ਲਾਠੀਚਾਰਜ ਖ਼ਿਲਾਫ਼ ਧਰਨਾ ਦਿੱਤਾ ਧਰਨਾ, ਸੋਮਵਾਰ ਨੂੰ ਬੰਦ ਦਾ ਐਲਾਨ
ਬਰਨਾਲਾ ਲਾਠੀਚਾਰਜ ਦੀ ਗੂੰਜ ਨੂਰਮਹਿਲ 'ਚ — ਟਰੈਫਿਕ ਜਾਮ, ਪੁਤਲੇ ਸਾੜੇ, ਸੋਮਵਾਰ ਨੂਰਮਹਿਲ ਬੰਦ ਦਾ ਐਲਾਨ
Publish Date: Sat, 25 Jul 2026 08:12 PM (IST)
Updated Date: Sat, 25 Jul 2026 08:13 PM (IST)
ਅਵਤਾਰ ਚੰਦ, ਰੇਸ਼ਮ ਲਾਲ, ਪੰਜਾਬੀ ਜਾਗਰਣ, ਨੂਰਮਹਿਲ : ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ਤੇ ਹੋਏ ਕਥਿਤ ਲਾਠੀਚਾਰਜ ਦੇ ਵਿਰੋਧ ਵਿੱਚ ਨੂਰਮਹਿਲ ਦੇ ਪੁਰਾਣੇ ਅੱਡੇ ਤੇ ਸਫਾਈ ਕਰਮਚਾਰੀਆਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਧਰਨਾ ਦੇ ਕੇ ਟ੍ਰੈਫਿਕ ਜਾਮ ਕੀਤਾ। ਰੋਸ ਪ੍ਰਦਰਸ਼ਨ ਦੌਰਾਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ਤੇ ਬੇਲੋੜਾ ਬਲ ਵਰਤਿਆ ਗਿਆ। ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਸੋਮਵਾਰ ਨੂੰ ਨੂਰਮਹਿਲ ਬੰਦ ਰੱਖਿਆ ਜਾਵੇਗਾ। ਇਸ ਮੌਕੇ ਸਫਾਈ ਕਰਮਚਾਰੀ ਆਗੂ ਮਨੀਸ਼ ਕਾਲੀ, ਰਵੀ ਕੁਮਾਰ ਸਹੋਤਾ, ਸ਼੍ਰੋਮਣੀ ਅਕਾਲੀ ਦਲ ਦੇ ਰਾਜ ਕਮਲ ਸਿੰਘ ਭੁੱਲਰ, ਐਡਵੋਕੇਟ ਸ਼ਕਤੀ ਤਕਿਆਰ, ਕੌਂਸਲਰ ਦਿਨੇਸ਼ ਕੁਮਾਰ ਨਿੱਕੂ, ਰਾਕੇਸ਼ ਕਲੇਰ, ਜੰਗ ਬਹਾਦਰ ਕੋਹਲੀ, ਸਾਬਕਾ ਕੌਂਸਲਰ ਨੰਦ ਕਿਸ਼ੋਰ, ਦੇਵ ਰਾਜ ਸੁਮਨ, ਰਾਜ ਕੁਮਾਰ ਸਹੋਤਾ, ਬੀਐਸਪੀ ਆਗੂ ਕਸ਼ਮੀਰੀ ਲਾਲ, ਬਲਬੀਰ ਸਿੰਘ ਚੀਮਾ, ਅਸ਼ੋਕ ਸੰਧੂ ਨੰਬੜਦਾਰ, ਸੁਖਦੇਵ ਸਿੰਘ ਗਹੀਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।