- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸਮਿਤਾ ਮਹਿਲਾ ਖੋ-ਖੋ ਲੀਗ ਟੂਰਨਾਮੈਂਟ ਸੰਪੰਨ। \

ਸੀਨੀਅਰ ਤੇ ਜੂਨੀਅਰ ਵਰਗ ਦੀਆਂ ਖੋ-ਖੋ ਜੇਤੂ ਟੀਮਾਂ ਨੂੰ ਕੀਤਾ ਸਨਮਾਨਿਤ
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਜ਼ਿਲ੍ਹਾ ਖੋ-ਖੋ ਐਸੋਸੀਏਸ਼ਨ ਵੱਲੋਂ ਵੀ ਇੱਕ ਦਿਨਾਂ ਅਸਮਿਤਾ ਖੋ-ਖੋ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਸੈਂਟ ਥੌਮਸ ਸਕੂਲ ਸੂਰਾਨੂਸੀ ਵਿੱਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨਰਿੰਪੀ ਪ੍ਰਭਾਕਰ ਕੌਂਸਲਰ ਮਿਊਂਸੀਪਲ ਕਾਰਪੋਰੇਸ਼ਨ ਜਲੰਧਰ ਨੇ ਟੂਰਨਾਮੈਂਟ ਦਾ ਉਦਘਾਟਨ ਰਿਬਨ ਕੱਟ ਕੇ ਕੀਤਾ ਤੇ ਟੀਮਾਂ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪਤੀ ਭਗਵੰਤ ਪ੍ਰਭਾਕਰ ਸਾਬਕਾ ਕੌਂਸਲਰ ਤੇ ਨਵੀਨ ਸੋਰੀ ਵੀ ਨਾਲ ਆਏ। ਉਦਘਾਟਨੀ ਸਮਾਗਮ ਸਮੇਂ ਅਲਕਾ ਨੇ ਸਟੇਜ ਸੰਚਾਲਨ ਦੀ ਭੂਮਿਕਾ ਨਿਭਾਈ। ਜਲੰਧਰ ਜ਼ਿਲ੍ਹਾ ਖੋ-ਖੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਬਿੰਦਰ ਪਾਲ ਨੇ ਦੱਸਿਆ ਕਿ ਇਸ ਟੂਰਨਾਮੈਂਟ ’ਚ ਜੂਨੀਅਰ ਵਰਗ ਲੜਕੀਆਂ ਦੀਆਂ ਅੱਠ ਟੀਮਾਂ ਅਤੇ ਸੀਨੀਅਰ ਵਰਗ ਵਿੱਚ ਤਿੰਨ ਟੀਮਾਂ ਨੇ ਭਾਗ ਲਿਆ। ਉਹਨਾਂ ਨੇ ਅੰਤਿਮ ਨਤੀਜੇ ਬਾਰੇ ਦੱਸਿਆ ਕਿ ਜੂਨੀਅਰ ਵਰਗ ਵਿੱਚ ਸਰਕਾਰੀ ਕੰਨਿਆ ਹਾਈ ਸਕੂਲ ਗਾਂਧੀ ਨਗਰ ਜੇਤੂ ਅਤੇ ਐਮ.ਜੀ.ਐਨ. ਸਕੂਲ ਆਦਰਸ਼ ਨਗਰ ਉਪ ਜੇਤੂ ਰਹੇ। ਤੀਸਰੇ ਸਥਾਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਅਤੇ ਹੈਲਪਿੰਗ ਹੈਂਡ ਸਪੋਰਟਸ ਵੈਲਫੇਅਰ ਸੁਸਾਇਟੀ ਸੂਰਾਨੂਸੀ ਦੀਆਂ ਟੀਮਾਂ ਰਹੀਆਂ। ਸੀਨੀਅਰ ਵਰਗ ਵਿੱਚ ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਜਲੰਧਰ ਦੀ ਟੀਮ ਜੇਤੂ ਅਤੇ ਪ੍ਰੇਮ ਚੰਦ ਮਰਕੰਡਾ ਐਸ.ਡੀ. ਕਾਲਜ ਜਲੰਧਰ ਦੀ ਟੀਮ ਉਪ-ਜੇਤੂ ਰਹੀ। ਤੀਸਰਾ ਸਥਾਨ ਹੈਲਪਿੰਗ ਹੈਂਡ ਵੈਲਫੇਅਰ ਸੁਸਾਇਟੀ ਸੂਰਾਨਾਸੀ ਦੀ ਟੀਮ ਨੇ ਪ੍ਰਾਪਤ ਕੀਤਾ। ਮੁਕਾਬਲਿਆਂ ਦੌਰਾਨ ਇੱਕ ਮੈਚ ਵਿੱਚ ਟੀਮਾਂ ਨਾਲ ਜਾਣ ਪਹਿਚਾਣ ਕਰਨ ਲਈ ਅਤੇ ਖਿਡਾਰਨਾਂ ਨੂੰ ਆਸ਼ੀਰਵਾਦ ਦੇਣ ਲਈ ਅਮਨ ਕੌਂਡਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਲੰਧਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਸੈਂਟ ਥੌਮਸ ਸਕੂਲ ਦੇ ਪ੍ਰਿੰਸੀਪਲ ਡਾਕਟਰ ਅਨੂ ਸਿ਼ਫਾਲੀ ਨੇ ਟੀਮਾਂ ਨੂੰ ਮੈਡਲ, ਸਰਟੀਫਿਕੇਟ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਸਿਫਾਲੀ ਨੇ ਆਪਣੇ ਸੰਬੋਧਨ ਵਿੱਚ ਖਿਡਾਰਨਾਂ ਨੂੰ ਹੋਰ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੌਰਵ ਰਾਜ ਉਪ ਪ੍ਰਧਾਨ ਜਲੰਧਰ ਜ਼ਿਲ੍ਹਾ ਖੋ-ਖੋ ਐਸੋਸੀਏਸ਼ਨ, ਗੁਰਚਰਨ ਸਿੰਘ ਹਲਕਾ ਇੰਚਾਰਜ ਐਜੂਕੇਸ਼ਨ ਵਿੰਗ ਆਦਮਪੁਰ, ਨਿਰਮਲ ਸੈਣੀ, ਅਸ਼ਵਨੀ ਕੁਮਾਰ, ਰਾਜਨ ਕੁਮਾਰ ਸਟੇਟ ਅਫਸਰ, ਸੁਰੇਸ਼ ਕੁਮਾਰ ਅਤੇ ਜੈਕਬ ਭੱਟੀ ਆਦੀ ਮੌਜੂਦ ਸਨ।