ਬਾਬੇ ਕੇ ਸਕੂਲ ’ਚ ਬੈਜ ਵੰਡ ਸਮਾਗਮ ਕਰਵਾਇਆ
ਬਾਬੇ ਕੇ ਸਕੂਲ ਵਿਖੇ ਬੈਜ ਵੰਡ ਸਮਾਰੋਹ ਕਰਵਾਇਆ
Publish Date: Fri, 14 Aug 2026 06:23 PM (IST)
Updated Date: Fri, 14 Aug 2026 06:26 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਲੋਹੀਆਂ-ਫਿਰੋਜ਼ਪੁਰ ਰਾਸ਼ਟਰੀ ਮਾਰਗ ’ਤੇ ਸਥਿਤ ਬਾਬੇ ਕੇ ਸੀਨੀਅਰ ਸੈਕੰਡਰੀ ਸਕੂਲ ਵਾੜਾ ਜੋਧ ਸਿੰਘ ’ਚ ਸੰਤ ਬਾਬਾ ਕਪੂਰ ਸਿੰਘ ਜੀ ਦੇ ਆਸ਼ੀਰਵਾਦ ਸਦਕਾ ਬੈਜ ਵੰਡ ਤੇ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ, ਜਿਸ ’ਚ ਪਹਿਲਾ ਕਦਮ ਚੁੱਕਦੇ ਹੋਏ ਸਕੂਲ ਦੀ ਸਟੂਡੈਂਟ ਕੌਂਸਲ ਦੇ ਮੈਂਬਰ ਬਣਾਇਆ ਗਿਆ। ਦੋਵਾਂ ਸਕੂਲਾਂ ਦੇ ਹਾਊਸ ਕਰੇਜ, ਹਾਰਮਨੀ, ਵਿਜ਼ਡਮ, ਵਾਟਰ, ਅਰਥ, ਫਾਇਰ ਤੇ ਏਅਰ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰੇਡ ਦਾ ਪ੍ਰਦਰਸ਼ਨ ਕੀਤਾ ਗਿਆ। ਦੋਵਾਂ ਸਕੂਲਾਂ ਦੇ ਹੈੱਡ ਬੁਆਏ ਹਰਸ਼ਦੀਪ ਸਿੰਘ ਤੇ ਅਰਸ਼ਦੀਪ ਸਿੰਘ, ਲੜਕੀਆਂ ’ਚੋਂ ਹੈੱਡ ਗਰਲ ਮੁਸਕਾਨ ਦੀਪ ਕੌਰ, ਹਰਲੀਨ ਕੌਰ, ਮਨਿੰਦਰ ਕੌਰ, ਸੀਰਤਪ੍ਰੀਤ ਕੌਰ, ਕਿਰਨਦੀਪ ਕੌਰ, ਏਕਨੂਰ, ਦਿਲਪ੍ਰੀਤ ਕੌਰ, ਸਰਤਾਜਬੀਰ, ਕੋਮਲਪ੍ਰੀਤ ਕੈਪਟਨ, ਮੰਨਤਪ੍ਰੀਤ ਕੌਰ, ਅਨੁਰੀਤ ਕੌਰ, ਸਰਜਦੀਪ ਸਿੰਘ, ਜੈਸਮੀਨ ਕੌਰ, ਮੁਸਕਾਨਪ੍ਰੀਤ ਕੌਰ, ਪਵਨਪ੍ਰੀਤ ਕੌਰ, ਮੁਸਕਾਨਦੀਪ ਕੌਰ, ਲਵਪ੍ਰੀਤ ਕੌਰ, ਸਰੀਤਾ, ਰਾਜਦੀਪ ਕੌਰ, ਕੋਮਲਪ੍ਰੀਤ ਕੌਰ ਤੇ ਜੈਸੀਕਾ ਵੱਲੋਂ ਵਲੰਟੀਅਰ ਵਜੋਂ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਦੀ ਸਹੁੰ ਚੁੱਕੀ ਗਈ। ਜਨਾਬ ਸੱਦਾਮ ਖਾਨ ਐੱਮਡੀ ਤੇ ਨੀਤੀਮਾ ਪੁਰੀ ਵੱਲੋਂ ਵੱਖ-ਵੱਖ ਅਹੁਦਿਆਂ ’ਤੇ ਚੁਣੇ ਗਏ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੈਸ਼ੇ, ਬੈਜ ਦੇ ਕੇ ਸਨਮਾਨਿਤ ਕੀਤਾ ਗਿਆ।