- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਦਮੀ ਦੇ ਸਾਂਝੇ ਸਹਿਯੋਗ ਨਾਲ ‘ਰੰਗਲਾ ਪੰਜਾਬ’ ਦਾ ਸ਼ਾਨਦਾਰ ਆਯੋਜਨ

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਜਲੰਧਰ
ਏ ਪੀ ਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਵਿਖੇ ਏ ਪੀ ਜੇ ਐਜੂਕੇਸ਼ਨ, ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਤੇ ਪੰਜਾਬ ਲਲਿਤ ਕਲਾ ਅਕਾਦਮੀ ਦੇ ਸਾਂਝੇ ਸਹਿਯੋਗ ਨਾਲ ਤਿੰਨ ਰੋਜ਼ਾ ਲਾਈਵ ਪੇਂਟਿੰਗ ਵਰਕਸ਼ਾਪ ‘ਰੰਗਲਾ ਪੰਜਾਬ’ ਦਾ ਪ੍ਰਬੰਧ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ, ਨੌਰਥ ਜ਼ੋਨ ਕਲਚਰਲ ਸੈਂਟਰ ਦੀ ਪ੍ਰੋਗਰਾਮ ਅਫ਼ਸਰ ਕਮਲੇਸ਼, ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਸੁਮਿਤ ਦੁਆ ਅਤੇ ਪੰਜਾਬ ਲਲਿਤ ਕਲਾ ਅਕਾਦਮੀ ਦੇ ਉਪ-ਪ੍ਰਧਾਨ ਬਾਸੂਦੇਵ ਬਿਸਵਾਸ ਵੀ ਹਾਜ਼ਰ ਸਨ। ਏ ਪੀ ਜੇ ਐਜੂਕੇਸ਼ਨ ਦੀ ਡਾਇਰੈਕਟਰ ਡਾ. ਸੁਚਰਿਤਾ ਸ਼ਰਮਾ ਨੇ ਲਾਈਵ ਪੇਂਟਿੰਗ ਵਰਕਸ਼ਾਪ ‘ਰੰਗਲਾ ਪੰਜਾਬ’ ’ਚ ਪੁੱਜੇ।
ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਏ ਪੀ ਜੇ ਐਜੂਕੇਸ਼ਨ ਦੇ ਸੰਸਥਾਪਕ ਪ੍ਰਧਾਨ ਡਾ. ਸਤਿਆ ਪਾਲ ਤੇ ਉਨ੍ਹਾਂ ਦੀ ਸਪੁੱਤਰੀ ਸੁਸ਼ਮਾ ਪਾਲ ਬਰਲੀਆ, ਪ੍ਰਧਾਨ ਏ ਪੀ ਜੇ ਐਜੂਕੇਸ਼ਨ ਅਤੇ ਏ ਪੀ ਜੇ ਸੱਤਿਆ ਐਂਡ ਸਵਰਨ ਗਰੁੱਪ ਅਤੇ ਚਾਂਸਲਰ ਏ ਪੀ ਜੇ ਸੱਤਿਆ ਯੂਨੀਵਰਸਿਟੀ ਦੀ ਪ੍ਰੇਰਨਾ ਅਤੇ ਉਤਸ਼ਾਹ ਸਦਕਾ ਹੀ ਅਸੀਂ ਲਲਿਤ ਕਲਾਵਾਂ ਦੇ ਵੱਖ-ਵੱਖ ਖੇਤਰਾਂ ਵਿੱਚ ਨਿਪੁੰਨ ਕਲਾਕਾਰਾਂ ਨੂੰ ਇੱਕ ਮੰਚ ’ਤੇ ਇਕੱਠਾ ਕਰਕੇ ਇਨ੍ਹਾਂ ਕਲਾਵਾਂ ਨੂੰ ਨਵੇਂ ਆਯਾਮ ਦੇਣ ਵਿੱਚ ਸਫ਼ਲ ਹੁੰਦੇ ਹਾਂ। ਵਰਕਸ਼ਾਪ ਦੇ ਮੁੱਖ ਮਹਿਮਾਨ ਦੀਪਕ ਬਾਲੀ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਜਨਤਕ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਅਤੇ ਯੋਗਦਾਨ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਇਸ ਮੌਕੇ ਉਨ੍ਹਾਂ ਨੇ ਸੁਮਿਤ ਦੁਆ ਦਾ ਵਿਸ਼ੇਸ਼ ਤੌਰ ’ਤੇ ਸਵਾਗਤ ਕਰਦਿਆਂ ਕਿਹਾ ਕਿ ਉਹ ਖ਼ੁਦ ਇੱਕ ਉੱਤਮ ਕਲਾਕਾਰ ਹਨ ਤੇ ਕਲਾ ਤੇ ਕਲਾਕਾਰਾਂ ਦੇ ਹਿੱਤਾਂ ਦੇ ਮਜ਼ਬੂਤ ਸਮਰਥਕ ਹਨ।
