ਲੜਕੀਆਂ ਦੇ ਵਿਆਹ ਕਰਵਾਏ ਭਾਰਤ ਵਿਕਾਸ ਪ੍ਰੀਸ਼ਦ ਤੇ ਸ੍ਰੀ ਪੰਚਵਟੀ ਮੰਦਿਰ ਗਊਸ਼ਾਲਾ ਕਮੇਟੀ ਵੱਲੋਂ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ
Publish Date: Wed, 21 Oct 2026 06:28 PM (IST)
Updated Date: Wed, 21 Oct 2026 06:30 PM (IST)
-ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣ ਪੁੱਜੇ ਨੀਲਾਮਹਿਲ, ਸਵੀਟੀ ਤੇ ਗੁੰਬਰ ਸ਼ੈਲੀ, ਪੰਜਾਬੀ ਜਾਗਰਣ, ਜਲੰਧਰ ਭਾਰਤ ਵਿਕਾਸ ਪ੍ਰੀਸ਼ਦ ਤੇ ਸ੍ਰੀ ਪੰਚਵਟੀ ਮੰਦਿਰ ਧਰਮਸ਼ਾਲਾ ਗਊਸ਼ਾਲਾ ਕਮੇਟੀ, ਮੇਨ ਬਾਜ਼ਾਰ, ਬਸਤੀ ਗੁਜ਼ਾਂ ਵੱਲੋਂ ਲੜਕੀਆਂ ਦੇ ਵਿਆਹ ਸ੍ਰੀ ਪੰਚਵਟੀ ਮੰਦਿਰ ਗਊਸ਼ਾਲਾ ਵਿਖੇ ਕਰਵਾਏ ਗਏ। ਇਨ੍ਹਾਂ ਵਿਆਹਾਂ ਦਾ ਪ੍ਰਬੰਧ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਚੰਦਰ ਮੋਹਨ ਸ਼ਰਮਾ ਤੇ ਸ੍ਰੀ ਪੰਚਵਟੀ ਮੰਦਿਰ ਗਊਸ਼ਾਲਾ ਕਮੇਟੀ ਵੱਲੋਂ ਲੱਕੀ ਮਲਹੋਤਰਾ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਚੰਦਰ ਮੋਹਨ ਸ਼ਰਮਾ ਤੇ ਲੱਕੀ ਮਲਹੋਤਰਾ ਨੇ ਦੱਸਿਆ ਕਿ ਦੋਵੇਂ ਸੰਸਥਾਵਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ ਕਈ ਸਾਲਾਂ ਤੋਂ ਲੜਕੀਆਂ ਦੇ ਵਿਆਹ ਕਰਵਾਉਣ ਦੀ ਸੇਵਾ ਨਿਭਾਈ ਜਾ ਰਹੀ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਅਕਾਲੀ ਆਗੂ ਸੁਰਜੀਤ ਸਿੰਘ ਨੀਲਾਮਹਿਲ, ਸੂਬਾ ਮੀਤ ਪ੍ਰਧਾਨ, ਰਵਿੰਦਰ ਸਿੰਘ ਸਵੀਟੀ, ਸੂਬਾ ਮੀਤ ਪ੍ਰਧਾਨ ਤੇ ਮਨਿੰਦਰਪਾਲ ਸਿੰਘ ਗੁੰਬਰ, ਜਨਰਲ ਸਕੱਤਰ, ਜ਼ਿਲ੍ਹਾ ਅਕਾਲੀ ਦਲ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਅਕਾਲੀ ਆਗੂਆਂ ਨੇ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਡਾ. ਰਾਜੇਸ਼ ਮੰਨਨ, ਰਮੇਸ਼ ਵਿੱਜ, ਨਵੀਨ ਗੋਸਵਾਮੀ, ਕੇਐੱਲ ਅਰੋੜਾ, ਗੋਪਾਲ ਕ੍ਰਿਸ਼ਨ, ਸਤਨਾਮ ਅਰੋੜਾ, ਐੱਚਐੱਲ ਕੋਹਲੀ, ਰਵੀ ਮਹਾਜਨ, ਚਮਨ ਲਾਲ ਸਾਰੰਗਲ, ਅਸ਼ੋਕ ਸਾਰੰਗਲ, ਰਾਜਿੰਦਰ ਸਹਿਗਲ, ਰਮਨ ਮਹਿਰਾ, ਸੂਰਜ ਪ੍ਰਕਾਸ਼, ਡਾ. ਅਨਿਲ ਕਾਲੀਆ, ਰਾਜ ਕੁਮਾਰ ਚੌਧਰੀ, ਮਨੋਜ ਹਾਂਡਾ, ਪੀਕੇ ਗਰਗ, ਜੀਡੀ ਕੁੰਦਰਾ, ਐੱਨਕੇ ਮਹਿੰਦਰੂ, ਹਰਸ਼ਵਰਧਨ ਸ਼ਰਮਾ, ਨਰਿੰਦਰ ਗਰੋਵਰ, ਅਨਿਲ ਕੁੰਦਰਾ, ਅਸ਼ੋਕ ਚੱਢਾ ਤੇ ਬਾਲ ਕ੍ਰਿਸ਼ਨ ਮੈਣੀ ਆਦਿ ਹਾਜ਼ਰ ਸਨ।