- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਵਾਜ਼-ਏ-ਪੰਜਾਬ ਫਰੰਟ ਨੇ ਦੋਆਬਾ ਦੀ ਕਮਾਨ ਪਲਵਿੰਦਰ ਸਿੰਘ ਦੁਸਾਂਝ ਨੂੰ ਸੌਂਪੀ

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਆਵਾਜ਼-ਏ-ਪੰਜਾਬ ਫਰੰਟ ਦੇ ਪ੍ਰਧਾਨ ਡਾ. ਕੁਲਵੰਤ ਸਿੰਘ ਚੱਬੇਵਾਲ ਨੇ ਦੋਆਬਾ ਖੇਤਰ ’ਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਪਲਵਿੰਦਰ ਸਿੰਘ ਦੁਸਾਂਝ ਨੂੰ ਦੋਆਬਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਨਿਯੁਕਤੀ ਤੋਂ ਬਾਅਦ ਪਲਵਿੰਦਰ ਸਿੰਘ ਦੁਸਾਂਝ ਨੇ ਪਾਰਟੀ ਪ੍ਰਧਾਨ ਡਾ. ਕੁਲਵੰਤ ਸਿੰਘ ਚੱਬੇਵਾਲ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਸਬੰਧਤ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਉਠਾਉਣਾ ਉਨ੍ਹਾਂ ਦੀ ਤਰਜੀਹ ਹੋਵੇਗੀ। ਦੋਸਾਂਝ ਨੇ ਕਿਹਾ ਕਿ ਆਵਾਜ਼-ਏ-ਪੰਜਾਬ ਫਰੰਟ ਦੀ ਰਾਜਨੀਤੀ ਦੇ ਮੂਲ ’ਚ ਆਮ ਲੋਕ ਹਨ। ਪਾਰਟੀ ਦਾ ਉਦੇਸ਼ ਸਿਰਫ਼ ਸੱਤਾ ਪ੍ਰਾਪਤ ਕਰਨਾ ਨਹੀਂ ਹੈ, ਸਗੋਂ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਤੇ ਜ਼ਮੀਨੀ ਪੱਧਰ