- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸਟੀਐਸ ਵਰਲਡ ਸਕੂਲ ਵਿਖੇ ਕਰਵਾਇਆ ਸਾਲਾਨਾ ਖੇਡ ਮੇਲਾ

ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਐੱਸ.ਟੀ.ਐੱਸ. ਵਰਲਡ ਸਕੂਲ, ਰਾਜਗੋਮਾਲ ਵਿੱਚ ਸਾਲਾਨਾ ਖੇਡ ਮੇਲਾ ਮਨਾਇਆ ਗਿਆ। ਪ੍ਰੋਗਰਾਮ ’ਚ ਐਸ.ਟੀ.ਐਸ. ਵਰਲਡ ਸਕੂਲ ਦੀ ਚੇਅਰਪਰਸਨ ਮਾਲਤੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਸਕੂਲ ਦੀ ਪ੍ਰਿੰਸੀਪਲ ਪ੍ਰਭਜੋਤ ਕੌਰ ਗਿੱਲ ਵੀ ਮੌਜੂਦ ਸਨ। ਐੱਨ.ਸੀ.ਸੀ. ਬੈਂਡ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਮੁੱਖ ਮਹਿਮਾਨ ਨੂੰ ਗੁਲਦਸਤਾ ਭੇਂਟ ਕੀਤਾ ਗਿਆ, ਜਿਸ ਤੋਂ ਬਾਅਦ ਬੱਚਿਆਂ ਨੇ ਮਨਮੋਹਕ ਸਵਾਗਤੀ ਗੀਤ ਪੇਸ਼ ਕਰਕੇ ਪੂਰੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ। ਸਮਾਗਮ ਦੀ ਸ਼ੁਰੂਆਤ ਸਕੂਲ ਦਾ ਝੰਡਾ ਲਹਿਰਾ ਕੇ ਕੀਤੀ ਗਈ। ਇਸ ਤੋਂ ਬਾਅਦ ਕਬੂਤਰ ਅਤੇ ਰੰਗ-ਬਿਰੰਗੇ ਗੁਬਾਰੇ ਹਵਾ ਵਿੱਚ ਛੱਡੇ ਗਏ। ਤੀਜੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੇ ਯੋਗਾ ਅਤੇ ਜ਼ੁੰਬਾ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ। ਇਸ ਤੋਂ ਬਾਅਦ ਛੇਵੀਂ ਤੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਭਿਆਚਾਰਕ ਨਾਚ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ।
ਕੈਂਬਰਿਜ, ਹਾਰਵਰਡ, ਸਟੈਨਫੋਰਡ ਅਤੇ ਆਕਸਫੋਰਡ ਹਾਊਸਾਂ ਦੇ ਵਿਦਿਆਰਥੀਆਂ ਦੇ ਅਨੁਸ਼ਾਸਨਬੱਧ ਮਾਰਚ ਪਾਸਟ ਨੇ ਏਕਤਾ ਅਤੇ ਅਨੁਸ਼ਾਸਨ ਦਾ ਸੁਨੇਹਾ ਦਿੱਤਾ। ਇਸ ਤੋਂ ਬਾਅਦ ਖਿਡਾਰੀਆਂ ਨੇ ਇਮਾਨਦਾਰੀ ਅਤੇ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ। ਰਾਜ ਪੱਧਰੀ ਖੇਡਾਂ ਲਈ ਚੁਣੇ ਗਏ ਵਿਦਿਆਰਥੀਆਂ ਨੇ ਮੈਦਾਨ ਵਿੱਚ ਖੇਡ ਮਸ਼ਾਲ ਘੁਮਾਈ।
ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਜਮਾਤ ਤੀਜੀ-ਕਰੌਲ ਅਤੇ ਸਪ੍ਰਿੰਟ ਰੇਸ (ਰੀਂਘਣ ਅਤੇ ਤੇਜ਼ ਦੌੜ) ਮੁੰਡੇ: ਜੁਗਰਾਜ ਸਿੰਘ (ਪਹਿਲਾ), ਗੁਰਮਨ ਸਿੰਘ (ਦੂਜਾ), ਮਨਕੀਰਤ ਸਿੰਘ (ਤੀਜਾ)। ਕੁੜੀਆਂ: ਅਵਨੀਤ ਕੌਰ (ਪਹਿਲਾ), ਸਹਿਜਪ੍ਰੀਤ ਕੌਰ (ਦੂਜਾ), ਯਸ਼ਿਕਾ (ਤੀਜਾ)। ਜਮਾਤ ਚੌਥੀ-ਰੋਲ ਬਾਲ ਰੇਸ ਮੁੰਡੇ: ਸਾਹਿਬਜੋਤ ਸਿੰਘ (ਪਹਿਲਾ), ਜਗਵੀਰ ਸਿੰਘ (ਦੂਜਾ), ਜੋਬਨਵੀਰ ਸਿੰਘ (ਤੀਜਾ)। ਕੁੜੀਆਂ : ਜੈਸਮੀਨ ਕੌਰ (ਪਹਿਲਾ), ਹਰਲੀਨ ਕੌਰ (ਦੂਜਾ), ਗੁਰਸੀਰਤ ਕੌਰ (ਤੀਜਾ)। ਜਮਾਤ ਪੰਜਵੀਂ-ਕੱਪ ਸਟੈਕ ਰੇਸ ਮੁੰਡੇ: ਬੋਬੀ ਮਹੀਮੀ (ਪਹਿਲਾ), ਗੁਰਫ਼ਤਿਹ ਸਿੰਘ (ਦੂਜਾ), ਰਣਵੀਰ ਸਿੰਘ (ਤੀਜਾ)। ਕੁੜੀਆਂ: ਸੀਰਤ ਕੌਰ (ਪਹਿਲਾ), ਛਿੰਤਪ੍ਰੀਤ (ਦੂਜਾ), ਅਨੁਰੀਤ ਕੌਰ (ਤੀਜਾ)। ਜਮਾਤ ਛੇਵੀਂ- ਬੋਰੀ ਦੌੜ (ਸੈਕ ਰੇਸ) ’ਚ ਮੁੰਡੇ : ਗੁਰਸਾਹਿਬ ਸਿੰਘ (ਪਹਿਲਾ), ਕਾਨਵ ਕੁਮਾਰ (ਦੂਜਾ), ਗੌਰਵ (ਤੀਜਾ)। ਜਮਾਤ ਛੇਵੀਂ -ਚਮਚ-ਨਿੰਬੂ ਦੌੜ ’ਚ ਹਰਨੂਰ ਕੌਰ (ਪਹਿਲਾ), ਹਰਜੋਤ ਕੌਰ (ਦੂਜਾ), ਭਵ ਧੀਮਾਨ (ਤੀਜਾ)। ਜਮਾਤ ਅੱਠਵੀਂ-ਪਿੱਛੇ ਤੋਂ ਅੱਗੇ ਦੀ ਦੌੜ (ਬੈਕਵਰਡ-ਟੂ-ਫਾਰਵਰਡ ਰੇਸ) ’ਚ ਮੁੰਡੇ: ਧਨਵੀਰ ਕੁਮਾਰ (ਪਹਿਲਾ), ਫਤਿਹਵੀਰ ਸਿੰਘ (ਦੂਜਾ), ਗੁਰਵੀਰ ਸਿੰਘ (ਤੀਜਾ)। ਕੁੜੀਆਂ: ਜਸਲੀਨ ਕੌਰ (ਪਹਿਲਾ), ਸਤਕੀਰਤ ਕੌਰ (ਦੂਜਾ) ਸਥਾਨ ਹਾਸਲ ਕੀਤਾ।
ਜਮਾਤ ਨੌਵੀਂ-ਥ੍ਰੀ ਲੈੱਗਡ ਰੇਸ (ਤਿੰਨ ਟੰਗਾਂ ਦੀ ਦੌੜ) ਗੁਰਰੂਪ ਸਿੰਘ ਅਤੇ ਮਨੀਤ ਬੰਗੜ ਦੀ ਜੋੜੀ (ਪਹਿਲਾ), ਕਰਮਨਵੀਰ ਸਿੰਘ ਅਤੇ ਕਰਮਨਪ੍ਰੀਤ ਸਿੰਘ ਦੀ ਜੋੜੀ (ਦੂਜਾ), ਹਰਗੁਨ ਅੱਟੀ ਅਤੇ ਏਕਮਜੀਤ ਦੀ ਜੋੜੀ (ਤੀਜਾ)। ਜਮਾਤ ਨੌਵੀਂ- ਬੋਟ ਰੇਸ ’ਚ ਹਰਲੀਨ ਕੌਰ (ਪਹਿਲਾ), ਅਗਮਪ੍ਰੀਤ ਕੌਰ (ਦੂਜਾ), ਖੁਸ਼ੀ (ਤੀਜਾ)। ਜਮਾਤ ਦਸਵੀਂ-ਬ੍ਰੇਨ ਐਂਡ ਬੋਡੀ ਰੇਸ (ਦਿਮਾਗੀ ਅਤੇ ਸ਼ਰੀਰਕ ਦੌੜ) ਮੁੰਡੇ: ਰਣਵੀਰ ਸਿੰਘ (ਪਹਿਲਾ), ਨਵਜੋਤ ਰਤਨ (ਦੂਜਾ), ਗੁਰਜੋਤ ਸਿੰਘ (ਤੀਜਾ)। ਕੁੜੀਆਂ: ਗੁਰਏਕਮ ਕੌਰ (ਪਹਿਲਾ), ਜਸਲੀਨ ਕੌਰ (ਦੂਜਾ), ਗੁਰਸਿਮਰਨ ਕੌਰ (ਤੀਜਾ)। ਜਮਾਤ ਗਿਆਰ੍ਹਵੀਂ- 100 ਮੀਟਰ ਦੌੜ ਮੁੰਡੇ: ਗਗਨਦੀਪ ਸਿੰਘ (ਪਹਿਲਾ), ਸੁਖਰਾਜ ਸਿੰਘ (ਦੂਜਾ), ਰੋਹਨਪ੍ਰੀਤ ਸਿੰਘ (ਤੀਜਾ)। ਕੁੜੀਆਂ: ਅਰਪਿਤਾ (ਪਹਿਲਾ), ਹਰਮਨ ਕੌਰ (ਦੂਜਾ), ਜਸਪ੍ਰੀਤ ਕੌਰ (ਤੀਜਾ)। ਜਮਾਤ ਬਾਰ੍ਹਵੀਂ-100 ਮੀਟਰ ਦੌੜ ਮੁੰਡੇ: ਮਨਰਾਜ ਸਿੰਘ (ਪਹਿਲਾ), ਹਰਸ਼ (ਦੂਜਾ), ਜਸਕਰਨ (ਤੀਜਾ)। ਕੁੜੀਆਂ: ਅਵਨੀਤ ਕੌਰ (ਪਹਿਲਾ), ਗੁਰਨੀਤ ਕੌਰ (ਦੂਜਾ), ਅਨਾਮਿਕਾ (ਤੀਜਾ)। ਲੰਮੀ ਛਾਲ (ਲੌਂਗ ਜੰਪ) ਮੁੰਡੇ: ਗਗਨਦੀਪ ਸਿੰਘ (ਪਹਿਲਾ), ਹਰਸ਼ (ਦੂਜਾ), ਗੁਰਨਵ (ਤੀਜਾ)। ਕੁੜੀਆਂ: ਅਵਨੀਤ ਕੌਰ (ਪਹਿਲਾ), ਨਮਨਦੀਪ (ਦੂਜਾ), ਸਿਮਰਨ (ਤੀਜਾ) ਸਥਾਨ ਹਾਸਲ ਕੀਤਾ।
ਰੀਲੇਅ ਰੇਸ (ਟੀਮ ਦੌੜ) ਮੁੰਡੇ: ਕੈਂਬਰਿਜ ਹਾਊਸ (ਪਹਿਲਾ), ਸਟੈਨਫੋਰਡ ਹਾਊਸ (ਦੂਜਾ), ਆਕਸਫੋਰਡ ਹਾਊਸ (ਤੀਜਾ)। ਕੁੜੀਆਂ: ਹਾਰਵਰਡ ਹਾਊਸ (ਪਹਿਲਾ), ਕੈਂਬਰਿਜ ਹਾਊਸ (ਦੂਜਾ), ਸਟੈਨਫੋਰਡ ਹਾਊਸ (ਤੀਜਾ)। ਰੱਸਾਕਸ਼ੀ (ਟੱਗ ਆਫ ਵਾਰ) ਸਟੈਨਫੋਰਡ ਹਾਊਸ (ਪਹਿਲਾ), ਕੈਂਬਰਿਜ ਹਾਊਸ (ਦੂਜਾ), ਹਾਰਵਰਡ ਹਾਊਸ (ਤੀਜਾ)। ਸ਼ਾਟ ਪੁੱਟ : ਮੁੰਡੇ-ਪਹਿਲਾ ਸਥਾਨ ਗ੍ਰੇਡ 11-ਏ ਦੇ ਅਰਮਨਦੀਪ ਸਿੰਘ (ਔਕਸਫੋਰਡ), ਦੂਜਾ ਸਥਾਨ ਗ੍ਰੇਡ 12-ਸੀ ਦੇ ਹਾਰਦਿਕ ਸ਼ਰਮਾ (ਕੈਂਬਰਿਜ) ਤੇ ਤੀਜਾ ਸਥਾਨ ਗ੍ਰੇਡ 12-ਬੀ ਦੇ ਪਰਮਵੀਰ ਸਿੰਘ (ਹਾਰਵਰਡ)। ਸ਼ਾਟ ਪੁੱਟ-ਕੁੜੀਆਂ : ਪਹਿਲਾ ਸਥਾਨ ਗ੍ਰੇਡ 12-ਏ ਦੀ ਸੁਖਲੀਨ ਕੌਰ (ਔਕਸਫੋਰਡ), ਦੂਜਾ ਸਥਾਨ ਗ੍ਰੇਡ 11-ਬੀ ਦੀ ਜਸਪ੍ਰੀਤ ਕੌਰ(ਕੈਂਬਰਿਜ) ਤੇ ਤੀਜਾ ਸਥਾਨ ਗ੍ਰੇਡ 12-ਬੀ ਦੀ ਅਵਨੀਤ ਕੌਰ (ਹਾਰਵਰਡ) ਨੇ ਹਾਸਲ ਕੀਤਾ। ਸਾਰੇ ਜੇਤੂ ਖਿਡਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸੋਨੇ, ਚਾਂਦੀ ਅਤੇ ਕਾਂਸੀ ਦੇ ਮੈਡਲਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸਕੂਲ ਦੀ ਪ੍ਰਿੰਸੀਪਲ ਪ੍ਰਭਜੋਤ ਕੌਰ ਗਿੱਲ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ।