- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਕਿਸ਼ਨਪੁਰਾ ਮੰਡਲ ਦੀ ਨਵੀਂ ਕਾਰਜਕਾਰਨੀ ਦਾ ਐਲਾਨ, ਮੰਡਲ ਪ੍ਰਧਾਨ ਸ਼ਾਮ ਸ਼ਰਮਾ ਨੇ ਕੀਤੀਆਂ ਨਿਯੁਕਤੀਆਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭਾਰਤੀ ਜਨਤਾ ਪਾਰਟੀ ਦੇ ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਕਿਸ਼ਨਪੁਰਾ ਮੰਡਲ ਦੀ ਨਵੀਂ ਕਾਰਜਕਾਰਨੀ ਦਾ ਐਲਾਨ ਮੰਡਲ ਪ੍ਰਧਾਨ ਸ਼ਾਮ ਸ਼ਰਮਾ ਵੱਲੋਂ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਵਿਧਾਨ ਸਭਾ ਪ੍ਰਭਾਰੀ ਦਵਿੰਦਰ ਭਾਰਦਵਾਜ, ਮੰਡਲ ਪ੍ਰਭਾਰੀ ਜੀ.ਕੇ. ਸੋਨੀ ਅਤੇ ਪਾਰਟੀ ਹਾਈਕਮਾਂਡ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਕੱਤਰ ਸੰਨੀ ਸ਼ਰਮਾ, ਗੁਰਪ੍ਰੀਤ ਵਿੱਕੀ, ਸੰਜੀਵ ਸ਼ਰਮਾ, ਰਾਜੀਵ ਜੋਸ਼ੀ, ਦਫ਼ਤਰ ਇੰਚਾਰਜ ਮੁਨੀਸ਼ ਬਲ ਅਤੇ ਅਨੁਜ ਸ਼ਾਰਦਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਨਵੀਂ ਕਾਰਜਕਾਰਨੀ ਵਿੱਚ ਸੁਰੇਸ਼ ਕਾਲੀਆ, ਵਿਕਰਮ ਕੌਸ਼ਲ, ਸੰਜੀਵ ਵਰਮਾ, ਪੁਸ਼ਪਿੰਦਰ ਰਾਏ, ਬਾਲਕਿਸ਼ਨ ਬੰਟੀ, ਪਰਵੀਨ ਸੇਠ ਅਤੇ ਅਸ਼ਵਨੀ ਚੋਪੜਾ ਨੂੰ ਮੰਡਲ ਉਪ ਪ੍ਰਧਾਨ, ਰਾਜੀਵ ਜੋਸ਼ੀ ਅਤੇ ਸੰਜੀਵ ਸ਼ਰਮਾ ਨੂੰ ਜਨਰਲ ਸਕੱਤਰ ਅਤੇ ਜੈ ਕਿਸ਼ਨ ਸੋਨੀ, ਕੰਚਨ ਸ਼ਰਮਾ, ਯੋਗੇਸ਼ ਕੁਮਾਰ, ਮੋਨੂੰ ਮਹਿਰਾ, ਜੋਗਿੰਦਰ ਸ਼ਰਮਾ, ਭਾਨੂ ਸ਼ਰਮਾ, ਭਾਰਤ ਮਹਿੰਦਰੂ ਅਤੇ ਸੰਦੀਪ ਤੋਮਰ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਮਨਜੀਤ ਪਨੇਸਰ, ਪ੍ਰੇਮ ਕੁਮਾਰ, ਮਨੋਜ ਕੁਮਾਰ, ਸੰਜੀਵ ਸ਼ਰਮਾ (ਸੰਜੂ), ਹਰਵਿੰਦਰ ਸਿੰਘ ਬੰਟੀ, ਹਰਭਜਨ ਸੰਧੂ, ਪਵਨ ਨੰਦਾ, ਦੀਪਕ ਸ਼ਰਮਾ ਅਤੇ ਮੁਨੀਸ਼ ਸੁਰ ਨੂੰ ਕਾਰਜਕਾਰਨੀ ਮੈਂਬਰ ਬਣਾਇਆ ਗਿਆ ਹੈ। ਸ਼ਿਵ ਜੋਸ਼ੀ ਨੂੰ ਖ਼ਜ਼ਾਨਚੀ, ਜੋਤਸਨਾ ਸ਼ਰਮਾ ਨੂੰ ਮਹਿਲਾ ਮੋਰਚਾ, ਯੋਗਰਾਜ ਸ਼ਰਮਾ ਨੂੰ ਦਫ਼ਤਰ ਪ੍ਰਭਾਰੀ, ਵਿਜੇ ਕੁਮਾਰ ਨੂੰ ਐੱਸ.ਸੀ. ਮੋਰਚਾ, ਸੁਖਦੇਵ ਚੌਧਰੀ ਨੂੰ ਬੀ.ਸੀ. ਮੋਰਚਾ, ਸਰਤਾਜ ਅਲਵੀ ਨੂੰ ਸੋਸ਼ਲ ਮੀਡੀਆ ਪ੍ਰਭਾਰੀ, ਸਿਕੰਦਰ ਨੂੰ ਘੱਟ ਗਿਣਤੀ ਸੈੱਲ, ਲਕਸ਼ ਜੋਸ਼ੀ ਨੂੰ ਆਈ.ਟੀ. ਸੈੱਲ, ਅਨਿਲ ਕਪੂਰ ਨੂੰ ਪ੍ਰੋਗਰਾਮ ਪ੍ਰਭਾਰੀ, ਦੇਵ ਰਾਜ ਨੂੰ ਸੀ.ਓ. ਪ੍ਰਭਾਰੀ, ਪਰਸ਼ੋਤਮ ਨੈਯਰ ਨੂੰ ਪ੍ਰਚਾਰ ਪ੍ਰਭਾਰੀ, ਰਾਕੇਸ਼ ਕੁਮਾਰ ਨੂੰ ਪ੍ਰਚਾਰ ਸਹਿ-ਪ੍ਰਭਾਰੀ, ਕੁਲਦੀਪ ਕੌਸ਼ਲ ਨੂੰ ਲਾਭਪਾਤਰੀ ਸੰਯੋਜਕ, ਨਵੀਨ ਭੱਲਾ ਨੂੰ ਪ੍ਰਚਾਰ ਸਕੱਤਰ ਅਤੇ ਸੰਜੀਵ ਰਿੰਕੂ ਨੂੰ ਪ੍ਰਵਾਸੀ ਸੈੱਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਸ ਦੌਰਾਨ ਹਾਜ਼ਰ ਸਾਰੇ ਆਗੂਆਂ ਨੇ ਨਵ-ਨਿਯੁਕਤ ਕਾਰਜਕਾਰਨੀ ਦੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਨਵੀਂ ਟੀਮ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਪੂਰੀ ਮਿਹਨਤ ਤੇ ਨਿਸ਼ਠਾ ਨਾਲ ਕੰਮ ਕਰੇਗੀ ਅਤੇ ਜਥੇਬੰਦੀ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ।