ਗੁਰਦਾਸਪੁਰ ਵਾਸੀ ਵਿਅਕਤੀ ਦਾ ਬੈਗ ਚੋਰੀ
ਗੁਰਦਾਸਪੁਰ ਵਾਸੀ ਵਿਅਕਤੀ ਦਾ ਬੈਗ ਚੋਰੀ
Publish Date: Thu, 29 Jan 2026 08:10 PM (IST)
Updated Date: Thu, 29 Jan 2026 08:13 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਾਰਾਦਰੀ ਦੀ ਪੁਲਿਸ ਨੇ ਗੁਰਦਾਸਪੁਰ ਤੋਂ ਜਲੰਧਰ ਕਿਸੇ ਕੰਮ ਲਈ ਆਏ ਵਿਅਕਤੀ ਦਾ ਬੈਗ ਚੋਰੀ ਕਰਨ ਵਾਲੇ ਅਣਪਛਾਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਹਰਪਾਲ ਸਿੰਘ ਵਾਸੀ ਪਿੰਡ ਹਸਨਪੁਰ ਗੁਰਦਾਸਪੁਰ ਨੇ ਦੱਸਿਆ ਕਿ ਉਹ ਜਲੰਧਰ ਕਿਸੇ ਕੰਮ ਲਈ ਅਟਵਾਲ ਕਾਲੋਨੀ ਆਇਆ ਸੀ। ਉਸ ਕੋਲ ਆਪਣਾ ਇਕ ਬੈਗ ਸੀ ਜਿਸ ’ਚ ਇਕ ਲੈਪਟਾਪ, ਨਕਦੀ ਤੇ ਏਟੀਐੱਮ ਕਾਰਡ ਸੀ। ਜਦ ਉਹ ਆਟੋ ’ਚ ਬਹਿ ਕੇ ਅਟਵਾਲ ਕਾਲੋਨੀ ਪਹੁੰਚਿਆ ਤਾਂ ਉਸ ਦਾ ਬੈਗ ਗਾਇਬ ਸੀ। ਉਸਨੇ ਆਪਣਾ ਬੈਗ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਇਸ ’ਚ ਕਾਮਯਾਬ ਨਹੀਂ ਹੋਇਆ। ਪੁਲਿਸ ਨੇ ਹਰਪਾਲ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ’ਚ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਘਾਲਣੀ ਸ਼ੁਰੂ ਕਰ ਦਿੱਤੀ ਹੈ।