- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆਂ ਸ਼ਹੀਦ ਬਾਬਾ ਮੱਤੀ ਜੀ ਯਾਦਗਾਰੀ 7 ਰੋਜ਼ਾ ਸਲਾਨਾ ਖੇਡ ਮੇਲਾ l

ਅਕਸ਼ੇਦੀਪ, ਪੰਜਾਬੀ ਜਾਗਰਣ, ਆਦਮਪੁਰ : ਸ਼ਹੀਦ ਬਾਬਾ ਮੱਤੀ ਜੀ ਮੈਮੋਰੀਅਲ ਸੁਸਾਇਟੀ ਡਰੋਲੀ ਕਲਾ ਵੱਲੋਂ ਸਮੂਹ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ, ਐੱਨਆਰਆਈ ਵੀਰਾਂ, ਨੌਜਵਾਨ ਸਭਾ, ਗੁਰਦੁਆਰਾ ਸ਼ਹੀਦ ਬਾਬਾ ਮੱਤੀ ਪ੍ਰਬੰਧਕ ਕਮੇਟੀ ਡਰੋਲੀ ਕਲਾਂ ਦੇ ਸਹਿਯੋਗ ਨਾਲ਼ 7 ਰੋਜ਼ਾ ਸ਼ਹੀਦ ਬਾਬਾ ਮੱਤੀ ਜੀ ਯਾਦਗਾਰੀ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ ਗਿਆ। ਕੁਲਵਿੰਦਰ ਸਿੰਘ ਪ੍ਰਧਾਨ, ਗੁਰਮੀਤ ਸਿੰਘ ਉੱਪ ਪ੍ਰਧਾਨ, ਹਰਮਿੰਦਰ ਸਿੰਘ ਸੈਕਟਰੀ, ਦਵਿੰਦਰ ਸਿੰਘ ਖਜਾਨਚੀ, ਰਣਵੀਰ ਸਿੰਘ ਸਹਾਇਕ ਖਜਾਨਚੀ, ਅਮਰੀਕ ਸਿੰਘ ਡਰੋਲੀ, ਅਮਰਜੀਤ ਸਿੰਘ ਕੁੱਕੂ ਮੁੱਖ ਸੰਚਾਲਕ, ਸਟੇਜ਼ ਸਕੱਤਰ ਹਰਜਾਪ ਸਿੰਘ ਅਕਾਲੀ ਨੇ ਦੱਸਿਆ ਕਿ ਫੁੱਟਬਾਲ ਓਪਨ ਪਿੰਡ ਪੱਧਰ ਦੇ ਹੋਏ ਫਾਈਨਲ ਮੈਚ ਦੌਰਾਨ ਰਿਹਾਣਾ ਜੱਟਾਂ ਨੇ ਚੂਹੜਵਾਲੀ ਨੂੰ ਤੇ ਫੁੱਟਬਾਲ ਆਲ ਓਪਨ ਫਾਈਨਲ ਮੈਚ ’ਚ ਪੰਜਾਬ ਸਟੇਟ ਪਾਵਰਕਾਮ ਲਿਮਟਿਡ ਨੇ ਕੈਲੇਫੋਰਨੀਆਂ ਕਲੱਬ ਯੂਐੱਸਏ ਤੇ ਫੁੱਟਬਾਲ 2009 ਫਾਇਨਲ ਮੈਚ ’ਚ ਪੰਜੌੜਾ ਦੀ ਟੀਮ ਨੇ ਕਾਲਰਾ ਨੂੰ ਹਰਾਇਆ, ਕਬੱਡੀ ਆਲ ਓਪਨ ਦੇ ਫਾਈਨਲ ਮੈਚ ਦੌਰਾਨ ਚੌੜਾ ਮੱਧਰਾਂ ਨੇ ਠਾਣਾ ਤੇ 72 ਕਿੱਲੋ ਵਰਗ ’ਚ ਔਜਲਾ ਨੇ ਸ਼ਾਮ ਚੁਰਾਸੀ ਦੀ ਟੀਮ ਨੂੰ ਹਰਾ ਕੇ ਨਗਦ ਰਾਸ਼ੀ ਤੇ ਕੱਪ ’ਤੇ ਕਬਜ਼ਾ ਕੀਤਾ। ਖੇਡ ਮੇਲੇ ਦੀਆਂ ਜੇਤੂ ਟੀਮਾਂ ਨੂੰ ਜੱਥੇਦਾਰ ਮਨੋਹਰ ਸਿੰਘ ਪ੍ਰਧਾਨ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਪ੍ਰਬੰਧਕ, ਰਸ਼ਪਾਲ ਸਿੰਘ ਸਰਪੰਚ ਡਰੋਲੀ ਕਲਾਂ ਨੇ ਕੀਤੀ। ਉਪਰੰਤ ਜੱਥੇਦਾਰ ਮਨੋਹਰ ਸਿੰਘ ਡਰੋਲੀ ਖੇਡ ਮੇਲੇ ਦੇ ਸਫਲਤਾਪੂਰਵਕ ਸੰਪਨ ਹੋਣ ਤੇ ਵਧਾਈ ਦਿੱਤੀ। ਸਮਾਪਤੀ ਸਮਾਰੋਹ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਸੁਰਜੀਤ ਭੁੱਲਰ ਨੇ ਗਾਇਕੀ ਨਾਲ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ l ਖਿਡਾਰੀਆਂ ਤੇ ਸੰਗਤਾਂ ਲਈ ਲੰਗਰ ਦੀ ਸੇਵਾ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਡਰੋਲੀ ਵੱਲੋਂ ਕੀਤੀ ਗਈ, ਖੇਡ ਮੇਲੇ ’ਚ ਸਹਿਯੋਗ ਕਰਨ ਵਾਲਿਆਂ ਤੇ ਹੋਰ ਪਤਵੰਤਿਆ, ਗਾਇਕ ਸੁਰਜੀਤ ਭੁੱਲਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕੁਲਵਿੰਦਰ ਸਿੰਘ ਪ੍ਰਧਾਨ, ਗੁਰਮੀਤ ਸਿੰਘ ਉੱਪ ਪ੍ਰਧਾਨ, ਹਰਮਿੰਦਰ ਸਿੰਘ ਸੈਕਟਰੀ, ਦਵਿੰਦਰ ਸਿੰਘ ਖਜਾਨਚੀ, ਰਣਵੀਰ ਸਿੰਘ ਸਹਾਇਕ ਖਜ਼ਾਨਚੀ, ਅਮਰੀਕ ਸਿੰਘ ਡਰੋਲੀ ਤੇ ਹਰਜਾਪ ਸਿੰਘ (ਦੋਵੇਂ ਸਟੇਜ਼ ਸਕੱਤਰ), ਮਨਿੰਦਰ ਸਿੰਘ ਬਾਬੂ, ਹਰਪ੍ਰੀਤ ਸਿੰਘ ਬੱਬਲਾ, ਗੁਰਪ੍ਰੀਤ ਸਿੰਘ ਮਨੀ, ਅਜੇ ਸਿੰਘ (ਚਾਰੋ ਫੁੱਟਬਾਲ ਇੰਚਾਰਜ), ਅਵਤਾਰ ਸਿੰਘ ਤਾਰੂ, ਗੁਰਜੀਤ ਸਿੰਘ ਤੇ ਬਲਵੀਰ ਸਿੰਘ (ਤਿੰਨੋ ਬੈਲ ਗੱਡੀਆਂ ਤੇ ਕਬੱਡੀ ਇੰਚਾਰਜ), ਕਮਲਜੀਤ ਸਿੰਘ, ਸਵਰਨ ਸਿੰਘ, ਜਥੇਦਾਰ ਮਨੋਹਰ ਸਿੰਘ ਡਰੋਲੀ, ਡਾ. ਰਣਧੀਰ ਸਿੰਘ ਰੰਧਾਵਾ, ਚਰਨਜੀਤ ਸਿੰਘ ਯੂਐੱਸਏ, ਮਨਪ੍ਰੀਤ ਸਿੰਘ ਕਾਲਰਾ ਕਮੇਟੀ ਮੈਂਬਰ, ਕੁਲਵੰਰਨ ਸਿੰਘ ਅੰਬਾ ਸਾਬਕਾ ਬਲਾਕ ਸੰਮਤੀ ਮੈਂਬਰ, ਸਵਰਨ ਸਿੰਘ, ਦਲਜੀਤ ਸਿੰਘ, ਗੁਰਮਿੰਦਰ ਸਿੰਘ (ਚਾਰੇ ਲੰਗਰ ਕਮੇਟੀ ਇੰਚਾਰਜ), ਰਸ਼ਪਾਲ ਸਿੰਘ ਸਰਪੰਚ, ਰਣਵੀਰ ਪਾਲ ਸਿੰਘ, ਜਰਨੈਲ ਸਿੰਘ ਡਰੋਲੀ, ਜਸਵਿੰਦਰ ਕੁਮਾਰ, ਬਲਜਿੰਦਰ ਸਿੰਘ ਮੰਟੀ ਆਦਿ ਹਾਜ਼ਰ ਸਨ।