
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਾਸ, ਜਲੰਧਰ : 108

ਜਾਸ, ਜਲੰਧਰ : 108 ਐਂਬੂਲੈਂਸ ਸੇਵਾ ਨੇ ਹੰਗਾਮੀ ਸਥਿਤੀ ’ਚ ਐਂਬੂਲੈਂਸ ਵਿਚ ਹੀ ਬੱਚੇ ਦੀ ਪੈਦਾਇਸ਼ ਕਰਵਾਈ। ਟੀਮ ਦੀ ਸੂਝਬੂਝ ਨਾਲ ਮਾਂ ਤੇ ਬੱਚਾ ਦੋਵਾਂ ਦੀ ਜ਼ਿੰਦਗੀ ਬਚ ਗਈ। ਜਾਣਕਾਰੀ ਅਨੁਸਾਰ, ਫੋਲੜੀਵਾਲ ਦੀ ਵਿਦਿਆ ਨੂੰ ਜਣੇਪਾ ਦਾ ਦਰਦ ਉੱਠਣ ’ਤੇ ਪਰਿਵਾਰਕ ਮੈਂਬਰਾਂ ਨੇ 108 ਐਂਬੂਲੈਂਸ ਨੂੰ ਕਾਲ ਕੀਤੀ। ਐਂਬੂਲੈਂਸ ਮੌਕੇ 'ਤੇ ਪੁੱਜੀ ਤੇ ਔਰਤ ਨੂੰ ਹਸਪਤਾਲ ਲਿਜਾਣਾ ਸ਼ੁਰੂ ਕੀਤਾ। ਰਸਤੇ ’ਚ ਹੀ ਔਰਤ ਦੇ ਤੇਜ਼ ਦਰਦ ਹੋਣ ਲੱਗੀ।
ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ (ਈਐੱਮਟੀ) ਸੁਰਿੰਦਰ ਸਿੰਘ ਨੇ ਤੁਰੰਤ ਮੋਰਚਾ ਸੰਭਾਲਿਆ। ਉਨ੍ਹਾਂ ਨੇ ਐਂਬੂਲੈਂਸ ’ਚ ਜਣੇਪੇ ਦੀ ਤਿਆਰੀ ਕੀਤੀ। ਇਸ ਦੌਰਾਨ ਪਾਇਲਟ ਅਜੈ ਕੁਮਾਰ ਨੇ ਐਂਬੂਲੈਂਸ ਨੂੰ ਸੁਰੱਖਿਅਤ ਰਫ਼ਤਾਰ ਨਾਲ ਹਸਪਤਾਲ ਵੱਲ ਵਧਾਉਣਾ ਜਾਰੀ ਰੱਖਿਆ।
ਟੀਮ ਦੇ ਬਿਹਤਰ ਤਾਲਮੇਲ ਤੇ ਤੁਰੰਤ ਕਾਰਵਾਈ ਨਾਲ ਵਿਦਿਆ ਨੇ ਐਂਬੂਲੈਂਸ ’ਚ ਹੀ ਪੁੱਤਰ ਨੂੰ ਜਨਮ ਦਿੱਤਾ। ਬਾਅਦ ’ਚ ਦੋਵਾਂ ਨੂੰ ਨੇੜਲੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
108 ਐਂਬੂਲੈਂਸ ਸੇਵਾ ਦੇ ਪ੍ਰੋਜੈਕਟ ਹੈੱਡ ਮਨੀਸ਼ ਬੱਤਰਾ ਨੇ ਕਿਹਾ, ‘ਐਂਬੂਲੈਂਸ ’ਚ ਜਣੇਪਾ ਕਰਵਾਉਣਾ ਸਭ ਤੋਂ ਚੁਣੌਤੀ ਹੈ। ਇਸ ’ਚ ਹਿੰਮਤ, ਮੈਡੀਕਲ ਮੁਹਾਰਤ ਤੇ ਫੌਰੀ ਸਹਿਯੋਗ ਦੀ ਲੋੜ ਹੁੰਦੀ ਹੈ। ਈਐੱਮਟੀ ਸੁਰਿੰਦਰ ਸਿੰਘ ਤੇ ਪਾਇਲਟ ਅਜੈ ਕੁਮਾਰ ਨੇ ਬੇਹੱਦ ਕੁਸ਼ਲਤਾ ਤੇ ਸੰਵੇਦਨਸ਼ੀਲਤਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ।’