- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੂਜਿਆਂ ’ਚ ਬੁਰਾਈ ਲੱਭਣ ਤੋਂ ਪਹਿਲਾਂ ਆਪਣੇ ਮਨ ਨੂੰ ਦੇਖੋ : ਨਵਜੀਤ ਭਾਰਦਵਾਜ

-ਮਾਂ ਬਗਲਾਮੁਖੀ ਧਾਮ ’ਚ ਹੋਇਆ ਹਵਨ ਯੱਗ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਮਾਂ ਬਗਲਾਮੁਖੀ ਧਾਮ, ਗੁਲਮੋਹਰ ਸਿਟੀ, ਲੰਮਾਂ ਪਿੰਡ ਚੌਕ ਨੇੜੇ ਜਲੰਧਰ ਵਿਖੇ ਮਾਂ ਬਗਲਾਮੁਖੀ ਜੀ ਦੇ ਨਮਿੱਤ ਹਵਨ ਯੱਗ ਕੀਤਾ ਗਿਆ। ਇਸ ਮੌਕੇ ਮੁੱਖ ਯਜਮਾਨ ਨੇ ਪਰਿਵਾਰ ਸਮੇਤ ਵਿਧੀਵਤ ਵੈਦਿਕ ਰੀਤੀ ਅਨੁਸਾਰ ਪੰਚੋਪਚਾਰ ਪੂਜਨ, ਸ਼ੋਡਸ਼ੋਪਚਾਰ ਪੂਜਨ ਤੇ ਨਵਗ੍ਰਹਿ ਪੂਜਨ ਉਪਰੰਤ ਹਵਨ ਯੱਗ ’ਚ ਆਹੂਤੀਆਂ ਪਾਈਆਂ। ਇਸ ਮੌਕੇ ਧਾਮ ਦੇ ਪੀਠ ਉਪਾਸਕ ਨਵਜੀਤ ਭਾਰਦਵਾਜ ਨੇ ਸੰਤ ਕਬੀਰ ਸਾਹਿਬ ਜੀ ਦੀ ਬਾਣੀ “ਬੁਰਾ ਜੋ ਦੇਖਨ ਮੈਂ ਚਲਾ, ਬੁਰਾ ਨ ਮਿਲਿਆ ਕੋਇ। ਜੋ ਮਨ ਖੋਜਾ ਆਪਣਾ, ਮੁਝਸੇ ਬੁਰਾ ਨ ਕੋਇ” ਦੇ ਹਵਾਲੇ ਨਾਲ ਸੰਗਤ ਨੂੰ ਜੀਵਨ ’ਚ ਆਤਮ-ਚਿੰਤਨ ਕਰਨ ਦਾ ਸੰਦੇਸ਼ ਦਿੱਤਾ। ਨਵਜੀਤ ਭਾਰਦਵਾਜ ਨੇ ਕਿਹਾ ਕਿ ਅਸੀਂ ਅਕਸਰ ਦੂਜਿਆਂ ਦੀਆਂ ਗਲਤੀਆਂ ਬਹੁਤ ਜਲਦੀ ਦੇਖ ਲੈਂਦੇ ਹਾਂ, ਪਰ ਆਪਣੇ ਅੰਦਰ ਝਾਤ ਮਾਰਨ ਦੀ ਕੋਸ਼ਿਸ਼ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਦੂਜਿਆਂ ਦੇ ਦੋਸ਼ ਗਿਣਨ ਦੀ ਬਜਾਏ ਪਹਿਲਾਂ ਆਪਣੇ ਦੋਸ਼ਾਂ ਨੂੰ ਪਛਾਣਨਾ ਚਾਹੀਦਾ ਹੈ। ਉਨ੍ਹਾਂ ਸੰਗਤ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਕਦੇ-ਕਦੇ ਆਪਣੇ ਮਨ ਦੀ ਅਦਾਲਤ ’ਚ ਖੜ੍ਹ ਕੇ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਕਿ ਉਸਨੇ ਆਪਣੇ ਜੀਵਨ ’ਚ ਕੀ ਕੀਤਾ ਹੈ। ਇਸ ਮੌਕੇ ਸ਼ਵੇਤਾ ਭਾਰਦਵਾਜ, ਸਰੋਜ ਬਾਲਾ, ਸਮੀਰ ਕਪੂਰ, ਵਿੱਕੀ ਅਗਰਵਾਲ, ਪ੍ਰਦੀਪ, ਦਿਨੇਸ਼ ਸੇਠ, ਰੋਹਿਤ ਭਾਟੀਆ, ਜਾਨੂ ਥਾਪਰ, ਨਰੇਸ਼, ਕੋਮਲ, ਵੇਦ ਪ੍ਰਕਾਸ਼, ਮੁਨੀਸ਼ ਮਹਿਰਾ, ਜਗਦੀਸ਼, ਰਿਸ਼ਭ ਕਾਲੀਆ, ਰਿੰਕੂ ਸੈਣੀ, ਬਲਜਿੰਦਰ ਸਿੰਘ, ਅਜੀਤ ਕੁਮਾਰ, ਨਰਿੰਦਰ, ਨਵੀਨ, ਸੁਧੀਰ, ਸੁਮੀਤ, ਮਨੀਸ਼ ਸ਼ਰਮਾ, ਡਾ. ਗੁਪਤਾ, ਦਾਨਿਸ਼, ਰਿਤੂ, ਗੌਰੀ ਕੇਤਨ ਸ਼ਰਮਾ, ਸੌਰਭ, ਸ਼ੰਕਰ, ਸੰਦੀਪ, ਗੋਰਵ ਗੋਇਲ, ਅਜੈ ਸ਼ਰਮਾ, ਦੀਪਕ, ਕਿਸ਼ੋਰ, ਪ੍ਰਵੀਣ, ਰਾਜੂ, ਸੰਜੀਵ ਸ਼ਰਮਾ, ਮੁਕੇਸ਼, ਰਜੇਸ਼ ਮਹਾਜਨ, ਅਮਨਦੀਪ ਸ਼ਰਮਾ, ਗੁਰਪ੍ਰੀਤ ਸਿੰਘ, ਵਰਿੰਦਰ ਸਿੰਘ, ਅਮਨ ਸ਼ਰਮਾ, ਵਰੁਣ, ਨਿਤਿਸ਼, ਰੋਮੀ, ਭੋਲਾ ਸ਼ਰਮਾ, ਦਿਲੀਪ, ਲਵਲੀ, ਲੱਕੀ, ਮੋਹਿਤ, ਵਿਸ਼ਾਲ, ਰਵਿ ਭੱਲਾ, ਨਿਰਮਲ, ਅਨਿਲ, ਸਾਗਰ, ਪ੍ਰਿੰਸ ਕੁਮਾਰ, ਪੱਪੂ, ਦਿਕਸ਼ਿਤ ਤੇ ਬਲਦੇਵ ਹਾਜ਼ਰ ਸਨ।