ਡਾ. ਸੁਚਰਿਤਾ ਸ਼ਰਮਾ ਨੇ ਕਾਲਜ ਦੀ ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ,ਕਮਲੇਸ਼ ਅਤੇ ਬਾਸੂਦੇਵ ਬਿਸਵਾਸ ਦਾ ਵੀ ਸਵਾਗਤ ਕੀਤਾ। ਸੁਮਿਤ ਦੁਆ ਨੇ ਕਿਹਾ ਕਿ ਕਲਾਕਾਰ ਉਹ ਵਿਅਕਤੀ ਹੁੰਦਾ ਹੈ, ਜੋ ਆਪਣੀ ਕਲਾ ਰਾਹੀਂ ਆਪਣੇ ਸਮੇਂ ਦੀ ਤਸਵੀਰ ਪੇਸ਼ ਕਰਦਾ ਹੈ। ‘ਰੰਗਲਾ ਪੰਜਾਬ’ ਵਿਸ਼ੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਇੱਕ ਪਾਸੇ ਹਰੇ-ਭਰੇ ਖੇਤਾਂ, ਪੰਜ ਦਰਿਆਵਾਂ ਅਤੇ ਕੁਦਰਤੀ ਸੁੰਦਰਤਾ ਨਾਲ ਭਰਪੂਰ ਹੈ, ਉੱਥੇ ਹੀ ਇਸ ਦੀ ਧਰਤੀ ਨਾਲ ਬਹੁਤ ਸਾਰੀਆਂ ਦਰਦਨਾਕ ਯਾਦਾਂ ਵੀ ਜੁੜੀਆਂ ਹੋਈਆਂ ਹਨ। ਵਰਕਸ਼ਾਪ ’ਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਜਸਪਾਲ ਸਿੰਘ, ਅਨਿਲ ਗੁਪਤਾ, ਗੁਰਜਨ ਪਾਲ, ਡਾ. ਜੀਵਨ ਦੁਰੇਜਾ, ਡਾ. ਰਿੰਪੀ ਅਗਰਵਾਲ, ਰਾਜੇਸ਼ ਕਲਸੀ, ਡਾ. ਗਗਨ ਗੰਭੀਰ, ਹਰਿੰਦਰ ਭੱਟੀ, ਸੁਰੁਚੀ ਸ਼ਰਮਾ ਅਤੇ ਪਵਨ ਕੁਮਾਰ ਪੇਂਟਿੰਗਾਂ ਰਾਹੀਂ ਆਪਣੇ ਮਨ ਦੇ ਭਾਵਾਂ ਤੇ ਵਿਚਾਰਾਂ ਨੂੰ ਕਲਾਤਮਕ ਰੂਪ ਦੇਣਗੇ। ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾਪਕ ਪ੍ਰਧਾਨ ਡਾ. ਸਤਿਆ ਪਾਲ, ਉਨ੍ਹਾਂ ਦੀ ਸਪੁੱਤਰੀ ਸੁਸ਼ਮਾ ਪਾਲ ਬਰਲੀਆ ਤੇ ਉਨ੍ਹਾਂ ਦੀ ਸਪੁੱਤਰੀ ਡਾ. ਨੇਹਾ ਬਰਲੀਆ ਦੀ ਪ੍ਰੇਰਨਾ ਸਦਕਾ ਹੀ ਅਜਿਹੇ ਉਪਰਾਲੇ ਸੰਭਵ ਹੋ ਪਾਉਂਦੇ ਹਨ।
ਡਾ. ਸੁਚਰਿਤਾ ਸ਼ਰਮਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਲਲਿਤ ਕਲਾਵਾਂ ਪ੍ਰਤੀ ਉਨ੍ਹਾਂ ਦੀ ਦੂਰਦਰਸ਼ੀ ਸੋਚ ਅਤੇ ਸਮਰਪਣ ਸਦਕਾ ਹੀ ਉੱਤਮ ਕਲਾਕਾਰਾਂ ਨੂੰ ਇੱਕ ਸਾਂਝੇ ਮੰਚ ’ਤੇ ਇਕੱਠਾ ਕਰਨਾ ਸੰਭਵ ਹੋ ਸਕਿਆ ਹੈ। ਇਸ ਮੌਕੇ ’ਤੇ ਦੀਪਕ ਬਾਲੀ, ਸੁਮਿਤ ਦੁਆ, ਕਮਲੇਸ਼ ਤੇ ਬਾਸੂਦੇਵ ਬਿਸਵਾਸ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।