- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸਤਰੀ ਮੁਲਾਜ਼ਮ ਤਾਲਮੇਲ, ਕਮੇਟੀ ਪੰਜਾਬ ਦੀ ਜੱਥੇਬੰਦਕ ਕਨਵੈਨਸ਼ਨ ਕੀਤੀ ਗਈ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ: ਸੂਬੇ ਦੇ ਵੱਖ-ਵੱਖ ਵਿਭਾਗਾਂ ਅੰਦਰ ਕੰਮ ਕਰਦੀਆਂ ਮਹਿਲਾ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਜੱਥੇਬੰਦੀ “ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ” ਸੂਬਾ ਪੱਧਰੀ ਜੱਥੇਬੰਦਕ ਕਾਨਫਰੰਸ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ। ਹਰਮਨਪ੍ਰੀਤ ਕੌਰ ਗਿੱਲ, ਗੁਰਪ੍ਰੀਤ ਕੌਰ, ਰਣਜੀਤ ਕੋਰ ਪੱਟੀ, ਬਿਮਲਾ ਰਾਣੀ, ਸ਼ਰਮੀਲਾ ਰਾਣੀ, ਰਾਣੋ ਖੇੜੀ ਗਿੱਲਾਂ ਤੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਕਰਵਾਈ ਇਸ ਕਾਨਫਰੰਸ ’ਚ ਸੂਬੇ ਭਰ ਦੇ ਵੱਖ-ਵੱਖ ਵਿਭਾਗਾਂ ਤੋਂ ਇਸਤਰੀ ਮੁਲਾਜ਼ਮਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਮਹਿਲਾ ਮੁਕਤੀ ਮੋਰਚਾ ਦੇ ਸੂਬਾ ਜਨਰਲ ਸਕੱਤਰ ਪ੍ਰੋਫੈਸਰ ਸੁਰਿੰਦਰ ਕੌਰ ਜੈਪਾਲ ਨੇ ਸੂਬੇ, ਦੇਸ਼ ਤੇ ਸਮਾਜ ਅੰਦਰ ਇਸਤਰੀਆਂ ਦੀ ਹਾਲਤ ਸਬੰਧੀ ਵਿਸਥਾਰ ’ਚ ਚਾਨਣਾ ਪਾਇਆ।
ਉਨ੍ਹਾਂ ਵੱਲੋਂ ਪਿਛਲੇ ਸਮੇਂ ਦੌਰਾਨ ਹੁਕਮਰਾਨਾ ਵੱਲੋਂ ਔਰਤ ਜ਼ਾਤ ’ਤੇ ਕੀਤੇ ਜ਼ੁਲਮਾ ਤੇ ਔਰਤਾਂ ਵੱਲੋਂ ਸੰਘਰਸ਼ ਕਰਕੇ ਆਪਣੇ ਜੀਵਨ ਪੱਧਰ ਦੀ ਬਿਹਤਰੀ ਲਈ ਸੰਘਰਸ਼ਾਂ ਵੱਲੋਂ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਭਵਿੱਖ ’ਚ ਸੰਘਰਸ਼ ਕਰਨ ਸਬੰਧੀ ਪ੍ਰੇਰਿਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਤੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦਾ ਬਹੁਤ ਗੌਰਵਮਈ ਇਤਿਹਾਸ ਰਿਹਾ ਹੈ ਤੇ ਭਵਿੱਖ ’ਚ ਵੀ ਇਸ ਕਮੇਟੀ ਨੂੰ ਮਹਿਲਾ ਮੁਲਾਜ਼ਮਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਉਪਰੰਤ ਜੱਥੇਬੰਦੀ ਦੀ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਕੌਰ ਵੱਲੋਂ ਕਾਰਵਾਈ ਰਿਪੋਰਟ ਤੇ ਵਿੱਤ ਸਕੱਤਰ ਰਣਜੀਤ ਕੌਰ ਵੱਲੋਂ ਵਿੱਤ ਦੀ ਰਿਪੋਰਟ ਪੇਸ਼ ਕੀਤੀ ਗਈ।
ਕਾਰਵਾਈ ਰਿਪੋਰਟ ’ਤੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਸ਼ਵਿੰਦਰ ਕੌਰ, ਮਮਤਾ ਰਾਣੀ, ਬਿਮਲਾ ਰਾਣੀ, ਕਮਲਜੀਤ ਕੌਰ, ਰਾਣੋ ਖੇੜੀ ਗਿੱਲਾਂ, ਸ਼ਰਮੀਲਾ ਦੇਵੀ, ਪ੍ਰਵੀਨ ਬਾਲਾ, ਲਖਵਿੰਦਰ ਕੌਰ, ਗੁਰਜੀਤ ਕੌਰ ਵੱਲੋਂ ਆਪਣੇ ਆਪਣੇ ਵਿਭਾਗਾਂ ਦੀਆਂ ਮੁਸ਼ਕਲਾਂ ਤੇ ਜੱਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ਾਂ ਸਬੰਧੀ ਵਿਚਾਰ ਪੇਸ਼ ਕੀਤੇ ਤੇ ਮੌਜੂਸਾ ਸਮੇਂ ’ਚ ਔਰਤਾਂ ਦੀ ਸੁਰੱਖਿਆਂ ਨੂੰ ਯਕੀਨੀ ਬਣਾਉਣ ਦੀ ਮੰਗ ਵੀ ਕੀਤੀ। ਨਵੀਂ ਚੁਣੀ ਗਈ ਕਮੇਟੀ ’ਚ ਸੂਬਾ ਪ੍ਰਧਾਨ ਹਰਮਨਪ੍ਰੀਤ ਕੌਰ ਗਿੱਲ ਫਰੀਦਕੋਟ, ਸੀਨੀਅਰ ਮੀਤ ਪ੍ਰਧਾਨ ਬਿਮਲਾ ਰਾਣੀ ਫਾਜ਼ਿਲਕਾ, ਰਾਣੋ ਖੇੜੀ ਗਿੱਲਾਂ ਸੰਗਰੂਰ, ਸ਼ਰਮੀਲਾ ਦੇਵੀ ਹੁਸ਼ਿਆਰਪੁਰ, ਕਮਲ ਰੰਧਾਵਾ ਅਮ੍ਰਿਤਸਰ, ਮੀਤ ਪ੍ਰਧਾਨ ਮਮਤਾ ਰਾਣੀ ਕਪੂਰਥਲਾ, ਕਮਲੇਸ਼ ਕੌਰ ਰੋਪੜ, ਰਾਜ ਕੁਮਾਰੀ ਹੁਸ਼ਿਆਰਪੁਰ, ਕਮਲਜੀਤ ਕੌਰ ਬਰਨਾਲਾ, ਮੋਨਿਕਾ ਮਸੀਹ ਪਟਿਆਲਾ, ਜਨਰਲ ਸਕੱਤਰ ਗੁਰਪ੍ਰੀਤ ਕੌਰ ਸੰਗਰੂਰ, ਸਹਾਇਕ ਸਕੱਤਰ ਕਮਲਜੀਤ ਕੌਰ ਹੁਸ਼ਿਆਰਪੁਰ, ਲਖਵਿੰਦਰ ਕੌਰ ਤਰਨਤਾਰਨ, ਰਾਜ ਰਾਣੀ ਨਵਾਂਸ਼ਹਿਰ, ਭਾਰਤੀ ਸ਼ਰਮਾ ਫਰੀਦਕੋਟ, ਇਕਬਾਲ ਕੌਰ ਪਟਿਆਲਾ, ਵਿੱਤ ਸਕੱਤਰ ਰਣਜੀਤ ਕੌਰ ਤਰਨਤਾਰਨ, ਸਹਾਇਕ ਵਿੱਤ ਸਕੱਤਰ ਸੁਮਿਤਾ ਫਿਰੋਜ਼ਪੁਰ, ਕੁਲਵਿੰਦਰ ਕੌਰ ਮੋਹਾਲੀ, ਪ੍ਰੈੱਸ ਸਕੱਤਰ ਪ੍ਰਵੀਨ ਬਾਲਾ ਫਤਿਹਗੜ੍ਹ ਸਾਹਿਬ, ਸਹਾਇਕ ਪ੍ਰੈੱਸ ਸਕੱਤਰ ਰਿੰਪੀ ਰਾਣੀ ਨਵਾਂਸ਼ਹਿਰ, ਕਮਲਜੀਤ ਕੌਰ ਜਲੰਧਰ, ਜੱਥੇਬੰਦਕ ਸਕੱਤਰ ਰਜਿੰਦਰ ਕੌਰ ਤਰਨਤਾਰਨ, ਗੁਰਜੀਤ ਕੌਰ ਕਪੂਰਥਲਾ, ਸੰਤੋਸ਼ ਪਾਸੀ ਪਠਾਣਕੋਟ, ਸੰਦੀਪ ਕੌਰ ਬਰਨਾਲਾ, ਪ੍ਰਚਾਰ ਸਕੱਤਰ ਸੁਖਵਿੰਦਰ ਕੌਰ ਤਰਨਤਾਰਨ, ਰੁਪਿੰਦਰ ਕੌਰ ਸੰਗਰੂਰ, ਹਰਮੇਸ਼ ਕੌਰ ਰੋਪੜ, ਜਸਬੀਰ ਕੌਰ ਮਲੇਰਕੋਟਲਾ, ਪੂਜਾ ਰਾਣੀ ਮੁਕਤਸਰ ਸਾਹਿਬ, ਮੁੱਖ ਸਲਾਹਕਾਰ ਰਾਜ ਬੇਦੀ ਅਮ੍ਰਿਤਸਰ, ਸਲਾਹਕਾਰ ਗੁਰਦੀਪ ਸਿੰਘ ਬਾਜਵਾ ਅਮ੍ਰਿਤਸਰ, ਇੰਦਰਜੀਤ ਵਿਰਦੀ ਹੁਸ਼ਿਆਰਪੁਰ ਤੋਂ ਇਲਾਵਾ ਸ਼ਵਿੰਦਰ ਕੌਰ ਫਿਰੋਜ਼ਪੁਰ, ਨਿਰਮਲਜੀਤ ਕੌਰ ਅਮ੍ਰਿਤਸਰ, ਰਮਨਦੀਪ ਕੌਰ ਫਿਰੋਜ਼ਪੁਰ, ਆਸ਼ਾ ਰਾਣੀ ਹੁਸ਼ਿਆਰਪੁਰ, ਚਰਨਜੀਤ ਕੌਰ ਤਰਨਤਾਰਨ, ਗੁਰਮੇਲ ਕੌਰ ਫਰੀਦਕੋਟ, ਅਮਰਜੋਤੀ ਮਾਂਗਟ ਫਿਰੋਜ਼ਪੁਰ, ਕਿਰਨ ਕੁਮਾਰੀ ਜਲੰਧਰ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ। ਅੰਤ ’ਚ ਸੂਬਾ ਪ੍ਰਧਾਨ ਵੱਲੋਂ ਸਮੂਹ ਸਾਥੀਆਂ ਦਾ ਧੰਨਵਾਦ ਪ੍ਰਗਟਾਇਆ ਗਿਆ।
ਉਨ੍ਹਾਂ ਵੱਲੋਂ ਅਗਲੇ ਸੰਘਰਸ਼ਾਂ ਦਾ ਐਲਾਨ ਕਰਦਿਆਂ ਕਿਹਾ ਕਿ ਅਕਤੂਬਰ ’ਚ ਜ਼ਿਲ੍ਹਾ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ ਤੇ ਇਸ ਉਪਰੰਤ ਪਹਿਲੀ ਨਵੰਬਰ ਨੂੰ ਮੁੱਖ ਮੰਤਰੀ ਦੇ ਹਲਕੇ ਸੰਗਰੂਰ ਵਿਖੇ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਵੱਲੋਂ ਵਿਸ਼ਾਲ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਇਸ ਮੌਕੇ ਰੁਪਿੰਦਰ ਕੌਰ, ਆਸ਼ਾ ਰਾਣੀ, ਲਖਵਿੰਦਰ ਸਿੰਘ ਖਾਨਪੁਰ, ਗੁਰਦੇਵ ਸਿੰਘ ਸਿੱਧੂ, ਕੁਲਦੀਪ ਸਿੰਘ ਕੌੜਾ, ਰਤਨ ਸਿੰਘ, ਨਿਰਮਲ ਸਿੰਘ, ਪੁਸ਼ਪਿੰਦਰ ਪਿੰਕੀ, ਆਦਿ ਆਗੂ ਵੀ ਹਾਜ਼ਰ