- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਡੀਏਵੀ ਪਬਲਿਕ ਸਕੂਲ ਦੀ ਵਿਦਿਆਰਥਣ ਬਾਣੀ ਬਣੀ 'ਕੁਈਨ ਆਫ਼ ਪੰਜਾਬ' ਮੁਕਾਬਲੇ ਦੀ ਫਸਟ ਰਨਰ-ਅੱਪ

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਡੀਏਵੀ ਪਬਲਿਕ ਸਕੂਲ, ਪੀਏਪੀ ਕੈਂਪਸ, ਜਲੰਧਰ ਕੈਂਟ ਦੀ ਤੀਜੀ ਜਮਾਤ ਦੀ ਹੋਣਹਾਰ ਵਿਦਿਆਰਥਣ ਬਾਣੀ ਨੇ ਗੁਰਦਾਸਪੁਰ ਵਿਖੇ ਹੋਏ ਸੂਬਾ ਪੱਧਰੀ ਮਸ਼ਹੂਰ 'ਕੁਈਨ ਆਫ਼ ਪੰਜਾਬ' ਮੁਕਾਬਲੇ ’ਚ ਫਰਸਟ ਰਨਰ-ਅੱਪ ਦਾ ਖਿਤਾਬ ਆਪਣੇ ਨਾਂ ਕੀਤਾ। ਇਸ ’ਚ ਉੱਘੀ ਪੰਜਾਬੀ ਅਦਾਕਾਰਾ ਪਦਮਸ਼੍ਰੀ ਨਿਰਮਲ ਰਿਸ਼ੀ ਮੁੱਖ ਮਹਿਮਾਨ (ਸੈਲੀਬ੍ਰਿਟੀ ਗੈਸਟ) ਵਜੋਂ ਸ਼ਾਮਲ ਹੋਏ। ਪੰਜਾਬੀ ਫ਼ਿਲਮ ਤੇ ਸੰਗੀਤ ਜਗਤ ਦੇ ਕਈ ਜਾਣੇ-ਪਛਾਣੇ ਗਾਇਕ ਤੇ ਨਿਰਦੇਸ਼ਕ ਵੀ ਪ੍ਰੋਗਰਾਮ ’ਚ ਸ਼ਾਮਲ ਹੋਏ। ਬਾਣੀ ਨੂੰ ਮਹਾਨ ਕਲਾਕਾਰ ਦੇ ਸਾਹਮਣੇ ਪੇਸ਼ਕਾਰੀ ਦੇਣ ਦਾ ਸੁਨਹਿਰੀ ਮੌਕਾ ਮਿਲਿਆ, ਜੋ ਨਾ ਕੇਵਲ ਬਾਣੀ ਲਈ ਸਗੋਂ ਪੂਰੇ ਸਕੂਲ ਤੇ ਉਸਦੇ ਮਾਪਿਆਂ ਲਈ ਬੇਹੱਦ ਮਾਣ ਵਾਲਾ ਅਤੇ ਯਾਦਗਾਰੀ ਪਲ ਰਿਹਾ। ਇਸ ਤੋਂ ਇਲਾਵਾ ਬਾਣੀ ਸਟਾਰ ਇੰਡੀਆ ਕਿਡਜ਼ 2026 ਦੀ ਵੀ ਜੇਤੂ ਰਹਿ ਚੁੱਕੀ ਹੈ। ਇਸ ਸ਼ਾਨਦਾਰ ਪ੍ਰਾਪਤੀ 'ਤੇ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਕੰਗ ਨੇ ਬਾਣੀ, ਉਸਦੇ ਮਾਪਿਆਂ ਤੇ ਮਾਰਗਦਰਸ਼ਕ ਅਧਿਆਪਕਾਂ ਨੂੰ ਦਿਲੋਂ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਕੰਗ ਨੇ ਬਾਣੀ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਉਸਨੂੰ ਅੱਗੇ ਵੀ ਇਸੇ ਤਰ੍ਹਾਂ ਨਵੀਆਂ ਬੁਲੰਦੀਆਂ ਨੂੰ ਛੂਹਣ ਲਈ ਪ੍ਰੇਰਿਤ ਕੀਤਾ।