ਸਾਲਾਨਾ ਸੰਤ ਸਮਾਗਮ 20 ਨੂੰ
ਸਾਲਾਨਾ ਸੰਤ ਸਮਾਗਮ 20 ਨੂੰ
Publish Date: Wed, 18 Feb 2026 06:33 PM (IST)
Updated Date: Wed, 18 Feb 2026 06:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਪਿੰਡ ਜੋੜੇ ਉਪਲ ਖਾਲਸਾ ਬਾਬਾ ਸ੍ਰੀ ਚੰਦਰ ਜੀ ਸਿਧ ਯੋਗ ਆਸ਼ਰਮ ਵਿਖੇ ਬ੍ਰਹਮਲੀਨ 108 ਸ੍ਰੀ ਯੋਗੀ ਨਰਾਇਣ ਜੀ ਦੇ ਚਲਾਏ ਮਾਰਗ ਅਨੁਸਾਰ ਉਨ੍ਹਾਂ ਦੇ ਚੇਲੇ ਸੰਤ ਵਾਸਦੇਵ ਦਾਸ ਵੱਲੋਂ ਆਪਣੇ ਪੂਜਨੀਕ ਦਾਦਾ ਗੁਰੂ ਗੁਰੂਦੈਵ ਮਹੰਤ ਮੁਨੀ ਸੇਵਾਦਾਸ ਜੀ ਦੀ ਯਾਦ ’ਚ ਸਾਲਾਨਾ ਸੰਤ ਸਮਾਗਮ 20 ਫਰਵਰੀ ਨੂੰ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। 14 ਫਰਵਰੀ ਤੋਂ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ, ਤੇ ਲੜੀਵਾਰ ਰੱਖੇ ਗਏ ਸ੍ਰੀ ਆਖੰਡ ਪਾਠਾਂ ਦੇ ਭੋਗ 20 ਫਰਵਰੀ ਨੂੰ ਪਾਏ ਜਾਣਗੇ, ਉਪਰੰਤ ਕੀਰਤਨ ਹੋਵੇਗਾ ਤੇ ਪਹੁੰਚੇ ਸੰਤ ਮਹਾਤਮਾ ਸੰਗਤਾਂ ਨੂੰ ਪ੍ਰਵਚਨਾ ਰਾਹੀਂ ਨਿਹਾਲ ਕਰਨਗੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ।