- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੋਗਪੁਰ ’ਚ ਏਟੀਐੱਮ ਕਾਰਡ ਬਦਲ ਕੇ ਠੱਗੀ ਦੀ ਕੋਸ਼ਿਸ਼, 30-35 ਕਾਰਡ ਤੇ ਚਾਕੂ ਸਮੇਤ ਮੁਲਜ਼ਮ ਕਾਬੂ

ਗੁਰਪਾਲ ਸਿੰਘ ਸਾਬੀ, ਪੰਜਾਬੀ ਜਾਗਰਣ, ਭੋਗਪੁਰ : ਭੋਗਪੁਰ ਦੇ ਐੱਸਬੀਆਈ ਬੈਂਕ ਦੇ ਏਟੀਐੱਮ ’ਚ ਇਕ ਵਿਅਕਤੀ ਵੱਲੋਂ ਏਟੀਐੱਮ ਕਾਰਡ ਬਦਲ ਕੇ ਠੱਗੀ ਕਰਨ ਦੀ ਕਥਿਤ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਬੈਂਕ ਦੇ ਸੀਸੀਟੀਵੀ ਕੈਮਰਿਆਂ ਰਾਹੀਂ ਘਟਨਾ ਦਾ ਪਤਾ ਲੱਗਣ ’ਤੇ ਮੁਲਜ਼ਮ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ। ਜਾਣਕਾਰੀ ਅਨੁਸਾਰ 2 ਸਤੰਬਰ ਨੂੰ ਕਰੀਬ 2 ਵਜੇ ਪਿੰਡ ਰਾਜਪੁਰ ਵਾਸੀ ਕੁਲਵੰਤ ਸਿੰਘ ਏਟੀਐੱਮ ’ਚੋਂ ਪੈਸੇ ਕਢਵਾ ਰਿਹਾ ਸੀ। ਇਸ ਦੌਰਾਨ ਬਾਬਾ ਦੀਪ ਸਿੰਘ ਨਗਰ, ਜਲੰਧਰ ਵਾਸੀ ਕਰਤਾਰ ਸਿੰਘ ਉਰਫ਼ ਕਮਲ ਨੇ ਕਥਿਤ ਤੌਰ ’ਤੇ ਉਸ ਨੂੰ ਗੱਲਾਂ ’ਚ ਉਲਝਾ ਕੇ ਏਟੀਐੱਮ ਕਾਰਡ ਬਦਲ ਲਿਆ। ਬੈਂਕ ਕਰਮਚਾਰੀ ਨੇ ਸੀਸੀਟੀਵੀ ਰਾਹੀਂ ਘਟਨਾ ਦੇਖ ਲਈ ਤੇ ਮੌਕੇ ’ਤੇ ਪਹੁੰਚ ਕੇ ਕੁਲਵੰਤ ਸਿੰਘ ਦਾ ਕਾਰਡ ਵਾਪਸ ਲੈ ਲਿਆ। ਇਸ ਉਪਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਥਾਣਾ ਭੋਗਪੁਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਥਿਤ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁਲਿਸ ਮੁਤਾਬਕ ਮੁਲਜ਼ਮ ਦੀ ਤਲਾਸ਼ੀ ਦੌਰਾਨ ਵੱਖ-ਵੱਖ ਬੈਂਕਾਂ ਦੇ ਕਰੀਬ 30-35 ਏਟੀਐੱਮ ਕਾਰਡ ਤੇ ਇਕ ਚਾਕੂ ਬਰਾਮਦ ਹੋਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦਿਆਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।