ਭਾਈ ਰਾਮ ਸਿੰਘ ਦਾ ਅੰਤਿਮ ਸੰਸਕਾਰ ਅੱਜ
ਭਾਈ ਰਾਮ ਸਿੰਘ ਜੀ ਸੰਗਤਾਂ ਨੂੰ ਸਦੀਵੀ ਵਿਛੋੜਾ ਦੇ ਗਏ ਅੰਤਿਮ ਸਸਕਾਰ ਅੱਜ
Publish Date: Thu, 19 Feb 2026 10:29 PM (IST)
Updated Date: Fri, 20 Feb 2026 04:12 AM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ, ਜਨਮ ਅਸਥਾਨ ਸੰਤ ਬਾਬਾ ਪੂਰਨ ਸਿੰਘ ਕਰੀਚੌ ਵਾਲੇ ਪਿੰਡ ਗੁੜਾ, ਗੁਰਾਇਆ ਤਹਿਸੀਲ, ਜਲੰਧਰ (ਪੰਜਾਬ) ਦੇ ਭਾਈ ਰਾਮ ਸਿੰਘ ਨੇ ਲੰਮੇ ਸਮੇਂ ਤੱਕ ਸੇਵਾਵਾਂ ਨਿਭਾਈਆਂ। 17 ਫਰਵਰੀ ਨੂੰ ਉਹ ਸੰਗਤ ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ 20 ਫਰਵਰੀ ਨੂੰ ਪਿੰਡ ਗੁੜਾ ’ਚ ਅੰਤਿਮ ਰਸਮਾਂ ਉਪਰੰਤ ਦੁਪਹਿਰ 2:30 ਵਜੇ ਕੀਤਾ ਜਾਵੇਗਾ। ਇਸ ਮੌਕੇ ਅੰਤਿਮ ਅਰਦਾਸ ਦੁਪਹਿਰ 12 ਤੋਂ 2 ਵਜੇ ਤੱਕ ਹੋਵੇਗੀ। ਪਿੰਡ ਤੇ ਇਲਾਕੇ ’ਚ ਸੋਗ ਦੀ ਲਹਿਰ ਛਾਈ ਹੋਈ ਹੈ।