ਐਸੋਸੀਏਸ਼ਨ ਆਫ ਅਲਾਇੰਸ ਕਲੱਬਜ਼ ਦਾ ਵਿਸਤਾਰ
ਐਸੋਸੀਏਸ਼ਨ ਆਫ ਅਲਾਇੰਸ ਕਲੱਬਜ਼ ਦਾ ਵਿਸ਼ਵ ਪੱਧਰ ’ਤੇ ਹੋਇਆ ਵਿਸਤਾਰ : ਡਾ. ਮੁਨੀਸ਼ ਮਹੇਤਾ
Publish Date: Tue, 17 Feb 2026 10:17 PM (IST)
Updated Date: Tue, 17 Feb 2026 10:18 PM (IST)

-ਸੰਯੁਕਤ ਰੀਜਨ ਕਾਨਫਰੰਸ ਕੇਡੀਐੱਮ-2026 ’ਚ ਸੂਬੇ ਭਰ ਤੋਂ ਸ਼ਮੂਲੀਅਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐਸੋਸੀਏਸ਼ਨ ਆਫ ਅਲਾਇੰਸ ਕਲੱਬਜ਼ ਦੇ ਡਿਸਟ੍ਰਿਕਟ 126 ਐੱਨ ਦੇ ਰੀਜਨ ਚੇਅਰਮੈਨ ਡਾ. ਮੁਨੀਸ਼ ਮਹਿਤਾ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਵੱਡੇ ਪੱਧਰ ’ਤੇ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੇ ਸਮਾਜਕ ਸਰੋਕਾਰਾਂ ਨਾਲ ਜੁੜੇ ਕੰਮਾਂ ਕਰਕੇ ਹੀ ਐਸੋਸੀਏਸ਼ਨ ਆਫ ਅਲਾਇੰਸ ਕਲੱਬਜ਼ ਦਾ ਵਿਸਤਾਰ ਦੁਨੀਆ ਭਰ ’ਚ ਹੋਇਆ ਹੈ। ਉਨ੍ਹਾਂ ਕਿਹਾ ਕਿ ਮੂਲ ਰੂਪ ’ਚ ਭਾਰਤੀ ਹੋਣ ਦੇ ਬਾਵਜੂਦ ਇਸ ਦਾ ਵਿਸ਼ਵ ਪੱਧਰ ’ਤੇ ਫੈਲਣਾ ਮਾਣ ਦੀ ਗੱਲ ਹੈ। ਐਸੋਸੀਏਸ਼ਨ ਆਫ ਅਲਾਇੰਸ ਕਲੱਬ ਇੰਟਰਨੈਸ਼ਨਲ ਜ਼ਿਲ੍ਹਾ-126 ਐਨ ਦੀ ਸੰਯੁਕਤ ਰੀਜਨ ਕਾਨਫਰੰਸ ਕੇਡੀਐੱਮ-2026 ’ਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਡਾ. ਮੁਨੀਸ਼ ਮਹੇਤਾ ਨੇ ਸੰਸਥਾ ਦੇ ਉਦੇਸ਼ਾਂ ਤੇ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੌਰਾਨ ਅਸਿਸਟੈਂਟ ਗਵਰਨਰ ਜੀਡੀ ਕੁੰਦਰਾ ਨੇ ਸਮਾਰੋਹ ਦਾ ਸੰਚਾਲਨ ਕੀਤਾ। ਇਸ ਤੋਂ ਬਾਅਦ ਤਿੰਨਾਂ ਰੀਜਨਾਂ ਦੇ ਚੇਅਰਮੈਨ ਡਾ. ਮੁਨੀਸ਼ ਮਹੇਤਾ, ਕੁਲਵਿੰਦਰ ਫੁੱਲ ਤੇ ਦੇਵਰਾਜ ਹੰਸ ਨੇ ਆਪਣੇ-ਆਪਣੇ ਰੀਜਨਾਂ ਵੱਲੋਂ ਕੀਤੇ ਸੇਵਾ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ। ਡਾ. ਮੁਨੀਸ਼ ਮਹੇਤਾ ਨੇ ਕਿਹਾ ਕਿ ਅਲਾਇੰਸ ਕਲੱਬ ਨਾਲ ਸਮਾਜ ਦਾ ਹਰ ਵਰਗ ਜੁੜ ਰਿਹਾ ਹੈ, ਜਦਕਿ ਕੁਲਵਿੰਦਰ ਫੁੱਲ ਨੇ ਕਿਹਾ ਕਿ ਇਸ ਸੰਸਥਾ ਨਾਲ ਜੁੜਨਾ ਆਪਣੇ ਆਪ ’ਚ ਖੁਸ਼ਕਿਸਮਤੀ ਦੀ ਗੱਲ ਹੈ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਿਸਟ੍ਰਿਕਟ ਗਵਰਨਰ ਸੰਦੀਪ ਕੁਮਾਰ ਨੇ ਤਿੰਨਾਂ ਰੀਜਨਾਂ ’ਚ ਹੋ ਰਹੇ ਕੰਮਾਂ ’ਤੇ ਸੰਤੁਸ਼ਟੀ ਜਤਾਈ। ਇਸ ਮੌਕੇ ਵੀਡੀਜੀ-ਵਨ ਐੱਨਕੇ ਮਹਿੰਦਰੂ, ਵੀਡੀਜੀ-ਟੂ ਪਦਮ ਲਾਲ, ਸੰਸਥਾਪਕ ਗਵਰਨਰ ਜੀਐੱਸ ਜੱਜ, ਐੱਮਪੀ ਸਿੰਘ ਬਿਨਾਕਾ ਤੇ ਸਟਾਰ ਗੈਸਟ ਡਾ. ਸੁਭਾਸ਼ ਚੰਦਰ ਨੇ ਵੀ ਆਪਣੇ ਵਿਚਾਰ ਰੱਖੇ। ਮੰਚ ਸੰਚਾਲਨ ਐੱਚਐੱਸ ਜੌੜਾ ਨੇ ਕੀਤਾ ਜਦਕਿ ਕਨਵੀਨਰ ਆਰਐੱਸ ਕੋਹਲੀ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਪਹਿਲੀ ਡਿਸਟ੍ਰਿਕਟ ਲੇਡੀ ਤਮੰਨਾ ਚੁਟਾਣੀ, ਉਪ ਐੱਮਸੀਸੀ ਪਵਨਜੀਤ ਸਿੰਘ ਵਾਲੀਆ, ਇੰਟਰਨੈਸ਼ਨਲ ਡਾਇਰੈਕਟਰ ਜੇਐੱਸ ਕੁੰਦੀ, ਪੂਰਵ ਗਵਰਨਰ ਰਾਕੇਸ਼ ਸ਼ਰਮਾ, ਜੇਐੱਸ ਡਾਂਗ, ਅਨਿਲ ਕੁਮਾਰ, ਡਿਸਟ੍ਰਿਕਟ ਪੀਆਰਓ ਹਰਪਾਲ ਸਿੰਘ, ਜਗਨ ਨਾਥ ਸੈਨੀ, ਰਾਮ ਲੁਭਾਇਆ, ਪਵਨ ਕੁਮਾਰ ਗਰਗ, ਜੀਐੱਸ ਸਰੰਗਲ, ਅਰਵਿੰਦ ਬੈਂਸ, ਵਿਜੇ ਸ਼ਰਮਾ, ਮੋਹਿਤ ਸੇਠ, ਅਸ਼ੋਕ ਪੁਰੀ, ਰਾਜੀਵ ਅਗਰਵਾਲ, ਅਕਸ਼ਯਦੀਪ ਸ਼ਰਮਾ, ਅੰਜੂ ਬਾਲਾ ਸੈਨੀ, ਸ਼ਾਮ ਸੁੰਦਰ ਵਿਜ, ਦਇਆ ਕ੍ਰਿਸ਼ਨ ਛਾਬੜਾ, ਸੁਧੀਰ ਸਕਸੇਨਾ, ਰਾਜੀਵ ਸਿੰਗਲਾ ਸਮੇਤ ਕਈ ਮੈਂਬਰ ਮੌਜੂਦ ਸਨ।