- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦ ਅੱਧੀ ਰਾਤ ਨੂੰ ਕੌਂਸਲਰ ਦੇ ਗਵਾਂਢੀ ਵੱਲੋਂ ਨਵੀਂ ਬਣੀ ਸੜਕ ਪੁੱਟਣ ਦੀ ਕੌਂਸਲਰ ਨੂੰ ਪਈ ਭਿਣਕ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਵਾਰਡ ਨੰਬਰ 83 ਵਿਚ ਕੌਂਸਲਰ ਡਾ. ਗੁਰਚਰਨ ਸਿੰਘ ਭੰਮਰਾ ਵੱਲੋਂ ਭਾਵੇ ਆਪਣੇ ਕੀਤੇ ਵਾਅਦਿਆਂ ਨੂੰ ਪੁਗਾਉਂਦੇ ਹੋਏ ਵਿਕਾਸ ਦੇ ਅਹਿਮ ਕਾਰਜ ਕਰਕੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਪਰ ਹੈਰਾਨਗੀ ਦੀ ਗੱਲ ਹੈ ਬੀਤੀ ਅੱਧੀ ਰਾਤ ਸਰਕਾਰੀ ਛੁੱਟੀ ਹੋਣ ਦਾ ਲਾਹਾ ਲੈਂਦਿਆਂ ਹੋਇਆਂ ਨੰਦਨਪੁਰ ਰੋਡ ਅਸ਼ੋਕ ਨਗਰ ਵਿਖੇ ਕੌਂਸਲਰ ਦੇ ਗਵਾਂਢ ’ਚ ਹੀ ਮੌਜੂਦ ਵੀ ਆਰ ਸਪਾਈਨ ਕੇਅਰ ਸੈਂਟਰ ਦੇ ਮਾਲਕ ਵੱਲੋਂ ਅੱਧੀ ਰਾਤ ਨੂੰ ਨਵੀਂ ਬਣੀ ਹੋਈ ਸੜਕ ਪੁੱਟ ਕੇ ਸੀਵਰੇਜ ਪਾਏ ਜਾਣ ਦੀ ਕੌਂਸਲਰ ਨੂੰ ਜਾਣਕਾਰੀ ਹੀ ਨਹੀਂ ਸੀ ਤੇ ਜਦ ਅੱਧੀ ਰਾਤ ਉਨਾਂ ਨੂੰ ਇਸ ਦੀ ਭਿਣਕ ਪਈ ਤਾਂ ਮੌਕੇ ’ਤੇ ਪੁੱਜ ਕੇ ਉਨਾਂ ਵੱਲੋਂ ਮਾਲਕਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਅੱਧੀ ਰਾਤ ਨੂੰ ਕੰਮ ਕਰ ਰਹੇ ਪਲੰਬਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਮਾਲਕ ਦਿੱਲੀ ਗਏ ਹੋਏ ਹਨ ਤੇ ਕੰਮ ਕਰਨ ਲਈ ਚਾਬੀਆਂ ਉਨ੍ਹਾਂ ਨੂੰ ਦੇ ਗਏ ਹਨ। ਇਸ ਲਈ ਉਨ੍ਹਾਂ ਨਾਲ ਮਿਲਾਪ ਨਹੀਂ ਹੋ ਸਕਦਾ। ਇਸ ਦੌਰਾਨ ਉਨ੍ਹਾਂ ਵੱਲੋਂ ਮੌਕੇ ’ਤੇ ਹੀ ਪੁੱਟੀ ਹੋਈ ਸੜਕ ਨੂੰ ਮਿੱਟੀ ਪਾ ਕੇ ਬੰਦ ਕਰਵਾਇਆ। ਉਨ੍ਹਾਂ ਨੂੰ ਹਦਾਇਤ ਕੀਤੀ ਕਿ ਜੇਕਰ ਸੀਵਰੇਜ ਪਾਉਣਾ ਹੈ ਤਾਂ ਉਹ ਨਗਰ ਨਿਗਮ ਵਿਭਾਗ ਕੋਲੋਂ ਫੀਸ ਦੇ ਕੇ ਸੀਵਰੇਜ ਪਵਾਇਆ ਜਾਏ। ਉਨ੍ਹਾਂ ਦੱਸਿਆ ਕਿ ਹਾਲ ਹੀ ’ਚ ਉਨਾਂ ਵੱਲੋਂ ਇਕ ਕਰੋੜ 8 ਲੱਖ ਰੁਪਏ ਦੀ ਲਾਗਤ ਨਾਲ ਇਹ ਸੜਕ ਬਣਵਾਈ ਸੀ। ਉਨਾਂ ਕਿਹਾ ਕਿ ਅਜਿਹਾ ਕਰਨ ਲਈ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਸਬੰਧੀ ਜਦੋਂ ਸਬੰਧਤ ਵਿਅਕਤੀ ਨਾਲ ਟੈਲੀਫੋਨ ਰਾਹੀਂ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦਾ ਸੀਵੇਰਜ ਜਾਮ ਹੋਣ ਕਰਕੇ ਉਨ੍ਹਾਂ ਵੱਲੋਂ ਸੜਕ ਪੁੱਟੀ ਗਈ ਹੈ।
--------------------------
ਕੀ ਕਹਿਣਾ ਹੈ ਮੇਅਰ ਵਨੀਤ ਧੀਰ ਦਾ
ਇਸ ਸਬੰਧੀ ਜਦ ਨਗਰ ਨਿਗਮ ਦੇ ਮੇਅਰ ਵਨੀਤ ਧੀਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਛੂੱਟੀ ਹੋਣ ਕਰਕੇ ਕੋਈ ਕਾਰਵਾਈ ਨਹੀਂ ਹੋ ਸਕਦੀ। ਅਗਲੇ ਦਿਨ ਦਫਤਰ ਖੁੱਲ੍ਹਦਿਆਂ ਸਾਰ ਹੀ ਸਬੰਧਤ ਵਿਅਕਤੀ ਨੂੰ ਜੁਰਮਾਨਾ ਕੀਤਾ ਜਾਵੇਗਾ।