- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਨੁਸ਼ਕਾ ਕੁਮਾਰੀ ਨੇ ਰਾਜ ਪੱਧਰੀ ਕੁਸ਼ਤੀ ਮੁਕਾਬਲੇ ’ਚ ਜਿੱਤਿਆ ਚਾਂਦੀ ਦਾ ਤਗਮਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਇਨੋਸੈਂਟ ਹਾਰਟਸ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਅਨੁਸ਼ਕਾ ਕੁਮਾਰੀ ਨੇ ਫਾਜ਼ਿਲਕਾ ਵਿਖੇ 23 ਸਤੰਬਰ ਨੂੰ ਕਰਵਾਈਆਂ ਗਈਆਂ 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ’ਚ ਅੰਡਰ-17 ਲੜਕੀਆਂ ਦੇ 69 ਕਿੱਲੋ ਭਾਰ ਵਰਗ ਦੀ ਫ੍ਰੀਸਟਾਈਲ ਕੁਸ਼ਤੀ ’ਚ ਚਾਂਦੀ ਦਾ ਤਗਮਾ ਜਿੱਤ ਕੇ ਰਨਰ-ਅੱਪ ਸਥਾਨ ਹਾਸਲ ਕੀਤਾ। ਡਾ. ਅਨੂਪ ਕੁਮਾਰ ਤੇ ਸ਼ੋਭਾ ਭਾਟੀਆ ਦੀ ਧੀ ਅਨੁਸ਼ਕਾ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਕੁਸ਼ਤੀ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸਨੇ 2024 ਤੋਂ 2026 ਤੱਕ ਲਗਾਤਾਰ ਤਿੰਨ ਜ਼ਿਲ੍ਹਾ ਪੱਧਰੀ ਸੋਨ ਤਗਮੇ ਜਿੱਤੇ। ਇਸ ਤੋਂ ਇਲਾਵਾ ਉਸਨੇ 2024 ਤੇ 2025 ’ਚ ਰਾਜ ਪੱਧਰ ’ਤੇ ਕਾਂਸੀ ਦੇ ਤਗਮੇ ਤੇ 2026 ’ਚ ਚਾਂਦੀ ਦਾ ਤਗਮਾ ਹਾਸਲ ਕੀਤਾ। ਅਨੁਸ਼ਕਾ ਦੀ ਇਸ ਪ੍ਰਾਪਤੀ ’ਚ ਉਸਦੇ ਕੋਚਾਂ ਦਾ ਵੀ ਅਹਿਮ ਯੋਗਦਾਨ ਰਿਹਾ। ਉਸਨੇ 2024-25 ਦੌਰਾਨ ਜਗਜੀਤ ਸਿੰਘ ਰੈਸਲਿੰਗ ਅਕੈਡਮੀ, ਵਰੀਆਣਾ ਦੇ ਕੋਚ ਰਾਜਿੰਦਰ ਸਿੰਘ, ਭੀਮ ਤੇ ਵੀਰਪਾਲ ਤੋਂ ਸਿਖਲਾਈ ਲਈ, ਜਦਕਿ 2025-26 ਦੌਰਾਨ ਸ਼੍ਰੀ ਹਨੂੰਮਾਨ ਰੈਸਲਿੰਗ ਅਕੈਡਮੀ, ਮਕਸੂਦਾਂ ਦੇ ਕੋਚਾਂ ਤੋਂ ਸਿਖਲਾਈ ਪ੍ਰਾਪਤ ਕੀਤੀ। ਉਸਦੀ ਇਸ ਪ੍ਰਾਪਤੀ ’ਤੇ ਪਰਿਵਾਰ, ਸਕੂਲ ਤੇ ਕੋਚਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।