- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੱਖ-ਵੱਖ ਪਾਰਟੀਆਂ ਦੇ ਆਗੂ ਆਪਣੇ ਵਿਰੋਧੀਆਂ ਦੀ ਕਿਰਦਾਰ ਕੁਸ਼ੀ ਕਰਨ ਤੇ ਨਿੱਜੀ ਹਮਲੇ ਕਰਨ ਤੋਂ ਬਚਣ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਜਿਵੇਂ ਜਿਵੇਂ ਚੋਣਾਂ ਦੇ ਦਿਨ ਨਜਦੀਕ ਆ ਰਹੇ ਹਨ ਵੱਖ-ਵੱਖ ਪਾਰਟੀਆਂ ਆਪਣੇ ਆਪਣੇ ਦਲ ਦਾ ਵੱਧ ਤੋਂ ਵੱਧ ਪ੍ਰਚਾਰ ਕਰ ਰਹੀਆਂ ਹਨ ਪਰ ਇਸ ਦੌਰਾਨ ਦੇਖਣ ਨੂੰ ਆ ਰਿਹਾ ਹੈ ਹਰ ਆਗੂ ਆਪਣੇ ਵਿਰੋਧੀ ਆਗੂਆ ਦੀ ਨੀਵੇਂ ਪੱਧਰ ’ਤੇ ਜਾ ਕੇ ਕਿਰਦਾਰਕੁਸ਼ੀ ਕਰ ਰਹੇ ਹਨ ਤੇ ਨਿੱਜੀ ਹਮਲੇ ਕੀਤੇ ਜਾ ਰਹੇ ਹਨ ਜੋ ਕਿ ਸੱਭਿਅਕ ਸਮਾਜ ’ਚ ਬੁਹਤ ਹੀ ਗੈਰ ਜਿੰਮੇਵਾਰੀ ਵਾਲਾ ਰਵਈਆ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ ਨੇ ਸਾਂਝੇ ਬਿਆਨ ’ਚ ਕਿਹਾ ਹੈ ਕਿ ਵੱਖ-ਵੱਖ ਪਾਰਟੀਆਂ ’ਚ ਕੁੱਝ ਗੈਰ ਜ਼ਿੰਮੇਵਾਰ ਲੋਕ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਦੀ ਥਾਂ ਸਮਾਜ ਵਿਚ ਜ਼ਹਿਰ ਫੈਲਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ੋਸ਼ਲ ਮੀਡੀਆ ’ਤੇ ਏਆਈ ਨਾਲ ਵੀਡਿਓ ਬਣਾ ਕੇ ਬੁਹਤ ਹੀ ਬੇਹੂਦਾ ਢੰਗ ਨਾਲ ਇਕ ਦੂਜੇ ਨੂੰ ਗ਼ਲਤ ਸਾਬਤ ਕਰਨ ਲਈ ਨੀਂਵੇ ਪੱਧਰ ਦਾ ਰਸਤਾ ਅਪਣਾਇਆ ਜਾ ਰਿਹਾ ਹੈ। ਕਿਸੇ ਵੀ ਪਾਰਟੀ ਦਾ ਰਾਜ ਆਵੇ ਗਰੁ ਸਾਹਿਬਾਨ ਵੱਲੋਂ ਬਖਸ਼ੀ ਭਾਈਚਾਰਕ ਸਾਂਝ ਤੇ ਪੰਜਾਬੀਅਤ ਦੀਆਂ ਸ਼ਾਨਦਾਰ ਰਵਾਇਤਾਂ ’ਤੇ ਆਂਚ ਨਹੀਂ ਆਉਣੀ ਚਾਹੀਦੀ। ਸਿੱਖ ਤਾਲਮੇਲ ਕਮੇਟੀ ਵੱਖ-ਵੱਖ ਪਾਰਟੀਆਂ ਨੂੰ ਬੇਨਤੀ ਕੀਤੀ ਕਿ ਪੰਜਾਬ ਦੀ ਚੜਦੀਕਲਾ ਲਈ ਆਪਣਾ ਪ੍ਰੋਗਰਾਮ ਦਸੋ ਪਰ ਨੀਵੇਂ ਪੱਧਰ ਦੀ ਬਿਆਨਬਾਜ਼ੀ ਕਰਨ ਤੇ ਨਿੱਜੀ ਹਮਲੇ ਕਰਨ ਤੋਂ ਬਚਿਆ ਜਾਵੇ। ਪੰਜਾਬੀਅਤ ਦੇ ਉੱਚੇ ਸੁੱਚੇ ਸਿਧਾਂਤ ਕਾਇਮ ਰੱਖੇ ਜਾਣ।