
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਸ਼ਵਨੀ ਕਾਕੜਾ ਕਲਾਂ ਜ਼ਿਲ੍ਹਾ ਕਾਂਗਰਸ ਐੱਸਸੀ ਵਿੰਗ ਦੇ ਸਕੱਤਰ ਬਣੇ

-ਚੱਠਾ, ਕੰਗ, ਖ਼ਾਲਸਾ ਤੇ ਹੋਰਨਾਂ ਵੱਲੋਂ ਅਸ਼ਵਨੀ ਨੂੰ ਵਧਾਈ
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ
ਬੀਤੇ ਦਿਨੀਂ ਜਲੰਧਰ ਦੇ ਲਾਇਨਜ਼ ਕਲੱਬ ’ਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਐੱਸਸੀ ਵਿੰਗ ਦੀ ਵਿਸ਼ੇਸ਼ ਮੀਟਿੰਗ ਹੋਈ। ਇਹ ਮੀਟਿੰਗ ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਚੇਅਰਮੈਨ ਅਰਵਿੰਦ ਕੁਮਾਰ ਢੰਡਾ ਦੀ ਅਗਵਾਈ ’ਚ ਹੋਈ। ਮੀਟਿੰਗ ’ਚ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਗਈ। ਇਸ ਉਪਰੰਤ ਰਾਸ਼ਟਰੀ ਕੋਆਰਡੀਨੇਟਰ ਤੇ ਇੰਚਾਰਜ ਪੰਜਾਬ ਪ੍ਰਦੇਸ਼ ਕਾਂਗਰਸ ਐੱਸ.ਸੀ.ਵਿੰਗ ਸੁਧੀਰ ਚੌਧਰੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐੱਸ.ਵਿੰਗ ਦੇ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ ਨੇ ਜ਼ਿਲ੍ਹਾ ਜਲੰਧਰ(ਦਿਹਾਤੀ) ਦੇ ਵੱਖ-ਵੱਖ ਹਲਕਿਆਂ ਦੇ ਸਰਗਰਮ ਆਗੂਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ’ਚ ਅਸ਼ਵਨੀ ਕਾਕੜਾ ਕਲਾਂ ਨੂੰ ਜ਼ਿਲ੍ਹਾ ਜਲੰਧਰ(ਦਿਹਾਤੀ) ਐੱਸ.ਸੀ. ਦੇ ਸਕੱਤਰ ਨਿਯੁਕਤ ਕੀਤਾ ਗਿਆ।
ਅਸ਼ਵਨੀ ਕਾਕੜਾ ਕਲਾਂ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐੱਸ.ਸੀ.ਵਿੰਗ ਦੇ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ, ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਪ੍ਰਧਾਨ ਤੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਜ਼ਿਲ੍ਹਾ ਜਲੰਧਰ ਐੱਸ.ਸੀ.ਵਿੰਗ ਦੇ ਚੇਅਰਮੈਨ ਅਰਵਿੰਦ ਕੁਮਾਰ ਢੰਡਾ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਇਸ ਤੋਂ ਇਲਾਵਾ ਗੁਰਮੇਜ ਸਿੰਘ ਵਾਇਸ ਚੇਅਰਮੈਨ, ਕਮਲ ਸਿੰਘ ਨਾਹਰ ਜਨਰਲ ਸਕੱਤਰ, ਨਿਰਮਲ ਸਹੋਤਾ ਸਕੱਤਰ, ਚਰਨਜੀਤ ਸਿੰਘ ਸਕੱਤਰ ਨਿਯੁਕਤ ਕੀਤਾ ਗਿਆ।
ਵਧਾਈਆਂ ਦੇਣ ਵਾਲਿਆਂ ’ਚ ਸੋਨੂੰ ਕੰਗ ਪੀਏ, ਸ਼ਾਹਕੋਟ ਬਲਾਕ ਕਾਂਗਰਸ ਦੇ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ, ਬਾਬਾ ਜਸਵੰਤ ਸਿੰਘ ਕੋਟਲਾ ਸੂਰਜ ਮੱਲ, ਕੋਆਪ੍ਰੇਟਿਵ ਸੁਸਾਇਟੀ ਢੰਡੋਵਾਲ ਦੇ ਸਾਬਕਾ ਪ੍ਰਧਾਨ ਜਗਤਾਰ ਸਿੰਘ ਖਾਲਸਾ, ਅਮਨਦੀਪ ਸੈਦਪੁਰੀ, ਜਗਦਮਨਪ੍ਰੀਤ ਸਿੰਘ ਖੈਹਿਰਾ ਨੰਬਰਦਾਰ ਕਾਕੜਾ ਕਲਾਂ, ਗੁਰਜੀਤ ਸਿੰਘ ਅਟਵਾਲ, ਜਸਵੀਰ ਸਿੰਘ ਲੱਬੀ, ਗੁਲਜਾਰੀ, ਤਰਸੇਮ ਸਿੰਘ ਗੱਭਰ, ਪਿਆਰਾ ਲਾਲ, ਹਰਦੇਵ ਸਿੰਘ, ਸੋਨੂੰ, ਬਾਬਾ ਸੁਰਿੰਦਰ ਸਿੰਘ ਖਾਲਸਾ, ਬਲਜਿੰਦਰ ਸਿੰਘ, ਗੁਰਹੁਕਮ ਸਿੰਘ, ਜਸਵੀਰ ਸਿੰਘ, ਮਨਕੀਰਤ, ਬਾਬਾ ਜਿੰਦੂ, ਅਰਸ਼ ਪੰਚ ਤੇ ਪਰਗਟ ਸਿੰਘ ਨੇ ਵਧਾਈ ਦਿੱਤੀ।
ਇਸ ਮੌਕੇ ਰਜਿੰਦਰ ਸਿੰਘ ਹਲਕਾ ਇੰਚਾਰਜ ਕਰਤਾਰਪੁਰ, ਯਾਮਿਨੀ ਗੋਮਰ ਵਰਕਿੰਗ ਚੇਅਰਮੈਨ ਪੰਜਾਬ ਕਾਂਗਰਸ ਐੱਸ.ਸੀ ਵਿੰਗ, ਅਸ਼ਵਨੀ ਜੰਗਰਾਲ ਵਾਈਸ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਐੱਸ.ਸੀ.ਵਿੰਗ, ਹਰਵਿੰਦਰ ਸਿੰਘ ਉਪ ਚੇਅਰਮੈਨ ਤੇ ਜ਼ਿਲ੍ਹਾ ਇੰਚਾਰਜ ਪੰਜਾਬ ਪ੍ਰਦੇਸ਼ ਕਾਂਗਰਸ ਐੱਸ.ਸੀ. ਵਿੰਗ, ਬ੍ਰਹਮ ਦੇਵ ਸਹੋਤਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਆਦਿ ਮੌਜੂਦ ਸਨ।