- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਸ਼ਟਰੀ ਪੱਧਰੀ ਇਨਟੈਂਸੀਫਾਈਡ ਆਈ ਈ ਸੀ ਕੈਂਪੇਨ 3.0 ਤਹਿਤ ਸਿਵਲ ਹਸਪਤਾਲ ਜਲੰਧਰ ਵਿਖੇ ਜ਼ਿਲ੍ਹਾ ਪੱਧਰੀ ਵਿਸ਼ੇਸ਼ ਸਿਹਤ ਕੈਂਪ

ਰਾਸ਼ਟਰੀ ਪੱਧਰੀ ਇਨਟੈਂਸੀਫਾਈਡ ਆਈਈਸੀ ਕੈਂਪੇਨ 3.0 ਤਹਿਤ ਸਿਵਲ ਹਸਪਤਾਲ ਜਲੰਧਰ ’ਚ ਸਿਹਤ ਕੈਂਪ
ਸ਼ੈਲੀ , ਪੰਜਾਬੀ ਜਾਗਰਣ, ਜਲੰਧਰ :
ਰਾਸ਼ਟਰੀ ਏਡਜ਼ ਕੰਟਰੋਲ ਸੰਗਠਨ ਵੱਲੋਂ ਚਲਾਏ ਜਾ ਰਹੇ ਨੈਸ਼ਨਲ ਲੈਵਲ ਇਨਟੈਂਸੀਫਾਈਡ ਆਈ ਈ ਸੀ ਕੈਂਪੇਨ 3.0 ਤਹਿਤ, ਐਮ.ਡੀ ਐਨ.ਐਚ.ਐਮ -ਕਮ -ਪੀਡੀ, ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਈਟੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਿਵਲ ਹਸਪਤਾਲ ਜਲੰਧਰ ਵਿਖੇ ਜ਼ਿਲ੍ਹਾ ਪੱਧਰੀ ਵਿਸ਼ੇਸ਼ ਸਿਹਤ ਕੈਂਪ ਲਗਾਇਆ ਗਿਆ। ਇਸ ਦਾ ਉਦਘਾਟਨ ਡਾ. ਰਾਜੇਸ਼ ਗਰਗ, ਸਿਵਲ ਸਰਜਨ ਜਲੰਧਰ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਜਨਰਲ ਹੈਲਥ ਜਾਂਚ, ਟੀਬੀ ਦੀ ਜਾਂਚ ਲਈ ਛਾਤੀ ਦਾ ਐਕਸ-ਰੇ, ਐੱਚਆਈਵੀ/ਸਿਫਲਿਸ ਜਾਂਚ, ਬਲੱਡ ਸ਼ੂਗਰ ਜਾਂਚ, ਮਰੀਜ਼ਾਂ ਦੀ ਲੋੜ ਅਨੁਸਾਰ ਰੈਫਰਲ ਅਤੇ ਲਿੰਕੇਜ, ਮੁਫ਼ਤ ਆਮ ਦਵਾਈਆਂ ਦੀ ਵੰਡ ਅਤੇ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਟੀਬੀ ਅਤੇ ਐੱਚ.ਆਈ.ਵੀ.ਬਾਰੇ ਜਨ ਜਾਗਰੂਕਤਾ ਜ਼ਰੂਰੀ ਹੈ। ਇਸ ਮੌਕੇ ਡਾ. ਪਰਮਵੀਰ ਸਿੰਘ, ਡੀਟੀਓ/ਡੈਕੋ ਨੇ ਦੱਸਿਆ ਕਿ ਕੈਂਪ ਦੌਰਾਨ ਲਗਭਗ 120 ਵਿਅਕਤੀਆਂ ਨੇ ਜਨਰਲ ਹੈਲਥ ਜਾਂਚ ਦਾ ਲਾਭ ਲਿਆ, 55 ਵਿਅਕਤੀਆਂ ਦੀ ਐੱਚਆਈਵੀ/ਸਿਫਲਿਸ ਅਤੇ ਬਲੱਡ ਸ਼ੂਗਰ ਜਾਂਚ ਕੀਤੀ ਗਈ ਅਤੇ 52 ਮਰੀਜ਼ਾਂ ਦੇ ਛਾਤੀ ਦੇ ਐਕਸ-ਰੇ ਕੀਤੇ ਗਏ। ਡਾਕਟਰਾਂ ਵੱਲੋਂ ਜਾਂਚ ਉਪਰੰਤ ਲੋੜ ਅਨੁਸਾਰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
ਕੈਂਪ ਦੌਰਾਨ ਐੱਚਆਈਵੀ/ਐੱਸਟੀਆਈ ਅਤੇ ਟੀਬੀ ਸਬੰਧੀ ਜਾਗਰੂਕਤਾ ਤੇ ਐੱਚਆਈਵੀ ਨਾਲ ਜੁੜੇ ਭੇਦਭਾਵ ਨੂੰ ਘਟਾਉਣ ਲਈ ਆਈਈਸੀ ਪ੍ਰਦਰਸ਼ਨੀ ਵੀ ਲਗਾਈ ਗਈ। ਕੈਂਪ ਦੌਰਾਨ ਡਾ. ਰਾਜੇਸ਼ ਗਰਗ, ਸਿਵਲ ਸਰਜਨ ਜਲੰਧਰ ਅਤੇ ਡਾ. ਪਰਮਵੀਰ ਸਿੰਘ, ਡੀਟੀਓ/ਡੈਕੋ ਵੱਲੋਂ ਲਗਭਗ 25 ਏਆਰਟੀ/ਟੀਬੀ ਲਾਭਪਾਤਰੀਆਂ ਨੂੰ ਫੂਡ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਡਾ. ਪਰਮਵੀਰ ਸਿੰਘ, ਡੀਟੀਓ/ਡੈਕੋ ਅਤੇ ਡਾ. ਕੇਤਨ ਸਨੋਤਰਾ, ਐੱਮਓ-ਓਐੱਸਟੀ ਵੱਲੋਂ ਵੀ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ। ਇਸ ਮੌਕੇ ਅਸੀਮ ਸ਼ਰਮਾ ਡਿਪਟੀ ਮਾਸ ਮੀਡੀਆ ਅਫ਼ਸਰ, ਰਵਿੰਦਰ ਜੱਸਲ ਡਿਪਟੀ ਮਾਸ ਮੀਡੀਆ ਅਫ਼ਸਰ, ਦੀਪਕ ਕੁਮਾਰ, ਕਲੀਨਿਕਲ ਸਰਵਿਸਿਜ਼ ਅਫਸਰ ਤੇ ਰਣਦੀਪ ਕੌਰ, ਡੀਐੱਮਡੀਓ, ਦਿਸ਼ਾ ਕਲੱਸਟਰ ਜਲੰਧਰ, ਕੰਵਰਬੀਰ ਸਿੰਘ ਨਾਲ ਸਾਵੇਰਾ ਟੀਆਈ ਦੀ ਸਮੁੱਚੀ ਟੀਮ, ਐੱਸਬੀਜੀਜੀਐੱਸ ਟੀਆਈ ਦੀ ਟੀਮ, ਸੰਦੀਪ ਪੌਲ ਨਾਲ ਐੱਸਐੱਸਕੇ ਦੀ ਸਮੁੱਚੀ ਟੀਮ, ਕੁਮਾਰੀ ਧੀਰਜ, ਕੌਂਸਲਰ ਅਤੇ ਪ੍ਰਭਜੋਤ ਸਿੰਘ, ਐੱਮਐੱਲਟੀ, ਆਈਸੀਟੀਸੀ ਤੇ ਟੀਬੀ ਵਿਭਾਗ ਦੀਆਂ ਟੀਮਾਂ ਵੱਲੋਂ ਸਰਗਰਮ ਸਹਿਯੋਗ ਦਿੱਤਾ ਗਿਆ।