- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਵ ਜੋਤੀ ਪਬਲਿਕ ਸਕੂਲ ਵਿਖੇ 'ਬੈਗਲੈੱਸ ਡੇ' ਜਸ਼ਨ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਿਵ ਜੋਤੀ ਪਬਲਿਕ ਸਕੂਲ ਵਿਖੇ ਪ੍ਰਬੰਧਕ ਤੇ ਪ੍ਰਿੰਸੀਪਲ ਪ੍ਰਵੀਨ ਸੈਲੀ ਦੀ ਅਗਵਾਈ ਹੇਠ 'ਬੈਗਲੈੱਸ ਡੇ' ਤਹਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਛੇਵੀਂ ਜਮਾਤ ਨੇ 'ਪ੍ਰਾਈਮ ਟਾਈਮ' ਨਾਮਕ ਦਿਲਚਸਪ ਅਤੇ ਗਤੀਵਿਧੀ-ਅਧਾਰਿਤ ਸੈਸ਼ਨ ਰਾਹੀਂ ਅਭਾਜ ਤੇ ਭਾਜ ਸੰਖਿਆਵਾਂ ਦੀ ਧਾਰਨਾ ਨੂੰ ਸਮਝਿਆ। ਵਿਦਿਆਰਥੀਆਂ ਨੇ ਰੰਗ-ਬਿਰੰਗੇ ਰੇਲ ਦੇ ਡੱਬਿਆਂ ਦੀ ਵਰਤੋਂ ਕਰਕੇ ਉਨ੍ਹਾਂ ਨੇ 1 ਤੋਂ 100 ਤੱਕ ਦੀਆਂ ਅਭਾਜ ਸੰਖਿਆਵਾਂ ਨੂੰ ਦਰਸਾਇਆ। ਸਮੂਹ ਚਰਚਾ ਤੇ ਗਣਿਤ 'ਤੇ ਆਧਾਰਿਤ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ। "ਮਜ਼ੇਦਾਰ ਖੇਡਾਂ" ਗਤੀਵਿਧੀ ਤਹਿਤ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ 20 ਮੀਟਰ ਦੀ ਰਿਲੇਅ ਦੌੜ ਵਿੱਚ ਹਿੱਸਾ ਲਿਆ। ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਪਹਿਲੇ ਸੈਸ਼ਨ ਵਿੱਚ ਪ੍ਰੇਰਨਾਦਾਇਕ ਹਿੰਦੀ ਲਘੂ ਫ਼ਿਲਮ, "ਆਈ ਐਮ ਕਲਾਮ" ਦਿਖਾਈ ਗਈ। ਪ੍ਰਿੰਸੀਪਲ ਪ੍ਰਵੀਨ ਸੈਲੀ ਨੇ ਦੱਸਿਆ ਕਿ "ਬੈਗਲੈੱਸ ਡੇ" ਦੀਆਂ ਗਤੀਵਿਧੀਆਂ ਦੌਰਾਨ ਵਿਦਿਆਰਥੀਆਂ ਨੇ ਸ਼ਾਨਦਾਰ ਸੰਚਾਰ ਹੁਨਰ, ਰਚਨਾਤਮਕਤਾ, ਟੀਮ ਵਰਕ ਤੇ ਆਤਮ-ਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ। ਡਾ. ਵਿਦੁਰ ਜੋਤੀ ਟਰੱਸਟ ਦੇ ਚੇਅਰਮੈਨ, ਡਾ. ਸੁਵਿਕ੍ਰਮ ਜੋਤੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ-ਕਮ-ਮੈਨੇਜਰ, ਟਰੱਸਟ ਦੇ ਜਨਰਲ ਸਕੱਤਰ, ਵਾਈਸ-ਪ੍ਰਿੰਸੀਪਲ ਰਮਨਦੀਪ ਤੇ ਸਹਾਇਕ ਵਾਈਸ-ਪ੍ਰਿੰਸੀਪਲ ਮਮਤਾ ਅਰੋੜਾ ਨੇ ਵੀ ਕਲਾਤਮਕ ਹੁਨਰ ਦੀ ਸ਼ਲਾਘਾ ਕੀਤੀ।