- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਲੀ ਬਣੇ ਸ਼ਹਿਰੀ ਕਾਂਗਰਸ ਕਰਤਾਰਪੁਰ ਦੇ ਪ੍ਰਧਾਨ

ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਕਰਤਾਰਪੁਰ ਕਾਂਗਰਸ ਹਲਕਾ ਇੰਚਾਰਜ ਸੇਵਾ ਮੁਕਤ ਐੱਸਐੱਸਪੀ ਰਜਿੰਦਰ ਸਿੰਘ ਵੱਲੋਂ ਸੀਨੀਅਰ ਕਾਂਗਰਸੀ ਆਗੂ ਸਾਬਕਾ ਕੌਂਸਲਰ ਬਾਲ ਮੁਕੰਦ ਬਾਲੀ ਨੂੰ ਸ਼ਹਿਰੀ ਕਾਂਗਰਸ ਕਰਤਾਰਪੁਰ ਦਾ ਪ੍ਰਧਾਨ ਬਣਾਇਆ ਗਿਆ। ਐਡਵੋਕੇਟ ਵਰਿੰਦਰ ਸ਼ਰਮਾ ਕਾਨੂੰਨੀ ਸੈੱਲ ਇੰਚਾਰਜ, ਓਂਕਾਰ ਸਿੰਘ ਮਿੱਠੂ ਸੀਨੀਅਰ ਵਾਈਸ ਪ੍ਰਧਾਨ ਤੇ ਰਾਜੀਵ ਢੰਡਾ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਪ੍ਰੋਗਰਾਮ ਦੌਰਾਨ ਰਜਿੰਦਰ ਸਿੰਘ ਵੱਲੋਂ ਨਵੇਂ ਬਣੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਰੇਨੂ ਸੇਠ ਜ਼ਿਲ੍ਹਾ ਪ੍ਰਧਾਨ ਮਹਿਲਾ ਦਿਹਾਤੀ, ਅਮਰਜੀਤ ਸਿੰਘ ਕੰਗ, ਮੋਤਾ ਸਿੰਘ (ਦੋਵੇਂ ਬਲਾਕ ਪ੍ਰਧਾਨ), ਹੀਰਾ ਲਾਲ ਖੋਸਲਾ, ਅਰਵਿੰਦ ਢੰਡਾ (ਦੋਵੇਂ ਜ਼ਿਲ੍ਹਾ ਵਾਈਸ ਚੇਅਰਮੈਨ), ਜਸਪ੍ਰੀਤ ਸਿੰਘ ਜੱਸੀ ਭੁੱਲਰ, ਕੌਂਸਲਰ ਡਿੰਪਲ ਕਪੂਰ, ਕੌਂਸਲਰ ਅਸ਼ੋਕ ਕੁਮਾਰ, ਸਾਬਕਾ ਕੌਂਸਲਰ ਤੇਜਪਾਲ ਤੇਜੀ, ਸਾਬਕਾ ਕੌਂਸਲਰ ਗੋਪਾਲ ਰਾਏ, ਮਨੋਜ ਕੁਮਾਰ ਫੌਜੀ, ਵਾਇਸ ਪ੍ਰਧਾਨ ਨਰੇਸ਼ ਕੁਮਾਰ ਗੋਰਾ, ਅਮਰਜੀਤ ਸਿੰਘ ਅੰਬਾ ਕੁੱਦੋਵਾਲ, ਸਾਬਕਾ ਨਗਰ ਕੌਂਸਲ ਪ੍ਰਧਾਨ ਸੂਰਜ ਭਾਨ, ਵਾਈਸ ਪ੍ਰਧਾਨ ਸ਼ਕਤੀ ਕੁਮਾਰ, ਸਰਬਜੀਤ ਬਾਵਾ, ਰਾਜੇਸ਼ ਸੂਰੀ, ਗੁਰਪ੍ਰੀਤ ਸਿੰਘ ਸਰਪੰਚ ਨਵਾਂ ਪਿੰਡ, ਬਲਵਿੰਦਰ ਕੁਮਾਰ ਬੱਲ, ਪ੍ਰਦੀਪ ਕੁਮਾਰ, ਲਾਡੀ ਖੋਸਾ, ਹਰਬੰਸ ਕੌਰ, ਅੰਜੂ ਰਾਣੀ, ਕਮਲਜੀਤ ਕੌਰ, ਮਨੋਹਰ ਲਾਲ ਜੇਈ, ਸੰਸਾਰ ਚੰਦ, ਬੰਕੇ ਲਾਲ, ਸੋਡੀ ਬਮੋਤਰਾ, ਹਰਜਿੰਦਰ ਸੰਧੂ, ਸੁਰਜੀਤ ਸਿੰਘ, ਰਾਮਪੁਰ ਲੱਲ੍ਹੀਆਂ ਆਦਿ ਹਾਜ਼ਰ ਸਨ।