ਏਪੀਜੇ ਕਾਲਜ ਦੇ ਵਿਦਿਆਰਥੀਆਂ ਨੇ ਜਿੱਤੀ ਓਵਰਆਲ ਟਰਾਫੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Mon, 23 Feb 2026 07:18 PM (IST)
Updated Date: Mon, 23 Feb 2026 07:22 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਏਪੀਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਵਿਦਿਆਰਥੀਆਂ ਨੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕਰਵਾਏ 'ਪੰਜਾਬੀ ਮਾਤ-ਭਾਸ਼ਾ ਮੇਲਾ 2026' ਵਿੱਚ ਹਿੱਸਾ ਲੈਂਦੇ ਹੋਏ ਓਵਰਆਲ ਟ੍ਰਾਫੀ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਪਿ੍ੰਸੀਪਲ ਡਾ. ਨੀਰਜਾ ਢੀਂਗਰਾ ਨੇ ਵਿਦਿਆਰਥੀਆਂ ਦੀ ਇਸ ਉਪਲਬਧੀ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹੋ ਜਿਹੇ ਮੁਕਾਬਲੇ ਵਿਦਿਆਰਥੀ ਆਪਣੀ ਪ੍ਤਿਭਾ ਨੂੰ ਨਿਖਾਰ ’ਚ ਮਦਦ ਕਰਦੇ ਹਨ। ਡਾ. ਢੀਂਗਰਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਭਵਿੱਖ ਵਿੱਚ ਇਸੇ ਤਰ੍ਹਾਂ ਨਿਰਵਿਘਨ ਅੱਗੇ ਵਧਦੇ ਰਹਿਣ ਅਤੇ ਆਪਣੇ ਕਾਲਜ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਵੀ ਨਾਂ ਰੋਸ਼ਨ ਕਰਦੇ ਰਹਿਣ। ਪੰਜਾਬੀ ਮਾਤ ਭਾਸ਼ਾ ਮੇਲਾ 2026 ਵਿੱਚ ਕਵਿਤਾ-ਉਚਾਰਨ ਮੁਕਾਬਲੇ ’ਚ ਬੀ.ਏ. ਛੇਵੇਂ ਸਮੈਸਟਰ ਦੇ ਵਿਦਿਆਰਥੀ ਸੁਖਨ ਜੌਹਲ ਨੇ ਪਹਿਲਾ, ਕਹਾਣੀ ਸਿਰਜਣਾ ਵਿੱਚ ਪਹਿਲਾਂ ਅਤੇ ਕਵਿਤਾ ਸਿਰਜਣਾ ਵਿੱਚ ਕੌਂਸਲੇਸ਼ਨ, ਕੈਲੀਗ੍ਰਾਫੀ ’ਚ ਐਮ.ਏ.ਫਾਈਨ ਆਰਟਸ ਚੌਥੇ ਸਮੈਸਟਰ ਦੀ ਜਸਕੀਰਤ ਕੌਰ ਨੇ ਦੂਜਾ, ਮੁਹਾਵਰੇਦਾਰ ਭਾਸ਼ਾ ਵਿਚ ਐੱਮ.ਵਾਕ ਥੀਏਟਰ ਚੌਥੇ ਸਮੈਸਟਰ ਦੇ ਅੰਕੁਸ਼ ਅਤੇ ਬੀ.ਬੀ.ਏ ਇਨੋਵੇਸ਼ਨ ਦੂਜਾ ਸਮੈਸਟਰ ਦੇ ਵਿਦਿਆਰਥੀ ਹਿਮਾਂਸ਼ੂ ਕਲਿਆਣ ਨੇ ਦੂਜਾ ਸਥਾਨ ਤੇ ਪੋਸਟਰ ਮੇਕਿੰਗ ਵਿੱਚ ਬੀ. ਐੱਫ਼ ਅਪਲਾਈਡ ਆਰਟ ਛੇਵੇਂ ਸਮੈਸਟਰ ਦੀ ਦੀਆ ਤਲਵਾਰ ਨੇ ਤੀਜਾ ਸਥਾਨ ਹਾਸਿਲ ਕੀਤਾ। ਲੋਕ ਗੀਤ ਗਾਇਨ ਮੁਕਾਬਲੇ ’ਚ ਬੀ ਏ ਚੌਥਾ ਸਮੈਸਟਰ ਦੇ ਵਿਦਿਆਰਥੀ ਅਰਮਾਨ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਨੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਨ ਲਈ ਪੰਜਾਬੀ ਵਿਭਾਗ ਦੇ ਅਧਿਆਪਕਾਂ ਲਵਪੀ੍ਤ ਕੌਰ ਅਤੇ ਅਨੁਰਾਧਾ, ਡਾ. ਰਮਨ ਦਾਦਰਾ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।