ਆਜ਼ਾਦ ਸਪੋਰਟਸ ਕਲੱਬ ਦੇ ਸਰਪ੍ਰਸਤ ਮੰਗਤ ਰਾਜ ਦਾ ਦੇਹਾਂਤ
ਆਜ਼ਾਦ ਸਪੋਰਟਸ ਕਲੱਬ ਦੇ ਸਰਪ੍ਰਸਤ ਮੰਗਤ ਰਾਜ ਨਹੀਂ ਰਹੇ
Publish Date: Thu, 02 Apr 2026 08:06 PM (IST)
Updated Date: Thu, 02 Apr 2026 08:10 PM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਆਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਦੇ ਸਰਪ੍ਰਸਤ ਤੇ ਏਐੱਸਆਈ ਮੰਗਤ ਰਾਜ ਮੰਗਲਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਵੀਰਵਾਰ ਨੂੰ ਮੰਗਤ ਰਾਜ ਦੇ ਪੁੱਤਰ ਪ੍ਰਭਦੀਪ ਕਨੇਡਾ ਤੋਂ ਵਾਪਸ ਆਉਣ ਉਪਰੰਤ ਮੋਗਾ ਰੋਡ ਸ਼ਾਹਕੋਟ ਦੇ ਸਵਰਗ ਆਸ਼ਰਮ ’ਚ ਉਨ੍ਹਾਂ (ਮੰਗਤ ਰਾਜ) ਨੂੰ ਸਪੁਰਦ-ਏ-ਆਤਿਸ਼ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਇੰਸਪੈਕਟਰ ਬਲਵਿੰਦਰ ਕੁਮਾਰ ਦੀ ਅਗਵਾਈ ਵਿੱਚ ਪੁਲੀਸ ਟੁਕੜੀ ਵੱਲੋਂ ਸ਼ੋਕ ਸਲਾਮੀ ਦਿੱਤੀ ਗਈ। ਅੰਤਿਮ ਸਸਕਾਰ ਮੌਕੇ ਹੋਰਨਾਂ ਤੋਂ ਇਲਾਵਾ ਕਵੀ ਰਸ਼ੀਦ ਮਸੀਹ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਆਜ਼ਾਦ ਸਪੋਰਟਸ ਕਲੱਬ ਦੇ ਪ੍ਰਧਾਨ ਬੂਟਾ ਸਿੰਘ ਕਲਸੀ, ਸੋਨੂੰ ਕੰਗ ਪੀ.ਏ, ਵਾਤਾਵਰਨ ਸੁਧਾਰ ਸੁਸਾਇਟੀ ਦੇ ਪ੍ਰਧਾਨ ਬੰਟੀ ਬੱਠਲਾ, ਪੰਜਾਬ ਕ੍ਰਿਸਚਨ ਮੂਵਮੈਂਟ ਯੂਥ ਵਿੰਗ ਦੇ ਸੂਬਾ ਪ੍ਰਧਾਨ ਸੁਧੀਰ ਨਾਹਰ, ਬਖਸ਼ੀਸ਼ ਸਿੰਘ ਝੀਤਾ, ਮਾਸਟਰ ਵਿਜੇ ਕੁਮਾਰ ਵਿੱਗ, ਡਾ. ਦਵਿੰਦਰ ਸਿੰਘ, ਅਮਨਦੀਪ ਸੈਦਪੁਰੀ, ਅੰਕਿਤ ਕੁਮਾਰ, ਅੰਮ੍ਰਿਤ ਲਾਲ ਕਾਕਾ ਮੁੱਖ ਸੇਵਾਦਾਰ ਸਵਰਗ ਆਸ਼ਰਮ ਮੋਗਾ ਰੋਡ ਸ਼ਾਹਕੋਟ, ਬਿੱਲੂ ਨਾਹਰ, ਆਸ਼ੂ ਗੁਪਤਾ, ਮਨਜੀਤ ਕੁਮਾਰ ਜੀਤਾ ਪਤੰਗਾ ਵਾਲਾ, ਬੱਬੂ ਸੁਨਿਆਰਾ, ਗਗਨ ਗੋਇਲ ਖਜ਼ਾਨਚੀ ਵਾਤਾਵਰਨ ਸੁਧਾਰ ਸੁਸਾਇਟੀ, ਰਾਜਨ ਸੋਬਤੀ ਆਦਿ ਮੌਜੂਦ ਸਨ। ਪਰਿਵਾਰਕ ਸੂਤਰਾਂ ਮੁਤਾਬਿਕ ਮੰਗਤ ਰਾਜ ਨਮਿੱਤ ਅੰਤਿਮ ਅਰਦਾਸ 9 ਅਪ੍ਰੈਲ ਨੂੰ ਗੁਰਦੁਆਰਾ ਗੁਰੂ ਤੇਗ ਬਹਾਦਰ ਨਿਊ ਕਰਤਾਰ ਨਗਰ ਸ਼ਾਹਕੋਟ ’ਚ ਹੋਵੇਗੀ।