- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਏਵੀਆਈਈਟੀ ਵੱਲੋਂ ‘ਆਰਟ ਅਟੈਕ’ ਮੁਕਾਬਲਾ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਡੀਏਵੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਡੀਏਵੀਈਟੀ) ਦੇ ਰਚਨਾਤਮਕ ਕਲੱਬ ‘ਆਰਟੇਸੋ-ਕੈਨਵਸ ਆਫ਼ ਇਮੈਜੀਨੇਸ਼ਨ’ ਵੱਲੋਂ ‘ਆਰਟ ਅਟੈਕ’ ਮੁਕਾਬਲਾ ਕਰਵਾਇਆ ਗਿਆ। ਇਸ ’ਚ ਡੀਏਵੀ ਯੂਨੀਵਰਸਿਟੀ, ਜੀਐਨਡੀਯੂ ਰੀਜਨਲ ਕੈਂਪਸ, ਸੀਟੀ ਗਰੁੱਪ, ਏਪੀਜੇ ਕਾਲਜ ਆਫ਼ ਫਾਈਨ ਆਰਟਸ, ਦੋਆਬਾ ਕਾਲਜ, ਡੀਏਵੀ ਕਾਲਜ, ਕੇਐਮਵੀ, ਐੱਚਐੱਮਵੀ, ਮੇਹਰ ਚੰਦ ਪੌਲੀਟੈਕਨਿਕ ਕਾਲਜ ਤੇ ਟ੍ਰਿਨਿਟੀ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲੇ ’ਚ ਬੈਸਟ ਆਊਟ ਆਫ਼ ਵੇਸਟ, ਪੇਂਟਿੰਗ, ਰੀਲ ਮੇਕਿੰਗ ਤੇ ਕਲੇ ਮਾਡਲਿੰਗ ਦੀਆਂ ਚਾਰ ਸ਼੍ਰੇਣੀਆਂ ਰੱਖੀਆਂ ਗਈਆਂ। ਬੈਸਟ ਆਊਟ ਆਫ਼ ਵੇਸਟ ’ਚ ਡੀਏਵੀਈਟੀ ਦੀ ਪਲਕ ਤੇ ਅਸ਼ਵਿਕਾ ਪਹਿਲੇ, ਡੀਏਵੀ ਕਾਲਜ ਦੇ ਆਦਿਤਿਆ ਤੇ ਦੀਪਾ ਦੂਜੇ ਤੇ ਜੀਐੱਨਡੀਯੂ ਦੀ ਪ੍ਰਿਆ ਤੇ ਅੰਸ਼ ਤੀਜੇ ਸਥਾਨ ’ਤੇ ਰਹੇ। ਪੇਂਟਿੰਗ ’ਚ ਐੱਚਐੱਮਵੀ ਦੀ ਗੁਰਾਸਿਸ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਰੀਲ ਮੇਕਿੰਗ ’ਚ ਜੀਐੱਨਡੀਯੂ ਦੇ ਯਤੀਰਾਜ ਭਗੋਤਰਾ ਜੇਤੂ ਰਹੇ, ਜਦਕਿ ਕਲੇ ਮਾਡਲਿੰਗ ’ਚ ਐੱਚਐੱਮਵੀ ਦੀ ਖੁਸ਼ੀ ਤੇ ਨੇਹਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਸੰਦੀਪ ਵਿਜ ਨੇ ਵਿਦਿਆਰਥੀਆਂ ਦੀ ਰਚਨਾਤਮਕਤਾ ਤੇ ਉਤਸ਼ਾਹ ਦੀ ਸ਼ਲਾਘਾ ਕੀਤੀ। ਜੇਤੂਆਂ ਨੂੰ ਸਰਟੀਫਿਕੇਟ, ਤੋਹਫ਼ੇ ਤੇ ਕੁੱਲ 16 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਗਏ।