ਸਬਜ਼ੀ ਮੰਡੀ 'ਚ ਚੋਰਾਂ ਦਾ ਆਤੰਕ : ਦਿਨ ਦਿਹਾੜੇ ਨਕਦੀ ਚੋਰੀ ਕਰਕੇ ਫ਼ਰਾਰ ਹੋਇਆ ਚੋਰ, ਪੂਰੀ ਘਟਨਾ CCTV 'ਚ ਕੈਦ ਦਿਨ ਦਿਹਾੜੇ ਨਵੀਂ ਸਬਜ਼ੀ ਮੰਡੀ ਮਕਸੂਦਾਂ ਵਿੱਚੋਂ ਨਕਦੀ ਚੋਰੀ ਕਰਕੇ ਚੋਰ ਦੇ ਫ਼ਰਾਰ ਹੋਣ ਦੀ CCTV ਫੁਟੇਜ ਸਾਹਮਣੇ ਆਈ ਹੈ। ਦੁਕਾਨ ਨੰਬਰ ਅੱਠ ਦੇ ਮਸ਼ਰੂਮ ਦਾ ਕਾਰੋਬਾਰ ਕਰਦੇ ਪੀੜਤ ਆੜਤੀ ਸੋਰਬ ਨੇ ਦੱਸਿਆ ਕਿ ਚੋਰੀ ਹੋਈ ਗੁੱਥੀ ਵਿਚ ਤਕਰੀਬਨ 2 ਲੱਖ ਰੁਪਏ ਸਨ। ਦੋ ਚੋਰ ਚਰੀ ਕਰਕੇ ਫਰਾਰ ਹੋ ਗਿਆ। ਜਿਸ ਦੀ ਉਹਨਾਂ ਨੂੰ ਭਿਣਕ ਹੀ ਨਹੀਂ ਪਈ। ਉਸ ਨੇ ਦੱਸਿਆ ਕਿ ਚੋਰ ਪੈਦਲ ਹੀ ਦੁਕਾਨ 'ਤੇ ਆਇਆ ਅਤੇ ਆਸਾਨੀ ਨਾਲ ਬੈਗ ਵਿੱਚੋਂ ਨਕਦੀ ਵਾਲੀ ਗੁੱਥੀ ਲੈ ਕੇ ਫਰਾਰ ਹੋ ਗਿਆ। ਉਸ ਨੇ ਦੱਸਿਆ ਕਿ ਘਟਨਾ ਦੁਕਾਨ ਦੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਉਸਨੇ ਦੱਸਿਆ ਕਿ ਪੈਸਿਆਂ ਦਾ ਲੈਣ-ਦੇਣ ਸੁੱਕਰਵਾਰ ਨੂੰ ਹੁੰਦਾ ਹੈ
Publish Date: Fri, 23 Oct 2026 02:08 PM (IST)
Updated Date: Fri, 23 Oct 2026 02:10 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ - ਦਿਨ ਦਿਹਾੜੇ ਨਵੀਂ ਸਬਜ਼ੀ ਮੰਡੀ ਮਕਸੂਦਾਂ ਵਿੱਚੋਂ ਨਕਦੀ ਚੋਰੀ ਕਰਕੇ ਚੋਰ ਦੇ ਫ਼ਰਾਰ ਹੋਣ ਦੀ CCTV ਫੁਟੇਜ ਸਾਹਮਣੇ ਆਈ ਹੈ। ਦੁਕਾਨ ਨੰਬਰ ਅੱਠ ਦੇ ਮਸ਼ਰੂਮ ਦਾ ਕਾਰੋਬਾਰ ਕਰਦੇ ਪੀੜਤ ਆੜਤੀ ਸੋਰਬ ਨੇ ਦੱਸਿਆ ਕਿ ਚੋਰੀ ਹੋਈ ਗੁੱਥੀ ਵਿਚ ਤਕਰੀਬਨ 2 ਲੱਖ ਰੁਪਏ ਸਨ। ਦੋ ਚੋਰ ਚਰੀ ਕਰਕੇ ਫਰਾਰ ਹੋ ਗਿਆ। ਜਿਸ ਦੀ ਉਹਨਾਂ ਨੂੰ ਭਿਣਕ ਹੀ ਨਹੀਂ ਪਈ। ਉਸ ਨੇ ਦੱਸਿਆ ਕਿ ਚੋਰ ਪੈਦਲ ਹੀ ਦੁਕਾਨ 'ਤੇ ਆਇਆ ਅਤੇ ਆਸਾਨੀ ਨਾਲ ਬੈਗ ਵਿੱਚੋਂ ਨਕਦੀ ਵਾਲੀ ਗੁੱਥੀ ਲੈ ਕੇ ਫਰਾਰ ਹੋ ਗਿਆ। ਉਸ ਨੇ ਦੱਸਿਆ ਕਿ ਘਟਨਾ ਦੁਕਾਨ ਦੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਉਸਨੇ ਦੱਸਿਆ ਕਿ ਪੈਸਿਆਂ ਦਾ ਲੈਣ-ਦੇਣ ਸੁੱਕਰਵਾਰ ਨੂੰ ਹੁੰਦਾ ਹੈ।
ਅਜਿਹੀ ਸਥਿਤੀ ਵਿੱਚ, ਜਦੋਂ ਉਸਨੇ ਅੱਜ ਸਵੇਰੇ ਜਦੋਂ ਉਸਨੇ ਤਕਰੀਬਨ 10 ਵਜੇ ਬੈਗ ਦੀ ਜਾਂਚ ਕੀਤੀ ਤਾਂ ਬੈਗ ਵਿੱਚ ਨਕਦੀ ਦਾ ਬੰਡਲ ਗਾਇਬ ਸੀ। ਉਸਨੇ ਆਪਣੇ ਪਿਤਾ ਨਾਲ ਪੈਸਿਆਂ ਬਾਰੇ ਗੱਲ ਕੀਤੀ, ਅਤੇ ਉਸਦੇ ਪਿਤਾ ਨੇ ਉਸਨੂੰ ਬੈਗ ਵਿੱਚ ਪੈਸਿਆਂ ਦੀ ਜਾਂਚ ਕਰਨ ਲਈ ਕਿਹਾ। ਤੇ ਉਸਨੇ ਆਪਣੇ ਕਾਮਿਆਂ ਤੋਂ ਵੀ ਪੁੱਛਗਿੱਛ ਕੀਤੀ ਪਰ ਕਿਸੇ ਨੂੰ ਵੀ ਪੈਸਿਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਸ ਵਿਚ ਨਜ਼ਰ ਆ ਰਿਹਾ ਹੈ ਕਿ ਸਵੇਰੇ 10:02 ਤੇ ਇੱਕ ਆਦਮੀ ਦੁਕਾਨ ਵਿੱਚ ਦਾਖਲ ਹੋਇਆ ਤੇ ਪੈਸਿਆਂ ਵਾਲੀ ਗੁੱਥੀ ਆਪਣੀ ਜੇਬ ਵਿੱਚ ਪਾ ਕੇ ਫਰਾਰ ਹੋ ਗਿਆ। ਮੌਕੇ ਤੇ ਪੁੱਜੇ ਥਾਣਾ ਇਕ ਦੇ ਥਾਣੇਦਾਰ ਨੇ ਦਸਿਆ ਕਿ ਉਨ੍ਹਾਂ ਵਲੋਂ ਸੀ ਸੀ ਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਹੈ। ਜਿਸ ਅਨੁਸਾਰ ਚੋਰ ਦੀ ਭਾਲ ਕੀਤੀ ਜਾਵੇਗੀ । ਦੁਕਾਨਦਾਰ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕੀਤਾ ਜਾਵੇਗਾ।