ਪਿੰਡ ਪੰਡੋਰੀ ਖ਼ਾਸ ’ਚ ਧਾਰਮਿਕ ਸਮਾਗਮ ਕਰਵਾਇਆ
ਪਿੰਡ ਪੰਡੋਰੀ ਖਾਸ ਵਿਖੇ ਧੰਨ-ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਸਮੂਹ ਸ਼ਹੀਦਾਂ ਦੀ ਯਾਦ ’ਚ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ
Publish Date: Tue, 31 Mar 2026 06:52 PM (IST)
Updated Date: Tue, 31 Mar 2026 06:55 PM (IST)

ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਪਿੰਡ ਪੰਡੋਰੀ ਖਾਸ ’ਚ 28 ਮਾਰਚ ਨੂੰ ਮਾਤਾ ਸਾਹਿਬ ਕੌਰ ਸੇਵਾ ਸੁਸਾਇਟੀ ਤੇ ਸਮੂਹ ਖਾਲਸਾ ਪਰਿਵਾਰ ਵੱਲੋਂ ਧੰਨ-ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਸਮੂਹ ਸ਼ਹੀਦਾਂ ਦੀ ਯਾਦ ’ਚ ਭਾਵਭਿੰਨੀ ਸ਼ਰਧਾਂਜਲੀ ਦੇ ਤੌਰ ’ਤੇ ਧਾਰਮਿਕ ਸਮਾਗਮ ਕਰਵਾਇਆ। ਇਸ ਸਮਾਗਮ ਦੌਰਾਨ ਪੰਥ ਦੇ ਪ੍ਰਚਾਰਕ ਗਿਆਨੀ ਮਨਜਿੰਦਰ ਸਿੰਘ ਦੇ ਕੀਰਤਨੀ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਇਲਾਵਾ ਗਿਆਨੀ ਤਰਲੋਚਨ ਸਿੰਘ ਨੇ ਕਵੀਸ਼ਰੀ ਰਾਹੀਂ ਹਾਜ਼ਰੀ ਭਰੀ। ਭਾਈ ਕਸ਼ਮੀਰ ਸਿੰਘ ਚਾਚੋਵਾਲ ਤੇ ਗਿਆਨੀ ਸਤਨਾਮ ਸਿੰਘ ਖਾਲਸਾ ਨੇ ਵੀ ਕਵੀਸ਼ਰੀ ਦੌਰਾਨ ਸ਼ਿਅਰੋ-ਸ਼ਾਇਰੀ ਪੇਸ਼ ਕੀਤੀ। ਮਨਜੋਤ ਸਿੰਘ ਗੜੱਦੀਵਾਲ, ਡਾ. ਪ੍ਰਸੋਤਮ ਲਾਲ ਮੱਲੀ (ਸਕੱਤਰ, ਮੱਲੀ ਵੈਲਫੇਅਰ ਸੁਸਾਇਟੀ) ਤੇ ਦਲਬੀਰ ਸਿੰਘ ਖਾਲਸਾ ਮਹੇੜੂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਡਾ. ਇਕਬਾਲ ਸਿੰਘ (ਪ੍ਰਧਾਨ), ਰਣਦੀਪ ਸਿੰਘ (ਮੀਤ ਪ੍ਰਧਾਨ), ਅਵਤਾਰ ਸਿੰਘ (ਖਜਾਨਚੀ), ਸੁਰਜੀਤ ਸਿੰਘ ਖਾਲਸਾ (ਸਕੱਤਰ), ਸਤਿੰਦਰ ਮੱਟੂ ਸਮੇਤ ਮਾਤਾ ਸਾਹਿਬ ਕੌਰ ਸੇਵਾ ਸੁਸਾਇਟੀ ਦੇ ਸਾਰੇ ਮੈਂਬਰ ਮੌਜੂਦ ਸਨ। ਇਸ ਤੋਂ ਇਲਾਵਾ ਅਜੀਤ ਸਿੰਘ ਮੱਟੂ, ਗੁਰਮੁਖ ਸਿੰਘ (ਸਾਬਕਾ ਸਰਪੰਚ), ਬਾਬਾ ਜਾਗਰ ਸਿੰਘ, ਹਰਜਿੰਦਰ ਸਿੰਘ, ਗੁਰਮੁਖ ਸਿੰਘ ਖਾਲਸਾ, ਸੁਰਜੀਤ ਸਿੰਘ ਖਾਲਸਾ, ਸਤਿਨਾਮ ਸਿੰਘ ਖਾਲਸਾ, ਬਲਦੇਵ ਸਿੰਘ ਖਾਲਸਾ, ਬਹਾਦਰ ਸਿੰਘ ਖਾਲਸਾ ਤੇ ਸਮੂਹ ਖਾਲਸਾ ਪਰਿਵਾਰ ਦੇ ਮੈਂਬਰ ਵੱਡੀ ਗਿਣਤੀ ’ਚ ਹਾਜ਼ਰ ਸਨ। ਅੰਤ ’ਚ ਸੰਗਤਾਂ ਲਈ ਲੰਗਰ ਅਤੁੱਟ ਵਰਤਾਇਆ ਗਿਆ।