- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਐੱਮਵੀ ਵਿਖੇ ਵਿਸ਼ਵ ਓਜ਼ੋਨ ਦਿਵਸ ਮੌਕੇ ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ ਪ੍ਰਤੀ ਕੀਤਾ ਜਾਗਰੂਕ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੰਨਿਆ ਮਹਾਂ ਵਿਦਿਆਲਿਆ ਵਿਖੇ ਵਿਸ਼ਵ ਓਜ਼ੋਨ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਜਾਣਕਾਰੀ ਭਰਪੂਰ ਪੋਸਟਰ ਤਿਆਰ ਕੀਤੇ ਗਏ ਤੇ ਦੋ ਵਿਸ਼ੇਸ਼ ਸੈਸ਼ਨ ਵੀ ਕਰਵਾਏ। ਪਹਿਲੇ ਸੈਸ਼ਨ ਦਾ ਉਦੇਸ਼ ਧਰਤੀ ’ਤੇ ਜੀਵਨ ਨੂੰ ਕਾਇਮ ਰੱਖਣ ’ਚ ਓਜ਼ੋਨ ਪਰਤ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਗਰੂਕਤਾ ਫੈਲਾਉਣਾ, ਓਜ਼ੋਨ ਪਰਤ ਦੇ ਘਟਣ ਪਿੱਛੇ ਵਿਗਿਆਨਕ ਕਾਰਨਾਂ ਨੂੰ ਸਮਝਾਉਣਾ ਤੇ ਇਸ ਦੀ ਮੁੜ ਬਹਾਲੀ ਲਈ ਕੀਤੇ ਜਾ ਰਹੇ ਵਿਸ਼ਵ ਪੱਧਰੀ ਯਤਨਾਂ ਤੇ ਤਕਨੀਕੀ ਨਵੀਨਤਾਵਾਂ ਬਾਰੇ ਜਾਣਕਾਰੀ ਦੇਣਾ ਸੀ। ਦੂਜਾ ਸੈਸ਼ਨ ’ਚ ਵਾਤਾਵਰਣ ਤੇ ਵਾਤਾਵਰਣਕ ਪਰਤ ਦੀ ਸੁਰੱਖਿਆ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਸਾਰੇ ਵਿਦਿਆਰਥੀਆਂ ਨੂੰ ਇਸ ਮਹੱਤਵਪੂਰਨ ਮੁਹਿੰਮ ਨਾਲ ਜੁੜਨ ਲਈ ਵਧਾਈ ਦਿੱਤੀ ਤੇ ਭਵਿੱਖ ’ਚ ਵੀ ਅਜਿਹੀਆਂ ਜਾਗਰੂਕਤਾ ਪਹਿਲਕਦਮੀਆਂ ’ਚ ਸਰਗਰਮੀ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਡੀਨ, ਵਿਦਿਆਰਥੀ ਭਲਾਈ, ਡਾ. ਮਧੂਮੀਤ ਕੌਰ, ਡਾ. ਅਰਚਨਾ ਸੈਣੀ, ਡਾ. ਮਨਦੀਪ ਕੌਰ ਤੇ ਲੈਫਟੀਨੈਂਟ ਸੁਫਾਲਿਕਾ ਕਾਲੀਆ ਦੇ ਯਤਨਾਂ ਦੀ ਸ਼ਲਾਘਾ ਕੀਤੀ।