- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗਠੀਆ (ਆਰਥਰਾਈਟਿਸ) ਨੂੰ ਆਮ ਤੌਰ ’ਤੇ ਜੋੜਾਂ ਦੇ ਦਰਦ, ਸੋਜ ਅਤੇ ਅਕੜਾਅ ਨਾਲ ਜੋੜਿਆ ਜਾਂਦਾ ਹੈ ਅਤੇ ਅਕਸਰ ਇਸ ਨੂੰ ਬਜ਼ੁਰਗਾਂ ਦੀ ਬਿਮਾਰੀ ਮੰਨਿਆ ਜਾਂਦਾ ਹੈ। ਹਾਲਾਂਕਿ, ਗਠੀਆ ਕਿਸੇ ਵੀ ਉਮਰ ਦੇ ਲੋਕਾਂ ਨੂੰ ਹੋ ਸਕਦਾ ਹੈ ਅਤੇ ਇਸ ਦੀਆਂ ਕੁਝ ਕਿਸਮਾਂ ਆਟੋਇਮਿਊਨ ਬਿਮਾਰੀਆਂ ਨਾਲ ਜੁੜੀਆਂ ਹੋ ਸਕਦੀਆਂ ਹਨ, ਜੋ ਚਮੜੀ, ਫੇਫੜਿਆਂ ਅਤੇ ਗੁਰਦਿਆਂ ਸਮੇਤ ਕਈ ਅੰਗਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਡਾ. ਅੰਕੁਸ਼ ਪੀਐੱਮ, ਡੀਐੱਮ, ਕਲੀਨਿਕਲ ਇਮਿਊਨੋਲੋਜੀ ਅਤੇ ਰਿਊਮੈਟੋਲੋਜੀ, ਫੋਰਟਿਸ ਹਸਪਤਾਲ ਜਲੰਧਰ ਨੇ ਕਿਹਾ ਕਿ ਗਠੀਏ ਨੂੰ ਸਿਰਫ਼ ਜੋੜਾਂ ਦੀ ਸਮੱਸਿਆ ਵਜੋਂ ਨਹੀਂ ਦੇਖਣਾ ਚਾਹੀਦਾ, ਖ਼ਾਸ ਕਰਕੇ ਉਦੋਂ ਜਦੋਂ ਜੋੜਾਂ ਦੇ ਲੱਛਣਾਂ ਦੇ ਨਾਲ-ਨਾਲ ਸਿਹਤ ਨਾਲ ਜੁੜੀਆਂ ਹੋਰ ਅਸਪੱਸ਼ਟ ਸਮੱਸਿਆਵਾਂ ਵੀ ਹੋਣ। ਗਠੀਆ ਇੱਕ ਵਿਆਪਕ ਸ਼ਬਦ ਹੈ, ਜਿਸ ਦੀ ਵਰਤੋਂ ਉਨ੍ਹਾਂ ਸਥਿਤੀਆਂ ਲਈ ਕੀਤੀ ਜਾਂਦੀ ਹੈ, ਜਿਨ੍ਹਾਂ ਕਾਰਨ ਜੋੜਾਂ ਵਿੱਚ ਸੋਜ, ਦਰਦ ਅਤੇ ਅਕੜਾਅ ਹੁੰਦਾ ਹੈ। ਜਿੱਥੇ ਇਸ ਦੀਆਂ ਕੁਝ ਕਿਸਮਾਂ ਉਮਰ ਵਧਣ ਅਤੇ ਜੋੜਾਂ ਦੀ ਘਸਾਈ ਨਾਲ ਜੁੜੀਆਂ ਹੁੰਦੀਆਂ ਹਨ।
ਉਨ੍ਹਾਂ ਕਿਹਾ ਕਿ “ਆਟੋਇਮਿਊਨ ਸਥਿਤੀਆਂ ਵਿੱਚ ਸਰੀਰ ਦਾ ਇਮਿਊਨ ਸਿਸਟਮ ਗ਼ਲਤੀ ਨਾਲ ਆਪਣੇ ਹੀ ਸਿਹਤਮੰਦ ਟਿਸ਼ੂਆਂ ’ਤੇ ਹਮਲਾ ਕਰ ਦਿੰਦਾ ਹੈ। ਬਿਮਾਰੀ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਜਲਦੀ ਡਾਕਟਰੀ ਸਲਾਹ ਲੈਣਾ, ਸਹੀ ਜਾਂਚ ਕਰਵਾਉਣਾ ਤੇ ਸਮੇਂ ਸਿਰ ਇਲਾਜ ਸ਼ੁਰੂ ਕਰਨਾ ਜ਼ਰੂਰੀ ਹੈ। ਇਸ ਦੀ ਪਛਾਣ ਦੇ ਆਧਾਰ ’ਤੇ ਇਲਾਜ ਵਿੱਚ ਸੋਜ ਘਟਾਉਣ ਵਾਲੀਆਂ ਦਵਾਈਆਂ, ਬਿਮਾਰੀ ਦੇ ਪ੍ਰਭਾਵ ਨੂੰ ਬਦਲਣ ਵਾਲੀਆਂ ਐਂਟੀ-ਰਿਊਮੈਟਿਕ ਦਵਾਈਆਂ ਅਤੇ ਲੋੜ ਪੈਣ ’ਤੇ ਬਾਇਓਲੌਜਿਕ ਥੈਰੇਪੀ ਸ਼ਾਮਲ ਹੋ ਸਕਦੀ ਹੈ।