰਦਰ ਸਿੰਘ ਰੌਂਤ ਦੀ ਪਤਨੀ ਨਮਿਤ ਪਾਠ ਦਾ ਭੋਗ 30 ਨੂੰ
Publish Date: Sun, 22 Nov 2026 06:15 PM (IST)
Updated Date: Mon, 23 Nov 2026 04:07 AM (IST)
-ਸ਼ੇਰੋਵਾਲੀਆ, ਵਡਾਲਾ, ਕੋਹਾੜ, ਫਿਲੌਰ ਤੇ ਰਾਜਨਬੀਰ ਸਿੰਘ ਵੱਲੋਂ ਦੁੱਖ ਸਾਂਝਾ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਸਾਬਕਾ ਚੇਅਰਮੈਨ ਜਥੇਦਾਰ ਤਰਸਿੰਦਰ ਸਿੰਘ ਪੰਨੂ (ਰੌਂਤ) ਦੀ ਪਤਨੀ ਰਜਵੰਤ ਕੌਰ ਪੰਨੂ (ਸੇਵਾਮੁਕਤ ਨਰਸਿੰਗ ਸਿਸਟਰ) ਦਾ ਕੈਨੇਡਾ ’ਚ ਦੇਹਾਂਤ ਹੋ ਗਿਆ ਸੀ। ਉਹ ਕੁਝ ਸਾਲਾਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਉਨ੍ਹਾਂ ਦੇ ਘਰ ਪਿੰਡ ਰੌਂਤ ’ਚ 30 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਹੋਵੇਗੀ। ਜ਼ਿਕਰਯੋਗ ਹੈ ਕਿ ਜਥੇਦਾਰ ਤਰਸਿੰਦਰ ਸਿੰਘ ਲੰਮੇ ਸਮੇਂ ਤੋਂ ਆਪਣੇ ਪਰਿਵਾਰ ਸਮੇਤ ਕੈਨੇਡਾ ਵਿਖੇ ਰਹਿ ਰਹੇ ਹਨ। ਇਸ ਮੌਕੇ ਰਜਵੰਤ ਕੌਰ ਪੰਨੂੰ ਦੇ ਦਿਹਾਂਤ ’ਤੇ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਕੱਤਰ ਜਨਰਲ ਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਬਚਿੱਤਰ ਸਿੰਘ ਕੋਹਾੜ, ਸਾਬਕਾ ਕੈਬਨਿਟ ਮੰਤਰੀ ਸਰਵਣ ਸਿੰਘ ਫਿਲੌਰ, ਸਾਬਕਾ ਖਜ਼ਾਨਾ ਮੰਤਰੀ ਸਵ. ਬਲਵੰਤ ਸਿੰਘ ਦੇ ਪੁੱਤਰ ਰਾਜਨਬੀਰ ਸਿੰਘ, ਸਾਬਕਾ ਐੱਮਡੀ ਜਥੇਦਾਰ ਕੇਵਲ ਸਿੰਘ ਰੂਪੇਵਾਲੀ, ਉੱਘੇ ਖੇਡ ਪ੍ਰਮੋਟਰ ਹਰਬੰਸ ਸਿੰਘ ਚੰਦੀ, ਕਬੱਡੀ ਪ੍ਰਮੋਟਰ ਬਲਵਿੰਦਰ ਸਿੰਘ ਚੱਠਾ ਯੂਕੇ, ਸੀਨੀਅਰ ਅਕਾਲੀ ਆਗੂ ਤਜਿੰਦਰ ਸਿੰਘ ਰਾਮਪੁਰ, ਕਰਨੈਲ ਸਿੰਘ ਜੋਧਪੁਰੀ, ਸਵਰਨ ਸਿੰਘ ਡੱਬ ਸਾਬਕਾ ਐੱਮਸੀ, ਸ਼ਹਿਰੀ ਪ੍ਰਧਾਨ ਜਸਵਿੰਦਰ ਸਿੰਘ ਪੋਪਲੀ, ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਤੇਜਾ ਸਿੰਘ ਮਾਣਕਪੁਰ, ਨਸ਼ਾ ਮੁਕਤੀ ਮੋਰਚਾ ਦੇ ਕੋਅਰਡੀਨੇਟਰ ਜਗਜੋਤ ਸਿੰਘ ਆਹਲੂਵਾਲੀਆ, ਭਾਜਪਾ ਆਗੂ ਅਸ਼ਵਨੀ ਮਿੱਤਲ ਸਮੇਤ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀਆਂ ਤੇ ਵੱਖ-ਵੱਖ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਥੇਦਾਰ ਤਰਸਿੰਦਰ ਸਿੰਘ ਰੌਂਤ ਤੇ ਪੰਨੂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।