- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਰੋਜ਼ਪੁਰ ਰੇਲਵੇ ਮੰਡਲ ਨੇ ਗੱਡੀਆਂ ਦੀ ਚੇਨ ਖਿੱਚਣ ਦੇ ਮਾਮਲੇ ’ਚ 51 ਲੋਕਾਂ ਨੂੰ ਗ੍ਰਿਫਤਾਰ ਕੀਤਾ

ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਫਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਵੱਖ-ਵੱਖ ਰੇਲ ਗੱਡੀਆਂ ’ਚ ਬਿਨਾ ਕਾਰਨ ਚੇਨ ਖਿੱਚਣ ਦੇ 102 ਮਾਮਲੇ ਦਰਜ ਕੀਤੇ ਗਏ ਤੇ 51 ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਫਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਜਾਰੀ ਇਕ ਪ੍ਰੈੱਸ ਨੋਟ ਅਨੁਸਾਰ ਕਿਸੇ ਵੀ ਰੇਲ ਗੱਡੀ ਦੀ ਚੇਨ ਬਿਨਾ ਵਜ੍ਹਾ ਨਹੀਂ ਖਿੱਚੀ ਜਾਣੀ ਚਾਹੀਦੀ । ਕਿਉਂਕਿ ਚੇਨ ਖਿੱਚਣ ਦੀ ਸਹੂਲਤ ਯਾਤਰੀਆਂ ਨੂੰ ਇਸ ਲਈ ਦਿੱਤੀ ਜਾਂਦੀ ਹੈ ਕਿ ਜਦੋਂ ਕੋਈ ਯਾਤਰੀ ਕਿਸੇ ਗੱਡੀ ’ਚੋਂ ਉਤਰਨ ਦੌਰਾਨ ਉਸ ਦਾ ਸਾਮਾਨ ਗੱਡੀ ’ਚ ਰਹਿ ਜਾਂਦਾ ਹੈ ਤਾਂ ਉਹ ਚੇਨ ਖਿੱਚ ਸਕਦਾ ਹੈ ਤੇ ਉਸ ਦੇ ਕਾਰਨਾਂ ਦੀ ਜਾਂਚ ਬਕਾਇਦਾ ਆਰਪੀਐੱਫ ਤੇ ਰੇਲ ਪ੍ਰਸ਼ਾਸਨ ਵੱਲੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜਾਂ ਕੋਈ ਯਾਤਰੀ ਕਿਸੇ ਸਟੇਸ਼ਨ ਤੋਂ ਉਤਰਨ ਤੋਂ ਰਹਿ ਜਾਂਦਾ ਹੈ ਤਾਂ ਫਿਰ ਉਹ ਚੇਨ ਖਿੱਚ ਸਕਦਾ ਹੈ। ਪਰ ਜਿਹੜੇ ਲੋਕ ਫੜੇ ਜਾਂਦੇ ਹਨ ਜਾਂ ਫੜੇ ਗਏ ਹਨ, ਉਨ੍ਹਾਂ ਨੇ ਬਿਨਾਂ ਕਿਸੇ ਕਾਰਨ ਖੇਨ ਖਿੱਚ ਕੇ ਗੱਡੀਆਂ ਰੋਕੀਆਂ ਸਨ ਜਿਸ ਕਾਰਨ ਉਨ੍ਹਾਂ ਵਿਰੁੱਧ ਰੇਲਵੇ ਐਕਟ ਦੀ ਧਾਰਾ 141 ਦੇ ਅਧੀਨ ਕੇਸ ਦਰਜ ਕੀਤਾ ਹੈ।