ਡਾ. ਦਲੀਪ ਸਿੰਘ ਨੂੰ ਜੈਕਾਰਿਆਂ ਦੀ ਗੂੰਜ ’ਚ ਅੰਤਿਮ ਵਿਦਾਇਗੀ
ਭਾਈ ਸਾਹਿਬ ਡਾ. ਦਲੀਪ ਸਿੰਘ ਨੂੰ ਜੈਕਾਰਿਆਂ ਦੀ ਗੂੰਜ ‘ਚ ਦਿੱਤੀ ਅੰਤਿਮ ਵਿਦਾਇਗੀ
Publish Date: Mon, 16 Feb 2026 06:48 PM (IST)
Updated Date: Mon, 16 Feb 2026 06:51 PM (IST)

-ਅੰਤਿਮ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਪੰਥ ਦੀ ਉੱਘੀ ਸ਼ਖ਼ਸੀਅਤ ਅਤੇ ਸੇਵਕ ਪਬਲਿਕ ਹਾਈ ਸਕੂਲ ਨਕੋਦਰ ਦੇ ਬਾਨੀ ਭਾਈ ਸਾਹਿਬ ਡਾ. ਦਲੀਪ ਸਿੰਘ ਸੋਮਵਾਰ ਨੂੰ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਮਾਲੜੀ ਦੇ ਸ਼ਮਸ਼ਾਨਘਾਟ ਵਿਖੇ ਪੂਰਨ ਧਾਰਮਿਕ ਮਰਿਆਦਾ ਤੇ ਜੈਕਾਰਿਆਂ ਦੀ ਗੂੰਜ ਵਿੱਚ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਸੇਵਕ ਸਕੂਲ ਵਿਖੇ ਲਿਆਂਦਾ ਗਿਆ। ਇੱਥੇ ਅਖੰਡ ਕੀਰਤਨੀ ਜਥੇ ਦੇ ਆਗੂ ਭਾਈ ਕੁਲਵੰਤ ਸਿੰਘ ਕਾਕੀ ਪਿੰਡ, ਬੀਬੀ ਹਰਸ਼ਰਨ ਕੌਰ, ਭਾਈ ਪਰਮਜੀਤ ਸਿੰਘ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਵੰਤਜੀਤ ਸਿੰਘ ਤੇ ਹੋਰਨਾਂ ਸੰਗਤਾਂ ਵੱਲੋਂ ਵੈਰਾਗਮਈ ਗੁਰਬਾਣੀ ਕੀਰਤਨ ਕੀਤਾ ਗਿਆ। ਉਪਰੰਤ, ਸੰਗਤੀ ਰੂਪ ਵਿਚ ਕੀਰਤਨ ਕਰਦਿਆਂ ਉਨ੍ਹਾਂ ਦੇ ਪਾਰਥਿਕ ਸਰੀਰ ਨੂੰ ਅੰਤਿਮ ਯਾਤਰਾ ਰਾਹੀਂ ਮਾਲੜੀ ਦੇ ਸ਼ਮਸ਼ਾਨਘਾਟ ਲਿਜਾਇਆ ਗਿਆ। ਉੱਥੇ ਭਾਈ ਅਮਰੀਕ ਸਿੰਘ ਨਕੋਦਰ ਵੱਲੋਂ ਅੰਤਿਮ ਅਰਦਾਸ ਕੀਤੀ ਗਈ ਅਤੇ ਹਜ਼ਾਰਾਂ ਨਮ ਅੱਖਾਂ ਨੇ ਭਾਈ ਸਾਹਿਬ ਨੂੰ ਅੰਤਿਮ ਵਿਦਾਇਗੀ ਦਿੱਤੀ। ਭਾਈ ਮਨਜੀਤ ਸਿੰਘ ਜਹਾਂਗੀਰ ਨੇ ਦੱਸਿਆ ਕਿ ਡਾ. ਦਲੀਪ ਸਿੰਘ ਨਮਿਤ ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ 22 ਫਰਵਰੀ ਦਿਨ ਐਤਵਾਰ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਸੇਵਕ ਪਬਲਿਕ ਹਾਈ ਸਕੂਲ ਨਕੋਦਰ ਵਿਖੇ ਹੋਵੇਗੀ। ਅੰਤਿਮ ਸਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਕੱਤਰ ਜਨਰਲ ਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਕੌਮੀ ਇਨਸਾਫ ਮੋਰਚਾ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ, ਡਾ. ਜਗਦੀਸ਼ ਸਿੰਘ, ਸਾਬਕਾ ਸੂਚਨਾ ਕਮਿਸ਼ਨਰ ਅਵਤਾਰ ਸਿੰਘ ਕਲੇਰ, ਸਹਾਇਕ ਕਮਿਸ਼ਨਰ ਲੁਧਿਆਣਾ ਹਰਨਰਿੰਦਰ ਸਿੰਘ, ਸਾਬਕਾ ਐੱਸਡੀਓ ਬਲਵਿੰਦਰ ਸਿੰਘ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਇੰਦਰਜੀਤ ਸਿੰਘ, ਉੱਘੇ ਕਾਰੋਬਾਰੀ ਅਜਮੇਰ ਸਿੰਘ ਸ਼ੇਰੋਵਾਲੀਆ, ਸੰਦੀਪ ਸਿੰਘ ਖਹਿਰਾ, ਰਾਜਮਨਵਿੰਦਰ ਸਿੰਘ ਕੰਗ (ਯੂਕੇ), ਸੁਖਵਿੰਦਰ ਸਿੰਘ ਬਿੱਲਾ ਸੰਧੂ, ਹੀਰਾ ਸਿੰਘ ਸ਼ੇਰੋਵਾਲੀਆ, ਚਰਨਜੀਤ ਸਿੰਘ ਸ਼ੇਰੋਵਾਲੀਆ, ਧਰਮਵੀਰ ਸਿੰਘ, ਸੰਤੋਖ ਸਿੰਘ ਖਹਿਰਾ, ਅਮਰਜੀਤ ਸਿੰਘ ਮੋਗਾ, ਭਾਈ ਮਨਜੀਤ ਸਿੰਘ ਜਹਾਂਗੀਰ, ਭਾਈ ਬਲਜੀਤ ਸਿੰਘ ਜਲੰਧਰ, ਚੇਅਰਮੈਨ ਹਰਪਾਲ ਸਿੰਘ, ਪ੍ਰਭਸ਼ਰਨ ਸਿੰਘ, ਹਰਜਿੰਦਰ ਸਿੰਘ ਖਾਲਸਾ (ਲੁਧਿਆਣਾ), ਭਾਈ ਪਰਮਜੀਤ ਸਿੰਘ (ਯੂਕੇ), ਪ੍ਰਿੰਸੀਪਲ ਮਨਜੀਤ ਸਿੰਘ, ਪ੍ਰਿੰਸੀਪਲ ਨਰਿੰਦਰ ਕੌਰ, ਦਰਸ਼ਨ ਸਿੰਘ ਕੈਨੇਡਾ, ਡਾ. ਸੁਰਿੰਦਰ ਸਿੰਘ, ਭਾਈ ਦਲਵਿੰਦਰ ਸਿੰਘ, ਜਸਪਾਲ ਸਿੰਘ ਮੂਸੇਵਾਲ, ਗੁਰਮੁਖ ਸਿੰਘ ਬਾਟੂ, ਜਸਵਿੰਦਰ ਸਿੰਘ ਮੰਗਾ ਸਮੇਤ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।