ਬਾਬਾ ਰਿਖੀ ਜੀ ਦੇ ਸਾਲਾਨਾ ਜੋੜ ਮੇਲੇ ’ਤੇ ਲੱਗੀਆਂ ਰੌਣਕਾਂ
ਬਾਬਾ ਰਿਖੀ ਜੀ ਦੇ ਸਾਲਾਨਾ ਜੋੜ ਮੇਲੇ ’ਤੇ ਕਲਾਕਾਰਾਂ ਨੇ ਪਾਈਆਂ ਧਮਾਲਾਂ
Publish Date: Tue, 24 Mar 2026 09:51 PM (IST)
Updated Date: Tue, 24 Mar 2026 09:52 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਨਜ਼ਦੀਕੀ ਪਿੰਡ ਖਾਨਪੁਰ ਢੱਡਾ ਵਿਖੇ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਪੰਚਾਇਤ ਐੱਨਆਰਆਈ ਵੀਰਾਂ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਰਿਖੀ ਜੀ ਦਾ ਸਲਾਨਾ ਜੋੜ ਮੇਲਾ ਸ਼ਰਧਾ ਪੂਰਵਕ ਮਨਾਇਆ ਗਿਆ। ਮੇਲੇ ਦਾ ਆਗਾਜ਼ ਬਾਬਾ ਰਿਖੀ ਜੀ ਦੇ ਪਵਿੱਤਰ ਅਸਥਾਨ ’ਤੇ ਝੰਡੇ ਦੀ ਰਸਮ ਨਾਲ ਅਦਾ ਕੀਤਾ ਗਿਆ। ਇਸ ਉਪਰੰਤ ਬਾਬਾ ਰਿਖੀ ਪਾਰਕ ’ਚ ਸੱਭਿਆਚਾਰਕ ਪ੍ਰੋਗਰਾਮ ਭੁਵਨੇਸ਼ ਕੰਡਾ ਦੀ ਅਗਵਾਈ ਹੇਠ ਕੀਤਾ ਗਿਆ। ਸੱਭਿਆਚਾਰਕ ਪ੍ਰੋਗਰਾਮ ਦਾ ਆਰੰਭ ਪ੍ਰਸਿੱਧ ਗਾਇਕ ਗੁਰਮੀਤ ਮੀਤ ਨੇ ਆਪਣੀ ਬੁਲੰਦ ਆਵਾਜ਼ ਨਾਲ ਕੀਤਾ। ਉਨ੍ਹਾਂ ਨੇ ਮਕਬੂਲ ਲੋਕ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੇ ਹੋਏ ਵਾਹ ਵਾਹ ਖੱਟੀ। ਇਸ ਉਪਰੰਤ ਗਾਇਕ ਐੱਨਐੱਸ ਕੰਗ ਤੇ ਪ੍ਰਸਿੱਧ ਗਾਇਕ ਲਾਭ ਹੀਰਾ ਨੇ ਆਪਣੇ ਗੀਤਾਂ ਦੇ ਨਾਲ ਧਮਾਲਾਂ ਪਾਈਆਂ। ਇਸ ਦੌਰਾਨ ਐਂਕਰ ਵਜੋਂ ਪੁੱਜੇ ਰਾਹੁਲ ਲਹਿਰੀ ਤੇ ਸੋਮਨਾਥ ਬਾਲੂ ਨੇ ਸ਼ਾਇਰੀ ਅੰਦਾਜ਼ ਵਿਚ ਆਪਣੇ ਬੋਲਾਂ ਨਾਲ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। 26 ਮਾਰਚ ਨੂੰ ਖੇਡ ਗਰਾਊਂਡ ’ਚ ਕਬੱਡੀ ਕੱਪ ਕਰਵਾਉਣ ’ਚ ਖੁੱਲੇ ਭਾਰ ਦੀਆਂ ਸੱਦੀਆਂ ਹੋਈਆਂ ਕਲੱਬਾਂ ਦੇ ਮੁਕਾਬਲੇ ਹੋਣਗੇ। ਇਸ ਮੌਕੇ ’ਤੇ ਯੂਥ ਆਗੂ ਗਗਨ ਔਜਲਾ ਆਪਣੇ ਯੂਥ ਸਾਥੀਆਂ ਦੇ ਨਾਲ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ’ਤੇ ਭਵਣੇਸ਼ ਕੰਡਾ, ਬਲਰਾਜ ਕੰਡਾ, ਭੁਪਿੰਦਰ ਕੰਡਾ, ਲਾਡਾ ਜਲੰਧਰ, ਅਮਰਜੀਤ ਕਲੇਰ, ਦੇਬੀ ਲੰਬੜ, ਅਕਵੀਰ ਸਿੰਘ, ਹਰਭਜਨ ਗਿੱਲ ,ਹਰਜੀਤ ਗਿੱਲ, ਰਜਨੀਸ਼ ਗੌਤਮ, ਸੌਰਵ ਗੌਤਮ, ਮੀਕਾ ਸਿੱਧੂ, ਅੰਗਰੇਜ ਸਿੰਘ, ਪਲਵਿੰਦਰ ਕਾਲਾ, ਬਲਵਿੰਦਰ ਸਿੰਘ ਰਾਣਾ, ਨਿਰਮਲ ਸਿੰਘ ਪੰਚ, ਨੇਕਾ ਬਾਹਮਣੀਆਂ, ਬਾਬਾ ਸੁਰਜੀਤ ਸਿੰਘ, ਮਨਦੀਪ ਲੰਬੜ, ਬਿੰਦਾ ਗਿੱਲ, ਤੋਂ ਇਲਾਵਾ ਹੋਰ ਵੀ ਸ਼ਖਸੀਅਤਾਂ ਨੇ ਹਾਜ਼ਰੀਆਂ ਭਰੀਆਂ। ਭਵਨੇਸ਼ ਕੰਡਾ ਨੇ ਸਮੂਹ ਸਹਿਯੋਗੀਆਂ, ਕਲਾਕਾਰਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ।