ਵਡਾਲਾ ਪਿੰਡ ’ਚ ਲਾਇਆ ਮੁਫ਼ਤ ਮੈਡੀਕਲ ਜਾਂਚ ਕੈਪ
ਵਡਾਲਾ ਪਿੰਡ ’ਚ ਲਗਾਇਆ ਗਿਆ ਮੁਫ਼ਤ ਮੈਡੀਕਲ ਜਾਂਚ ਕੈਪ
Publish Date: Wed, 23 Sep 2026 09:48 PM (IST)
Updated Date: Wed, 23 Sep 2026 09:51 PM (IST)
ਚੰਦੀਪ ਭੱਲਾ, ਪੰਜਾਬੀ ਜਾਗਰਣ ਜਲੰਧਰ : ਪਿੰਡ ਵਡਾਲਾ ਵਿਖੇ ਡਾ. ਬੀ. ਆਰ. ਅੰਬੇਡਕਰ ਯੂਥ ਕਲੱਬ ਵਡਾਲਾ ਅਤੇ ਗ੍ਰਾਮ ਪੰਚਾਇਤ ਵਡਾਲਾ ਵੱਲੋਂ ਸੋਸ਼ਲ ਵਰਕਰ ਅਤੇ ਕਲੱਬ ਦੇ ਸਰਪ੍ਰਸਤ ਜਗਦੀਸ਼ ਕੈਲੇ ਦੇ ਯਤਨਾਂ ਸਦਕਾ ਅਤੇ ਪਿਮਸ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਰਪੰਚ ਐਡਵੋਕੇਟ ਸੰਗੀਤਾ ਸੋਨੀ ਅਤੇ ਥਾਣਾ ਲਾਂਬੜਾ ਦੇ ਮੁਖੀ ਐੱਸ.ਐਚ.ਓ. ਬਲਬੀਰ ਸਿੰਘ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਥਾਣਾ ਮੁਖੀ ਬਲਬੀਰ ਸਿੰਘ ਦੀਆਂ ਸ਼ਲਾਘਾਯੋਗ ਸੇਵਾਵਾਂ ਅਤੇ ਵਧੀਆ ਕਾਰਗੁਜ਼ਾਰੀ ਲਈ ਗ੍ਰਾਮ ਪੰਚਾਇਤ ਅਤੇ ਕਲੱਬ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕੈਂਪ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਰਾਜ ਕੁਮਾਰ ਸਾਕੀ ਅਤੇ ਸੁਰਿੰਦਰ ਸਿੰਘ, ਸਰਕਲ ਪ੍ਰਧਾਨ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਐਡਵੋਕੇਟ ਅਸ਼ਵਨੀ ਕੁਮਾਰ, ਰਾਮ ਪ੍ਰਕਾਸ਼ ਨੰਬਰਦਾਰ, ਅਰਸ਼ ਕੈਲੇ, ਸੰਦੀਪ ਕੈਲੇ, ਅਕਾਸ਼ ਕੈਲੇ, ਦੀਪਕ ਕੈਲੇ, ਰਾਜ ਕੁਮਾਰ, ਦਰਸ਼ਨ ਲਾਲ ਪੰਚ, ਤੇਜਿੰਦਰ ਗੋਪੀ, ਸੁਨੀਲ ਅਤੇ ਹੋਰ ਸਾਥੀ ਹਾਜ਼ਰ ਰਹੇ।ਅੰਤ ਵਿਚ ਸਰਪੰਚ ਐਡਵੋਕੇਟ ਸੰਗੀਤਾ ਸੋਨੀ ਵੱਲੋਂ ਕੈਂਪ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਮੂਹ ਪ੍ਰਬੰਧਕਾਂ, ਪਿਮਸ ਹਸਪਤਾਲ ਦੀ ਟੀਮ, ਸੇਵਾਦਾਰਾਂ ਅਤੇ ਪਿੰਡ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ।