- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰੀ ਸਰਕਾਰ ਦੀਆਂ ਗ਼ਲਤ ਨੀਤੀਆਂ ਤੇ ਪੰਜਾਬ ਸਰਕਾਰ ਦੀ ਸਹਿਮਤੀ ਕਰਕੇ ਆਟੋ ਖਰੀਦ ਫਰੋਕਤ ਕਾਰੋਬਾਰ ਹੋਇਆ ਠੱਪ

-ਕਿਹਾ, ਨੀਤੀਆਂ ਨਾ ਬਦਲੀਆ ਤਾਂ ‘ਆਪ’ ਦੇ ਸੀਨੀਅਰ ਆਗੂਆਂ ਨੂੰ ਸੌਪਾਂਗੇ ਦੁਕਾਨਾਂ ਦੀਆ ਚਾਬੀਆਂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਕੂਟਰ, ਮੋਟਰਸਾਈਕਲ ਜਾ ਫਿਰ ਕਾਰ ਸੇਲ, ਪਰਚੇਜ ਦਾ ਕੰਮ ਕਰਨਾਂ ਕੇਂਦਰ ਸਰਕਾਰ ਦੀਆ ਗ਼ਲਤ ਆਰਸੀ ਟਰਾਂਸਫਰ ਕਰਨ ਨੀਤੀਆਂ ਕਾਰਨ ਬਿਲਕੁੱਲ ਠੱਪ ਹੋ ਗਿਆ ਹੈ ਇਹ ਸਾਰਾ ਕੰਮ ਸੂਬਾ ਸਰਕਾਰ ਦੀ ਸਹਿਮਤੀ ਨਾਲ ਹੀ ਹੋ ਰਿਹਾ ਹੈ। ਇਹ ਵਿਚਾਰ ਜਲੰਧਰ ਟੂ ਵ੍ਹੀਲਰ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਜਸਵਿੰਦਰ ਸਿੰਘ, ਰਾਜੂ ਬਵੇਜਾ, ਰਾਜੂ ਮਹਿਤਾ ਤੇ ਹੋਰ ਮੈਂਬਰਾਂ ਨੇ ਕਿਹਾ ਕਿ ਵਾਹਨਾਂ ਦੀਆਂ ਸਰਕਾਰੀ ਨੰਬਰ ਪਲੇਟਾਂ ਲਾਉਣ ਵਾਲਾ ਪੋਰਟਲ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਬਿਨਾਂ ਵਾਹਨ ਟਰਾਂਸਫਰ ਨਹੀਂ ਹੁੰਦੇ। ਬਾਹਰ ਬੈਠੇ ਕਰਿੰਦੇ ਮਨ ਮਰਜ਼ੀ ਦੇ ਪੈਸੇ ਲੈ ਰਹੇ ਹਨ ਉਨ੍ਹਾਂ ਦੀਆਂ ਨੰਬਰ ਪਲੇਟਾਂ ਕਿੱਥੋਂ ਲੱਗਦੀਆਂ ਸਨ ਇਹ ਗੱਲ ਸਮਝ ਤੋਂ ਬਾਹਰ ਹੈ। ਵਾਹਨਾਂ ਦਾ ਪ੍ਰਦੂਸ਼ਣ ਕਰਵਾਉਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਿਆ ਹੈ। ਜੇ ਗਾਹਕ ਦਾ ਵਾਹਨ ਟਰਾਂਸਫਰ ਹੀ ਨਹੀਂ ਹੋਵੇਗਾ ਤਾਂ ਖਰੀਦੋ ਫਰੋਖਤ ਦਾ ਅਸਰ ਸਿੱਧਾ ਕਾਰੋਬਾਰ ’ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਨੀਤੀਆਂ ਨਾਲ ਸਰਕਾਰ ਦੇ ਮਾਲੀਆ ਵੀ ਨਹੀਂ ਵੱਧ ਰਿਹਾ। ਵਾਪਰੀਆਂ ਦਾ ਕਾਰੋਬਾਰ ਖਤਮ ਹੋ ਕੇ ਰਹਿ ਗਿਆ ਹੈ। ਜੇ ਇਨ੍ਹਾਂ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ ਟੂ ਵ੍ਹੀਲਰ ਡੀਲਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਆਪਣੀਆਂ ਦੁਕਾਨਾਂ ਨੂੰ ਤਾਲੇ ਲਾ ਕੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੂੰ ਚਾਬੀਆ ਸੌਂਪਣਗੇ। ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਕੇਂਦਰ ਸਰਕਾਰ ਤੇ ਰਾਜ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਮਰਿੰਦਰ ਸਿੰਘ, ਹਰਕੀਰਤ ਸਿੰਘ ਨੀਟੂ, ਬੌਬੀ ਬਹਿਲ, ਪਰਮੋਦ ਕੁਮਾਰ, ਗੁਰਮੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਨੀਟੂ, ਹਰਪ੍ਰੀਤ ਸਿੰਘ ਸੋਨੂੰ, ਮਨਪ੍ਰੀਤ ਸਿੰਘ ਬਿੰਦਰਾ, ਪੰਕਜ ਸਿੱਕਾ, ਕਰਨੈਲ ਸਿੰਘ ਮਾਹੀ, ਅੰਮ੍ਰਿਤ ਪਾਲ ਸਿੰਘ ਬਵੇਜਾ, ਸੁਰੇਸ਼ ਕੁਮਾਰ ਸ਼ਾਲੂ, ਵਿਸ਼ੂ ਭਾਟੀਆ, ਰਾਮੇਸ਼ਵਰ ਕਟਿਆਲ, ਰਾਜੂ ਪੂਰਨ ਆਟੋ, ਪ੍ਰਿੰਸ ਭਗਤ, ਸੁਖਵਿੰਦਰ ਸਿੰਘ ਸ਼ੇਰੂ, ਅਰਵਿੰਦਰ ਕੁਮਾਰ, ਹਰਵਿੰਦਰ ਸਿੰਘ ਬਲਵੀਰ ਆਟੋ, ਰਜਿੰਦਰ ਭਾਟੀਆ, ਹੋਬੀ ਰੁਧਰ ਆਟੋ, ਅਮਨਦੀਪ ਸਿੰਘ, ਹਰਨੇਕ ਨੇਕੀ, ਆਤਮ ਪ੍ਰਕਾਸ਼, ਹੰਸ ਰਾਜ, ਸੰਜੀਵ ਕੁਮਾਰ, ਰਜਿੰਦਰ ਕੁਮਾਰ ਕੁੱਕੂ, ਪ੍ਰਿੰਸ ਚੌਹਾਨ, ਸ਼ੇਰੂ ਮਲਹੋਤਰਾ, ਬਬਲਿਕ ਕੁਮਾਰ, ਅਵਨੀਤ ਸਿੰਘ, ਰਾਜੂ ਚਾਵਲਾ, ਕਮਲਜੀਤ ਸਿੰਘ ਆਦਿ ਮੌਜੂਦ ਸਨ।