ਏਸ਼ੀਆਈ ਹਾਕੀ ਚੈਂਪੀਅਨਸ਼ਿਪ : ਜਲੰਧਰ ਪਹੁੰਚੀ ਜਾਪਾਨ ਦੀ ਟੀਮ, ਸੁਰਜੀਤ ਹਾਕੀ ਸਟੇਡੀਅਮ ਵਿਖੇ ਸ਼ੁਰੂ ਕੀਤੀ ਪ੍ਰੈਕਟਿਸ
ਜਲੰਧਰ ਦੇ ਬਲਟਨ ਪਾਰਕ ਵਿੱਚ 27 ਅਕਤੂਬਰ ਨੂੰ ਹੋਣ ਜਾ ਰਹੀ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੀ ਜਾਪਾਨ ਦੀ ਟੀਮ ਜਲੰਧਰ ਪਹੁੰਚ ਗਈ ਹੈ
Publish Date: Fri, 23 Oct 2026 02:11 PM (IST)
Updated Date: Fri, 23 Oct 2026 02:15 PM (IST)
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਬਲਟਨ ਪਾਰਕ ਵਿੱਚ 27 ਅਕਤੂਬਰ ਨੂੰ ਹੋਣ ਜਾ ਰਹੀ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੀ ਜਾਪਾਨ ਦੀ ਟੀਮ ਜਲੰਧਰ ਪਹੁੰਚ ਗਈ ਹੈ। ਇਸ ਦੌਰਾਨ ਜਪਾਨ ਦੀ ਹਾਕੀ ਟੀਮ ਦਾ ਜਲੰਧਰ ਦੀ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਪਹੁੰਚਣ ਤੇ ਉਥੋਂ ਦੇ ਪ੍ਰਬੰਧਕਾਂ ਅਤੇ ਖਿਡਾਰੀਆਂ ਨੇ ਟੀਮ ਦਾ ਭਰਵਾਂ ਸਵਾਗਤ ਕੀਤਾ। ਟੀਮ ਨੇ ਆਉਂਦਿਆਂ ਹੀ ਗਰਾਊਂਡ ਵਿੱਚ ਆਪਣੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਬੰਧਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਅੱਜ ਰਾਤ ਮਾਲਾਸ਼ੀਆਂ ਤੇ ਹੋਰ ਵੀ ਟੀਮਾਂ ਜਲੰਧਰ ਪਹੁੰਚਣਗੀਆਂ।