- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵਾਂ ਪਿੰਡ ਦੋਨੇਵਾਲ ਦਾ ਸਾਲਾਨਾ ਛਿੰਝ ਮੇਲਾ ਤੇ ਕਬੱਡੀ ਟੂਰਨਾਮੈਂਟ 29 ਤੇ 30 ਨਵੰਬਰ ਨੂੰ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਜ਼ਿਲ੍ਹਾ ਜਲੰਧਰ ਦੇ ਬਲਾਕ ਲੋਹੀਆਂ ਖਾਸ ’ਚ ਸਥਿਤ ਪਿੰਡ ਨਵਾਂ ਪਿੰਡ ਦੋਨੇ ਵਾਲ ਦੇ ਸ਼ਹੀਦ ਊਧਮ ਸਿੰਘ ਖੇਡ ਸਟੇਡੀਅਮ ਵਿਖੇ 29 ਤੇ 30 ਨਵੰਬਰ ਨੂੰ ਸਾਲਾਨਾ ਛਿੰਝ ਮੇਲਾ ਤੇ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਤੇ ਛਿੰਝ ਕਮੇਟੀ ਵੱਲੋਂ ਇਕ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਅਵਤਾਰ ਸਿੰਘ ਏਐੱਸਆਈ (ਰਿਟਾ.) ਤੇ ਸਵਰਨ ਸਿੰਘ ਚੰਦੀ ਮੀਡੀਆ ਇੰਚਾਰਜ ਜੋ ਜਰਨਲਿਸਟ ਪ੍ਰੈੱਸ ਕਲੱਬ ਲੋਹੀਆਂ ਯੂਨਿਟ ਦੇ ਪ੍ਰਧਾਨ ਵੀ ਹਨ, ਵੱਲੋਂ ਦੱਸਿਆ ਗਿਆ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਹ ਸਾਲਾਨਾ ਛਿੰਝ ਮੇਲਾ ਗ੍ਰਾਮ ਪੰਚਾਇਤ, ਛਿੰਝ ਕਮੇਟੀ, ਪਿੰਡ ਵਾਸੀਆਂ, ਇਲਾਕਾ ਨਿਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਨਵਾਂ ਪਿੰਡ ਦੋਨੇ ਵਾਲ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਾਲਾਨਾ ਛਿੰਝ ਮੇਲੇ ’ਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਏ ਭਲਵਾਨ ਕੁਸ਼ਤੀ ਦੰਗਲ ਦੇ ਜ਼ਬਰਦਸਤ ਨਿਵੇਕਲੇ ਜੌਹਰ ਦਿਖਾਉਣਗੇ। ਇਸ ਮੌਕੇ ਸੇਵਾ ਮੁਕਤ ਏਐੱਸਆਈ ਅਵਤਾਰ ਸਿੰਘ ਸਰਪੰਚ, ਪਰਮਜੀਤ ਸਿੰਘ ਲੰਬੜਦਾਰ, ਸੰਤੋਖ ਸਿੰਘ ਲੰਬੜਦਾਰ, ਕੁਲਦੀਪ ਸਿੰਘ ਰਾਗੀ, ਨਿਰੰਜਨ ਸਿੰਘ ਲਾਡੀ, ਸੁਰਜੀਤ ਸਿੰਘ ਚੰਦੀ, ਜਗਜੀਤ ਸਿੰਘ ਚੰਦੀ, ਜਸਵੰਤ ਸਿੰਘ, ਕਸ਼ਮੀਰ ਸਿੰਘ, ਗੁਰਦੇਵ ਸਿੰਘ, ਜਸਪਾਲ ਸਿੰਘ, ਗੁਰਮੁਖ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਪਰਮਜੀਤ ਸਿੰਘ, ਲਛਮਣ ਸਿੰਘ, ਪਿਆਰਾ ਸਿੰਘ ਜਾਪਾਨੀ, ਤਰਸੇਮ ਸਿੰਘ ਠੇਕੇਦਾਰ, ਬਚਨ ਸਿੰਘ, ਮਹਿੰਗਾ ਸਿੰਘ, ਸੁਖਵਿੰਦਰ ਸਿੰਘ ਪੰਚ, ਸ਼ਿੰਗਾਰਾ ਸਿੰਘ, ਪ੍ਰਕਾਸ਼ਦੀਪ ਸਿੰਘ, ਬਲਵਿੰਦਰ ਲਾਲ ਸੋਢੀ ਆਦਿ ਹਾਜ਼ਰ ਸਨ।