ਏਐੱਸਆਈ ਦੀ ਗਲੀ ਸੜੀ ਮਿਲੀ ਲਾਸ਼
ਏਐੱਸਆਈ ਦੀ ਗਲੀ ਸੜੀ ਮਿਲੀ ਲਾਸ਼
Publish Date: Tue, 17 Feb 2026 10:52 PM (IST)
Updated Date: Tue, 17 Feb 2026 10:54 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪਿੰਡ ਵਰਿਆਣਾ ਦੇ ਖਾਲੀ ਪਲਾਟ ’ਚੋਂ ਏਐੱਸਆਈ ਦੀ ਗਲੀ ਸੜੀ ਲਾਸ਼ ਮਿਲਣ ’ਤੇ ਇਲਾਕੇ ’ਚ ਦਹਿਸ਼ਤ ਫੈਲ ਗਈ। ਥਾਣਾ ਮਕਸੂਦਾਂ ਦੇ ਥਾਣੇਦਾਰ ਉਮੇਸ਼ ਕੁਮਾਰ ਦੱਸਿਆ ਕਿ ਮਿ੍ਤਕ ਏਐੱਸਆਈ ਅਮਨਦੀਪ ਸਿੰਘ (36), ਪੁੱਤਰ ਗੁਰਨਾਮ ਲਾਲ ਵਾਸੀ ਵਰਿਆਣਾ ਪਟਿਆਲਾ ਵਿਖੇ ਕਮਾਂਡੋ ਫੋਰਸ ’ਚ ਤਾਇਨਾਤ ਸੀ। ਉਨ੍ਹਾਂ ਦਸਿਆ ਕਿ ਖਾਲੀ ਪਲਾਟ ਦੇ ਆਲੇ-ਦੁਆਲੇ ਲੋਕਾਂ ਨੂੰ ਬਦਬੂ ਆ ਰਹੀ ਸੀ, ਜਿਸ ਕਾਰਨ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਜਦੋਂ ਲਾਸ਼ ਦੇਖੀ ਗਈ ਤਾਂ ਮ੍ਰਿਤਕ ਅਮਨਦੀਪ ਦੀ ਲਾਸ਼ ਬਹੁਤ ਜ਼ਿਆਦਾ ਗਲੀ ਸੜੀ ਹੋਈ ਪਈ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰਖਵਾ ਦਿੱਤਾ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।