- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਨ ਨਗਰ ਵਿੱਚ ਬਣਾਇਆ ਖੂਬਸੂਰਤ ਪਾਰਕ, 100 ਬੂਟੇ ਲਗਾਏ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਨੂੰ ਹਰਿਆ-ਭਰਿਆ, ਸਾਫ਼-ਸੁਥਰਾ ਤੇ ਵਾਤਾਵਰਨ ਪੱਖੋਂ ਸੰਤੁਲਿਤ ਬਣਾਉਣ ਦੀ ਮੁਹਿੰਮ ਤਹਿਤ ਏਬੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਦਿਸ਼ਾ-ਦੀਪ ਤੇ ਨਿਸ਼ਕਾਮ ਸੇਵਾ ਵੈਲਫੇਅਰ ਸੁਸਾਇਟੀ ਵੱਲੋਂ ਅਮਨ ਨਗਰ, ਘਾਹ ਮੰਡੀ ਜਲੰਧਰ ’ਚ ਖੂਬਸੂਰਤ ਪਾਰਕ ਤਿਆਰ ਕੀਤਾ ਗਿਆ। ਇਸ ਮੌਕੇ ਫਲਦਾਰ, ਔਸ਼ਧੀ, ਫੁੱਲਦਾਰ ਤੇ ਛਾਂਦਾਰ ਕਿਸਮਾਂ ਦੇ 100 ਬੂਟੇ ਲਾਏ ਗਏ। ਬੂਟੇ ਲਾਉਣ ਦੀ ਸ਼ੁਰੂਆਤ ਇੰਜੀਨੀਅਰ ਹਨੀ ਸ਼ਰਮਾ (ਕੈਨੇਡਾ) ਨੇ ਕੀਤੀ। ਏਬੀ ਫਾਊਂਡੇਸ਼ਨ ਦੇ ਪ੍ਰਧਾਨ ਤੇ ਪ੍ਰਸਿੱਧ ਸਰਜਨ ਡਾ. ਹਰਮੀਤ ਪਾਲ ਸਿੰਘ, ਬਹੁ-ਉਦੇਸ਼ੀ ਸਵੈ-ਸੇਵੀ ਸੰਸਥਾ ਦਿਸ਼ਾ-ਦੀਪ ਦੇ ਸੰਸਥਾਪਕ ਤੇ ਚੀਫ ਲਾਇਨ ਐੱਸਐੱਮ ਸਿੰਘ, ਨਿਸ਼ਕਾਮ ਸੇਵਾ ਵੈਲਫੇਅਰ ਸੁਸਾਇਟੀ ਜਲੰਧਰ ਦੀ ਉਪ ਚੇਅਰਮੈਨ ਸੁਸ਼ਮਾ ਡੋਗਰਾ, ਇਸਤਰੀ ਵਿੰਗ ਦਿਸ਼ਾ-ਦੀਪ ਦੀ ਚੇਅਰਮੈਨ ਸਰਬਜੀਤ ਕੌਰ ਤੇ ਕਾਲੋਨੀ ਦੇ ਪ੍ਰਧਾਨ ਲੋਕ ਨਾਥ ਨੇ ਸਾਂਝੇ ਤੌਰ ’ਤੇ ਕਿਹਾ ਕਿ ਕੁਦਰਤ ਪ੍ਰਤੀ ਆਪਣਾ ਫਰਜ਼ ਨਿਭਾਉਣਾ ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਹੈ। ਵਾਤਾਵਰਨ ਦੀ ਸੰਭਾਲ ਕਰਕੇ ਹੀ ਅਸੀਂ ਰਾਸ਼ਟਰੀ ਤੇ ਵਿਸ਼ਵ ਪੱਧਰੀ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਸਕਦੇ ਹਾਂ। ਡਾ. ਹਰਮੀਤ ਪਾਲ ਸਿੰਘ ਨੇ ਕਿਹਾ ਕਿ ਇਸ ਸੰਕਟ ਦਾ ਹੱਲ ਵੱਧ ਤੋਂ ਵੱਧ ਨਵੇਂ ਰੁੱਖ ਲਾਉਣ ਤੇ ਉਨ੍ਹਾਂ ਦੀ ਸੰਭਾਲ ਕਰਨ ’ਚ ਹੈ। ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਸਥਾਨਕ ਵਸਨੀਕ ਤੇ ਨੌਜਵਾਨ ਵੱਡੀ ਗਿਣਤੀ ’ਚ ਮੌਜੂਦ ਰਹੇ। ਸਾਰਿਆਂ ਨੇ ਬੂਟਿਆਂ ਦੀ ਨਿਯਮਿਤ ਦੇਖਭਾਲ ਕਰਨ ਦਾ ਸੰਕਲਪ ਲਿਆ।