- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਵਿਧਾਨ ਦੀ ਰੱਖਿਆ ਲਈ ਅੰਬੇਡਕਰ ਆਰਮੀ ਵੱਲੋਂ ਕੱਢਿਆ ਗਿਆ ਵਿਸ਼ਾਲ ਚੇਤਨਾ ਮਾਰਚ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਡਾ. ਭੀਮ ਰਾਓ ਅੰਬੇਡਕਰ ਆਰਮੀ ਪੰਜਾਬ ਵੱਲੋਂ ਸੂਬਾ ਪ੍ਰਧਾਨ ਵੀਰ ਕੁਲਵੰਤ ਸਿੰਘ ਢੰਡੋਵਾਲ ਦੀ ਅਗਵਾਈ ਹੇਠ ਸੰਵਿਧਾਨ ਦੀ ਰੱਖਿਆ ਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ 'ਸੰਵਿਧਾਨ ਬਚਾਓ ਚੇਤਨਾ ਮਾਰਚ' ਕੱਢਿਆ ਗਿਆ। ਭਾਰਤੀ ਸੰਵਿਧਾਨ ਦੀ ਰੱਖਿਆ ਕਰਨ ਦਾ ਪ੍ਰਣ ਲਿਆ। ਇਹ ਚੇਤਨਾ ਮਾਰਚ ਖੇਡ ਸਟੇਡੀਅਮ ਢੰਡੋਵਾਲ ਤੋਂ ਸ਼ੁਰੂ ਹੋ ਕੇ ਸ਼ਾਹਕੋਟ, ਸਲੇਚਾ, ਸੈਦਪੁਰ ਝਿੜੀ, ਮਲਸੀਆਂ ਤੇ ਲੋਹੀਆਂ ਵਿੱਚੋਂ ਹੁੰਦਾ ਹੋਇਆ ਤਾਰਪੁਰ ’ਚ ਪੁੱਜ ਕੇ ਸਮਾਪਤ ਹੋਇਆ।
ਮਾਰਚ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਨੌਜਵਾਨ ਮੋਟਰਸਾਈਕਲਾਂ ਰਾਹੀਂ ਸ਼ਾਮਲ ਹੋਏ। ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿੱਚ ਪਹੁੰਚਣ 'ਤੇ ਲੋਕਾਂ ਵੱਲੋਂ ਮਾਰਚ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਵੀਰ ਕੁਲਵੰਤ ਸਿੰਘ ਢੰਡੋਵਾਲ ਨੇ ਕਿਹਾ ਕਿ ਇਸ ਮਾਰਚ ਦਾ ਮੁੱਖ ਉਦੇਸ਼ ਡਾ. ਭੀਮ ਰਾਓ ਅੰਬੇਡਕਰ ਵੱਲੋਂ ਬਣਾਏ ਗਏ ਭਾਰਤੀ ਸੰਵਿਧਾਨ ਦੀ ਰੱਖਿਆ ਕਰਨਾ ਅਤੇ ਇਸ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਸੰਵਿਧਾਨ ਦੀ ਰੱਖਿਆ ਕਰਨਾ ਸਿਰਫ਼ ਕਿਸੇ ਇੱਕ ਜਥੇਬੰਦੀ ਦੀ ਨਹੀਂ, ਸਗੋਂ ਦੇਸ਼ ਦੇ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਜੰਬੋਵਾਲ, ਯੁਵਾ ਪ੍ਰਧਾਨ ਸੁੱਖਾ ਦੇਸ ਰਾਜ, ਸੀਨੀਅਰ ਆਗੂ ਰਾਹੁਲ ਨਾਹਰ, ਮੁੱਖ ਸਲਾਹਕਾਰ ਕਪਿਲ ਚੌਪੜਾ, ਵਾਈਸ ਪ੍ਰਧਾਨ ਪਵਨ ਮੀਏਵਾਲ, ਪ੍ਰੈੱਸ ਸਕੱਤਰ ਰਵੀ ਦੀਪੇਵਾਲ, ਮੈਣੀ ਸਾਰੰਗਵਾਲ, ਸੁਰਜੀਤ ਸਿੰਘ, ਚਰਨਜੀਤ ਸਲੈਚਾ, ਗਗਨ ਢੰਡੋਵਾਲ, ਨਿੰਦਰ ਜੱਬੋਵਾਲ, ਸੰਦੀਪ ਉਧੋਵਾਲ, ਨਰੇਸ਼ ਸੱਭਰਵਾਲ, ਅਮਿਤ ਸੇਠੀ, ਮਨਿੰਦਰ ਅਲੋਖ, ਕਰਨ ਸੈਦਪੁਰ, ਮਨੂੰ ਤਾਰਪੁਰ ਆਦਿ ਹਾਜ਼ਰ ਸਨ।