- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਵਿਸ਼ਵਕਰਮਾ ਪੂਜਾ ਵਾਲੇ ਦਿਨ

-ਵਿਸ਼ਵਕਰਮਾ ਪੂਜਾ ਵਾਲੇ ਦਿਨ ਆਇਆ ਟੋਲ ਕੱਟਣ ਦਾ ਸੁਨੇਹਾ
-ਪਹਿਲਾਂ ਵੀ ਵਾਪਰ ਚੁੱਕੀਆਂ ਹਨ ਘਟਨਾਵਾਂ, ਜ਼ਿਆਦਾਤਰ ’ਚ ਨਹੀਂ ਮਿਲਦਾ ਰਿਫੰਡ
ਜਾਸ, ਜਲੰਧਰ : ਟੋਲ ਪਲਾਜ਼ਾ ਤੋਂ ਵਾਹਨ ਲੰਘੇ ਬਿਨਾਂ ਹੀ ਫਾਸਟੈਗ ਤੋਂ ਪੈਸੇ ਕੱਟਣ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਆਨੰਦ ਨਗਰ, ਮਕਸੂਦਾਂ ਦੇ ਰਹਿਣ ਵਾਲੇ ਟੈਕਸੀ ਕਾਰੋਬਾਰੀ ਸੁਖਬੀਰ ਦਾ ਕਹਿਣਾ ਹੈ ਕਿ ਵਿਸ਼ਵਕਰਮਾ ਪੂਜਾ ਵਾਲੇ ਦਿਨ ਉਨ੍ਹਾਂ ਦੀ ਗੱਡੀ ਘਰ ਖੜ੍ਹੀ ਸੀ ਪਰ ਉਨ੍ਹਾਂ ਦੇ ਮੋਬਾਈਲ ’ਤੇ ਬਹਿਰਾਮ ਟੋਲ ਪਲਾਜ਼ਾ ’ਤੇ 110 ਰੁਪਏ ਕੱਟੇ ਜਾਣ ਦਾ ਸੁਨੇਹਾ ਆ ਗਿਆ।
ਸੁਖਬੀਰ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਦੇ ਘਰ ਵਿਸ਼ਵਕਰਮਾ ਪੂਜਾ ਸੀ। ਪੂਜਾ ਕਰਨ ਤੋਂ ਬਾਅਦ ਮੋਬਾਈਲ ’ਤੇ ਸੁਨੇਹਾ ਆਇਆ ਕਿ ਉਨ੍ਹਾਂ ਦੀ ਗੱਡੀ ਨੰਬਰ ਪੀਬੀ-08-ਐੱਫਐਕਸ-3290 ਲਈ ਬਹਿਰਾਮ ਟੋਲ ਪਲਾਜ਼ਾ ’ਤੇ 110 ਰੁਪਏ ਟੋਲ ਕੱਟਿਆ ਗਿਆ ਹੈ। ਜਦਕਿ ਉਸ ਦਿਨ ਉਨ੍ਹਾਂ ਦੀ ਗੱਡੀ ਘਰੋਂ ਬਾਹਰ ਨਹੀਂ ਨਿਕਲੀ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਸ਼ਵਕਰਮਾ ਪੂਜਾ ਵਾਲੇ ਦਿਨ ਉਹ ਕਿਤੇ ਨਹੀਂ ਗਏ ਤੇ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਗੱਡੀ ਕਦੇ ਉਸ ਰੂਟ ਤੋਂ ਨਹੀਂ ਲੰਘੀ ਸੀ।
---
1021 ’ਤੇ ਦਰਜ ਕਰਵਾਈ ਸ਼ਿਕਾਇਤ
ਸੁਖਬੀਰ ਮੁਤਾਬਕ ਟੋਲ ਕੱਟਣ ਦਾ ਸੁਨੇਹਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਦੀ ਹੈਲਪਲਾਈਨ 1021 ’ਤੇ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀਆਂ ਗੱਡੀਆਂ ਨਾਲ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਸ਼ਿਕਾਇਤ ਕਰਨ ’ਤੇ ਇਕ-ਦੋ ਵਾਰ ਪੈਸੇ ਵਾਪਸ ਮਿਲੇ ਪਰ ਜ਼ਿਆਦਾਤਰ ਮਾਮਲਿਆਂ ਵਿਚ ਰਿਫੰਡ ਨਹੀਂ ਆਇਆ। ਟੈਕਸੀ ਕਾਰੋਬਾਰੀ ਦਾ ਕਹਿਣਾ ਹੈ ਕਿ ਇਹ ਸਮੱਸਿਆ ਸਿਰਫ਼ ਉਨ੍ਹਾਂ ਦੀ ਨਹੀਂ ਹੈ। ਵੱਡੀ ਗਿਣਤੀ ਵਿਚ ਵਾਹਨ ਮਾਲਕਾਂ ਨੂੰ ਅਜਿਹੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੈਸ਼ਨਲ ਹਾਈਵੇ ਅਥਾਰਟੀ ਨੂੰ ਸਵਾਲ ਕੀਤਾ ਕਿ ਜਦੋਂ ਕੋਈ ਗੱਡੀ ਟੋਲ ਪਲਾਜ਼ਾ ਤੋਂ ਲੰਘਦੀ ਹੀ ਨਹੀਂ ਤਾਂ ਉਸ ਦੇ ਫਾਸਟੈਗ ਤੋਂ ਟੋਲ ਟੈਕਸ ਕਿਵੇਂ ਕੱਟ ਜਾਂਦਾ ਹੈ?
ਸੁਖਬੀਰ ਨੇ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ਼ ਸ਼ਿਕਾਇਤ ਮਿਲਣ ’ਤੇ ਪੈਸੇ ਵਾਪਸ ਕਰਨਾ ਕਾਫ਼ੀ ਨਹੀਂ। ਅਥਾਰਟੀ ਨੂੰ ਪਤਾ ਲਗਾਉਣਾ ਚਾਹੀਦਾ ਹੈ ਕਿ ਟੋਲ ਦੀ ਕਟੌਤੀ ਵਿਚ ਗੜਬੜ ਕਿੱਥੇ ਹੋ ਰਹੀ ਹੈ ਤੇ ਇਸ ਨੂੰ ਰੋਕਣ ਲਈ ਕੀ ਕਦਮ ਚੁੱਕੇ ਜਾ ਰਹੇ ਹਨ।