ਸ਼ਿਵ ਮੰਦਰ ਮਹਿਤਪੁਰ ਵਿਖੇ ਸੁਆਮੀ ਹਰਦੇਵਾ ਨੰਦ ਜੀ ਦੀ ਸਾਲਾਨਾ ਬਰਸੀ ਮਨਾਈ
ਸ਼ਿਵ ਮੰਦਰ ਮਹਿਤਪੁਰ ਵਿਖੇ ਸੁਆਮੀ ਹਰਦੇਵਾ ਨੰਦ ਜੀ ਦੀ ਸਾਲਾਨਾ ਬਰਸੀ ਮਨਾਈ
Publish Date: Sun, 22 Feb 2026 06:28 PM (IST)
Updated Date: Sun, 22 Feb 2026 06:31 PM (IST)
ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਸ਼ਿਵ ਮੰਦਰ ਮਹਿਤਾ ਕਾਲੋਨੀ ਮਹਿਤਪੁਰ ਵਿਖੇ ਸੁਆਮੀ ਹਰਦੇਵਾ ਨੰਦ ਜੀ ਦੀ ਯਾਦ ’ਚ ਸਾਲਾਨਾ ਬਰਸੀ ਸਮਾਗਮ ਭਗਤੀ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਪੰਡਤ ਰਵਿੰਦਰ ਦੁਬੇ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਸੰਤ ਮਹਾਪੁਰਸ਼ਾਂ ਵੱਲੋਂ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਧਾਰਮਿਕ ਕੀਰਤਨ ਤੇ ਭਜਨ ਵੀ ਗਾਏ। ਸਮਾਗਮ ਦੌਰਾਨ ਅਨੀਤਾ ਦੁਬੇ, ਚੰਦਨ ਦੁਬੇ, ਸਿਮਰਨ, ਨਿਖਿਲ, ਦਲੀਪ ਦੁਬੇ, ਭੂਸ਼ਨ ਲਾਲ, ਮਲਿਕ ਮਹਿਤਾ, ਰਾਕੇਸ਼ ਮਹਿਤਾ, ਰੇਖਾ ਜੋਸ਼ੀ, ਸੰਤੋਸ਼ ਗੌਤਮ, ਅਨੀਤਾ ਗੌਤਮ, ਰਾਜੂ ਮਹਿਤਾ ਆਦਿ ਨੇ ਅਹਿਮ ਯੋਗਦਾਨ ਪਾਇਆ। ਇਸ ਮੌਕੇ ਸੰਤ ਮਹੇਸ਼ ਚੰਦਰ, ਪ੍ਰਕਾਸ਼ ਚੰਦ, ਮਹੰਤ ਗੁਰਚਰਨ ਦਾਸ, ਮਹੰਤ ਸੁਖਦੇਵ ਦਾਸ, ਮਹੰਤ ਕਰਮ ਦਾਸ ਤੇ ਮਹੰਤ ਚੇਤਨ ਦਾਸ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਟੋਨੀ ਅਨੇਜਾ ਸਮੇਤ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਰਹੀ।