ਸੀ.ਟੀ. ਗਰੁੱਪ ਸ਼ਾਹਪੁਰ ’ਚ ਐਥਲੈਟਿਕਸ ਮੁਕਾਬਲੇ ਕਰਵਾਏ
ਸੀਟੀ ਗਰੁੱਪ ਸ਼ਾਹਪੁਰ ਵਿਖੇ ਸਾਲਾਨਾ ਐਥਲੈਟਿਕਸ ਮੁਕਾਬਲੇ ਕਰਵਾਏ
Publish Date: Wed, 18 Feb 2026 09:13 PM (IST)
Updated Date: Wed, 18 Feb 2026 09:15 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਸ਼ਾਹਪੁਰ ਕੈਂਪਸ ’ਚ ਕਰਵਾਇਆ 15ਵਾਂ ਮਨਜੀਤ ਕੌਰ ਸਮਾਰਕ ਸਾਲਾਨਾ ਐਥਲੈਟਿਕਸ ਮੁਕਾਬਲਾ 2026 ਸ਼ਾਨਦਾਰ ਢੰਗ ਨਾਲ ਕਰਵਾਇਆ। ਇਸ ਮੁਕਾਬਲੇ ’ਚ ਗਰੁੱਪ ਦੇ 11 ਸੰਸਥਾਨਾਂ ਦੇ ਵਿਦਿਆਰਥੀ ਖਿਡਾਰੀਆਂ ਨੇ ਹਿੱਸਾ ਲਿਆ। ਸੀ.ਟੀ.ਇੰਸਟੀਚਿਊਟ ਆਫ ਇੰਜੀਨੀਅਰਿੰਗ, ਮੈਨੇਜਮੈਂਟ ਐਂਡ ਟੈਕਨਾਲੋਜੀ (ਸੀਟੀਆਈਈਐੱਮਟੀ) ਨੇ 50 ਅੰਕ ਪ੍ਰਾਪਤ ਕਰਕੇ ਸਮੁੱਚੇ ਤੌਰ ਤੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਨੇ ਉਨ੍ਹਾਂ ਨੂੰ ਪਹਿਲਾ ਸਥਾਨ ਪ੍ਰਾਪਤ ਕਰਨ ’ਚ ਮਦਦ ਕੀਤੀ। ਜਦਕਿ ਸੀ.ਟੀ. ਇੰਸਟੀਚਿਊਟ ਆਫ ਫਾਰਮਾਸਿਊਟੀਕਲ ਸਾਇੰਸਿਜ਼ (ਸੀਟੀਸੀਪੀ) ਨੇ 28 ਅੰਕਾਂ ਨਾਲ ਰਨਰ-ਅਪ ਦਾ ਦਰਜਾ ਪ੍ਰਾਪਤ ਕੀਤਾ। ਮੁਕਾਬਲੇ ਦੀ ਸ਼ੁਰੂਆਤ ਕ੍ਰਾਸ-ਕੰਟਰੀ ਕਾਂਸੀ ਤਮਗਾ ਜੇਤੂ ਸਿਮਰਨਜੀਤ ਸਿੰਘ ਵੱਲੋਂ ਮਸ਼ਾਲ ਰਿਲੇ ਨਾਲ ਕੀਤੀ ਗਈ। ਇਸ ਤੋਂ ਬਾਅਦ ਟੇਬਲ ਟੈਨਿਸ ਦੇ ਸੋਨੇ ਦੇ ਤਮਗਾ ਜੇਤੂ ਵੈਭਵ ਅਨੇਜਾ ਨੇ ਖਿਡਾਰੀਆਂ ਨੂੰ ਖੇਡ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਕਸਮ ਚੁਕਵਾਈ। ਵਿਅਕਤੀਗਤ ਪ੍ਰਦਰਸ਼ਨਾਂ ’ਚ ਸੀਟੀਆਈਐੱਮਟੀ ਦੇ ਗਣੇਸ਼ ਨੂੰ ਪੁਰਸ਼ ਵਰਗ ਦਾ ਸਰੋਬਤਮ ਖਿਡਾਰੀ ਐਲਾਨਿਆ ਗਿਆ। ਉਨ੍ਹਾਂ ਨੇ 400 ਮੀਟਰ ਦੌੜ ’ਚ ਸੋਨਾ ਤੇ 800 ਮੀਟਰ ਤੇ 4×100 ਮੀਟਰ ਰਿਲੇਅ ’ਚ ਚਾਂਦੀ ਦੇ ਤਮਗੇ ਜਿੱਤੇ। ਮਹਿਲਾ ਵਰਗ ’ਚ ਐੱਮਕੇ ਕਾਲਜ ਦੀ ਸਰੋਜ ਦੇਵੀ ਨੇ ਸ਼ਾਟ ਪੁੱਟ, ਜੈਵਲਿਨ ਥ੍ਰੋ ਤੇ ਡਿਸਕਸ ਥ੍ਰੋ ’ਚ ਤਿੰਨ ਸੋਨੇ ਦੇ ਤਮਗੇ ਜਿੱਤੇ ਤੇ 4×100 ਮੀਟਰ ਰਿਲੇਅ ’ਚ ਕਾਂਸੀ ਹਾਸਲ ਕੀਤੀ। ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਰਾਕੇਸ਼ ਕੁਮਾਰ ਦਮਾਥੀਆ, ਡੀਆਈਜੀਪੀ, ਗਰੁੱਪ ਸੈਂਟਰ ਸੀਆਰਪੀਐੱਫ ਜਲੰਧਰ ਨੇ ਖਿਡਾਰੀਆਂ ਦੇ ਜਜ਼ਬੇ ਦੀ ਪ੍ਰਸ਼ੰਸਾ ਕੀਤੀ। ਕੈਂਪਸ ਡਾਇਰੈਕਟਰ ਡਾ. ਸ਼ਿਵ ਕੁਮਾਰ ਤੇ ਅਕੈਡਮਿਕ ਆਪਰੇਸ਼ਨਜ਼ ਡਾਇਰੈਕਟਰ ਡਾ. ਸੰਗਰਾਮ ਸਿੰਘ ਨੇ ਸਿੱਖਿਆ ਨਾਲ ਖੇਡਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਡਾ. ਅਰਜਨ ਸਿੰਘ ਤੇ ਸਤਪਾਲ ਦੇ ਯਤਨਾਂ ਨਾਲ ਇਹ ਮੁਕਾਬਲਾ ਸਫ਼ਲ ਰਿਹਾ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਖਿਡਾਰੀ ਹਰਜੀਤ ਸਿੰਘ ਦੀ ਹਾਜ਼ਰੀ ਨੇ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕੀਤਾ। ਇਹ ਸਮਾਗਮ ਦਰਸਾਉਂਦਾ ਹੈ ਕਿ ਸੀਟੀ ਗਰੁੱਪ ਸਿੱਖਿਆ ਦੇ ਨਾਲ-ਨਾਲ ਖੇਡਾਂ ਨੂੰ ਵੀ ਬਰਾਬਰ ਅਹਿਮੀਅਤ ਦਿੰਦਾ ਹੈ।