ਸਾਲਾਨਾ ਸੰਤ ਸਮਾਗਮ ਕਰਵਾਇਆ
ਸਾਲਾਨਾ ਸੰਤ ਸਮਾਗਮ ਕਰਵਾਇਆ
Publish Date: Fri, 20 Feb 2026 06:40 PM (IST)
Updated Date: Fri, 20 Feb 2026 06:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਪਿੰਡ ਉਪਲ ਖਾਲਸਾ ਬਾਬਾ ਸ੍ਰੀ ਚੰਦਰ ਜੀ ਸਿਧ ਯੋਗ ਆਸ਼ਰਮ ਵਿਖੇ ਬ੍ਰਹਮਲੀਨ 108 ਸ੍ਰੀ ਯੋਗੀ ਨਰਾਇਣ ਜੀ ਦੇ ਚਲਾਏ ਮਾਰਗ ਅਨੁਸਾਰ ਉਨ੍ਹਾਂ ਦੇ ਚੇਲੇ ਸੰਤ ਵਾਸਦੇਵ ਦਾਸ ਵੱਲੋਂ ਆਪਣੇ ਪੂਜਨੀਕ ਦਾਦਾ ਗੁਰੂ ਗੁਰੂਦੇਵ ਮਹੰਤ ਮੁਨੀ ਸੇਵਾਦਾਸ ਜੀ ਦੀ ਯਾਦ ’ਚ ਸਾਲਾਨਾ ਸੰਤ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ 14 ਫਰਵਰੀ ਤੋਂ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋਏ ਤੇ ਲੜੀਵਾਰ ਰੱਖੇ ਗਏ ਸ਼੍ਰੀ ਆਖੰਡ ਪਾਠਾਂ ਦੇ ਭੋਗ ਪਾਏ ਗਏ, ਕੀਰਤਨ ਕੀਤਾ ਗਿਆ, ਜਿਸ ’ਚ ਗਿਆਨੀ ਸਰਨਜੀਤ ਸਿੰਘ ਦਾ ਕੀਰਤਨੀ ਜਥਾ, ਹਜ਼ੂਰੀ ਰਾਗੀ ਦਰਬਾਰ ਸਾਹਿਬ ਗਿਆਨੀ ਸੁਖਵੰਤ ਸਿੰਘ ਰੋਲੀ ਨੇ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਮਹੰਤ ਚੇਤਨ ਦਾਸ, ਮਹੰਤ ਮਹੇਸ਼ਚੰਦਰ, ਪੰਡਤ ਰਵਿੰਦਰ ਦੂਬੇ, ਮਹੰਤ ਵਰਿੰਦਰ ਦਾਸ, ਮਹੰਤ ਯੋਗਾਨੰਦ ਜੀ ਉੱਪਲਾਂ, ਵਿਜੇ ਕੁਮਾਰ ਅਨੇਜਾ ਸਮਾਜ ਸੇਵਕ ਮਹਿਤਪੁਰ ਆਦਿ ਨੇ ਸੰਗਤਾਂ ਨੂੰ ਪ੍ਰਵਚਨਾ ਰਾਹੀ ਨਿਹਾਲ ਕੀਤਾ।