- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੀਤਲ ਅੰਗੁਰਾਲ ਦਲਿਤ ਸਮਾਜ ਦੀ ਬੁਲੰਦ ਆਵਾਜ਼ ਬਣ ਕੇ ਉਭਰਨਗੇ, ਭਾਜਪਾ ਨੂੰ ਮਿਲੇਗਾ ਨਵਾਂ ਜਨ ਆਧਾਰ : ਅਸ਼ੋਕ ਸਰੀਨ ਹਿੱਕੀ

-ਅਨੁਸੂਚਿਤ ਜਾਤੀ ਮੋਰਚਾ ਦੇ ਪ੍ਰਦੇਸ਼ ਪ੍ਰਧਾਨ ਵਜੋਂ ਸ਼ੀਤਲ ਅੰਗੁਰਾਲ ਦੇ ਅਹੁਦਾ ਸੰਭਾਲ ਸਮਾਗਮ ’ਚ ਜਲੰਧਰ ਤੋਂ ਸੈਂਕੜੇ ਕਾਰਕੁੰਨਾਂ ਨੇ ਕੀਤੀ ਸ਼ਮੂਲੀਅਤ
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਜਲੰਧਰ ਤੋਂ ਸੈਂਕੜੇ ਭਾਜਪਾ ਕਾਰਕੁੰਨਾਂ ਨੇ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਨਵ-ਨਿਯੁਕਤ ਪ੍ਰਦੇਸ਼ ਪ੍ਰਧਾਨ ਸ਼ੀਤਲ ਅੰਗੁਰਾਲ ਦੇ ਅਹੁਦਾ ਸੰਭਾਲ ਸਮਾਗਮ ’ਚ ਹਿੱਸਾ ਲਿਆ। ਸਮਾਗਮ ਦੌਰਾਨ ਕਾਰਕੁੰਨਾਂ ਦਾ ਜੋਸ਼, ਉਤਸ਼ਾਹ ਤੇ ਵੱਡੀ ਗਿਣਤੀ ’ਚ ਹਾਜ਼ਰੀ ਇਸ ਗੱਲ ਦਾ ਸਬੂਤ ਸੀ ਕਿ ਭਾਜਪਾ ਦਾ ਸੰਗਠਨਾਤਮਕ ਢਾਂਚਾ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਤੇ ਕਾਰਕੁੰਨਾਂ ਦਾ ਪਾਰਟੀ ਲੀਡਰਸ਼ਿਪ ’ਤੇ ਭਰੋਸਾ ਪਹਿਲਾਂ ਨਾਲੋਂ ਹੋਰ ਵੱਧ ਮਜ਼ਬੂਤ ਹੋਇਆ ਹੈ।
ਅਸ਼ੋਕ ਸਰੀਨ ਹਿੱਕੀ ਨੇ ਸ਼ੀਤਲ ਅੰਗੁਰਾਲ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਸਮਾਜ ਦੇ ਹਰ ਵਰਗ ਨੂੰ ਸਨਮਾਨ ਤੇ ਪ੍ਰਤੀਨਿਧਤਾ ਦਿੱਤੀ ਹੈ। ਸ਼ੀਤਲ ਅੰਗੁਰਾਲ ਦਾ ਪ੍ਰਦੇਸ਼ ਪ੍ਰਧਾਨ ਬਣਨਾ ਕੇਵਲ ਇਕ ਸੰਗਠਨਾਤਮਕ ਨਿਯੁਕਤੀ ਨਹੀਂ, ਸਗੋਂ ਪੰਜਾਬ ਦੇ ਦਲਿਤ ਸਮਾਜ ਦੀਆਂ ਆਕਾਂਖਾਵਾਂ ਤੇ ਉਮੀਦਾਂ ਨੂੰ ਮਜ਼ਬੂਤ ਮੰਚ ਪ੍ਰਦਾਨ ਕਰਨ ਵਾਲਾ ਫੈਸਲਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸ਼ੀਤਲ ਅੰਗੁਰਾਲ ਦਲਿਤ ਸਮਾਜ ਦੀ ਬੁਲੰਦ ਆਵਾਜ਼ ਬਣ ਕੇ ਉਭਰਨਗੇ ਤੇ ਸਮਾਜ ਦੇ ਹਿੱਤਾਂ ਨੂੰ ਮਜ਼ਬੂਤੀ ਨਾਲ ਅੱਗੇ ਵਧਾਉਣਗੇ।
ਹਿੱਕੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਨੇ ਅਨੁਸੂਚਿਤ ਜਾਤੀਆਂ, ਪਿਛੜੇ ਵਰਗਾਂ, ਗਰੀਬਾਂ, ਮਜ਼ਦੂਰਾਂ ਤੇ ਵੰਚਿਤ ਵਰਗਾਂ ਦੀ ਭਲਾਈ ਲਈ ਇਤਿਹਾਸਕ ਕੰਮ ਕੀਤੇ ਹਨ। ਇਸੇ ਕਾਰਨ ਪੰਜਾਬ ਸਮੇਤ ਪੂਰੇ ਦੇਸ਼ ’ਚ ਸਮਾਜ ਦੇ ਹਰ ਵਰਗ ਦੇ ਲੋਕ ਭਾਜਪਾ ਦੀ ਵਿਚਾਰਧਾਰਾ ਤੇ ਵਿਕਾਸਵਾਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜ ਰਹੇ ਹਨ। ਇਸ ਮੌਕੇ ’ਤੇ ਹਾਜ਼ਰ ਕਾਰਕੁੰਨਾਂ ਨੇ ਸ਼ੀਤਲ ਅੰਗੁਰਾਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਭਾਜਪਾ ਜ਼ਿਲ੍ਹਾ ਜਲੰਧਰ ਦੇ ਸਾਬਕਾ ਪ੍ਰਧਾਨ ਸੁਸ਼ੀਲ ਸ਼ਰਮਾ, ਸਾਹਿਲ ਸ਼ਰਮਾ, ਦਵਿੰਦਰ ਭਾਰਦਵਾਜ, ਅਸ਼ਵਨੀ ਅਟਵਾਲ, ਪ੍ਰਮੋਦ ਕਸ਼ਯਪ, ਮੰਡਲ ਪ੍ਰਧਾਨ ਰਿਸ਼ੀ ਬਹਿਲ, ਮਨੀਸ਼ ਵੋਲ, ਪ੍ਰਦੀਪ ਖੁੱਲਰ, ਸੋਨੂ ਚੌਹਾਨ, ਅਜੈ ਠਾਕੁਰ, ਆਰ.ਕੇ. ਮਲਹੋਤਰਾ, ਕੌਂਸਲਰ ਮਨਜੀਤ ਸਿੰਘ ਟੀਟੂ, ਅਜੈ ਬੱਬਲ, ਦਰਸ਼ਨ ਲਾਲ ਭਗਤ, ਧਰਮਿੰਦਰ ਸੋਈ, ਦਿਨੇਸ਼ ਖੰਨਾ, ਲਲਿਤ ਬੱਬੂ, ਸਨੀ ਸ਼ਰਮਾ, ਅਨੁਜ ਸ਼ਾਰਦਾ, ਨਰੇਸ਼ ਦੀਵਾਨ, ਡਿੰਪੀ ਲੁਭਾਣੇ, ਗੌਰਵ ਰਾਏ, ਅਰਜੁਨ ਹੈਪੀ, ਮਹਿੰਦਰ ਭਗਤ, ਨੀਰਜ ਗੁਪਤਾ, ਅਮਿਤ ਦੁਰੇਜਾ ਸਮੇਤ ਸੈਂਕੜੇ ਭਾਜਪਾ ਕਾਰਕੁਨ ਹਾਜ਼ਰ ਸਨ।